ਓਲੰਪਿਕ ਚੈਂਪੀਅਨ ਨੀਰਜ ਚੋਪੜਾ ਵੱਲੋਂ ਜਿੱਤ ਨਾਲ ਡਾਇਮੰਡ ਲੀਗ ਦੀ ਸ਼ੁਰੂਆਤ

ਦੋਹਾ : ਜੈਵੇਲਿਨ ਥ੍ਰੋਅ ਖੇਡ ਵਿਚ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਦੋਹਾ ਵਿਚ ਕਰਵਾਈ ਜਾ ਰਹੀ ਡਾਇਮੰਡ ਲੀਗ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਜਿੱਤ ਨਾਲ ਕੀਤੀ। ਉਹ ਇਸ ਖ਼ਿਤਾਬ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਮੈਦਾਨ ਵਿਚ ਉਤਰੇ ਹਨ। ਚੋਪੜਾ ਨੇ ਸਾਲ 2022 ਦੇ ਸਿਤੰਬਰ ਵਿਚ ਸਵਿਟਜ਼ਰਲੈਂਡ ਵਿਚ ਕਰਵਾਈ ਗਈ ਡਾਇਮੰਡ ਲੀਗ ਦੀ ਟਰਾਫ਼ੀ ਜਿੱਤੀ ਸੀ ਤੇ ਇਸ ਸਾਲ ਬਿਹਤਰ ਪ੍ਰਦਰਸ਼ਨ ਕਰਦਿਆਂ ਦੋਹਾ ਵਿਚ 88.67 ਮੀਟਰ ਦੂਰ ਜੈਵੇਲਿਨ ਸੁੱਟਿਆ। ਚੋਪੜਾ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿਚ 88.67 ਮੀਟਰ ਦੂਰ ਜੈਵੇਲਿਨ ਸੁੱਟਿਆ ਜੋ ਉਨ੍ਹਾਂ ਦੇ ਕਰੀਅਰ ਦਾ ਚੌਥਾ ਬਿਹਤਰੀਨ ਪ੍ਰਦਰਸ਼ਨ ਹੈ ਤੇ ਅਖ਼ੀਰਲੇ ਸਮੇਂ ਤਕ ਸੂਚੀ ਵਿਚ ਸਿਖਰ ‘ਤੇ ਰਹੇ। ਉਹ ਪਹਿਲੀ ਵਾਰ ਇਸ ਮੁਕਾਬਲੇ ਵਿਚ ਸਾਲ 2018 ਵਿਚ ਸ਼ਾਮਲ ਹੋਏ ਸਨ ਤੇ ਉਸ ਵੇਲੇ ਉਹ ਚੌਥੇ ਸਥਾਨ ‘ਤੇ ਰਹੇ ਸਨ। 

ਸਿਲਵਰ ਮੈਡਲਿਸਟ ਤੇ ਚੈੱਕ ਗਣਰਾਜ ਦੇ ਖ਼ਿਲਾਫ਼ ਜੈਕਬ ਵਡਲੈੱਜ, ਚੋਪੜਾ ਦੇ ਸਭ ਤੋਂ ਨੇੜੇ ਰਹੇ ਜਿਨ੍ਹਾਂ 88.63 ਮੀਟਰ ਦੂਰ ਜੈਵੇਲਿਨ ਸੁੱਟਿਆ ਜੋ ਉਨ੍ਹਾਂ ਦੇ ਭਾਰਤੀ ਮੁਕਾਬਲੇਬਾਜ਼ ਤੋਂ ਮਹਿਜ਼ 4 ਸੈਂਟੀਮੀਟਰ ਪਿੱਛੇ ਸੀ। ਜੈਕਬ ਨੇ ਟੋਕਿਓ ਓਲੰਪਿਕ ਵਿਚ ਸਿਲਵਰ ਮੈਡਲ ਜਿੱਤਿਆ ਸੀ। ਉਨ੍ਹਾਂ ਨੇ ਪਿਛਲੇ ਸਾਲ ਡਾਇਮੰਡ ਲੀਗ ਵਿਚ 90.88 ਮੀਟਰ ਦੂਰ ਜੈਵੇਲਿਨ ਸੁੱਟ ਕੇ ਸਿਲਵਰ ਮੈਡਲ ਹਾਸਲ ਕੀਤਾ ਸੀ। 

Add a Comment

Your email address will not be published. Required fields are marked *