ਰਾਹੁਲ ਗਾਂਧੀ ਨੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ‘ਲੰਚ’ ਕੀਤਾ
May 6, 2023
ਨਵੀਂ ਦਿੱਲੀ, 5 ਮਈ-: ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਇੱਥੇ ਦਿੱਲੀ ਯੂਨੀਵਰਸਿਟੀ (ਡੀਯੂ) ਕੈਂਪਸ ਵਿੱਚ ਲੜਕਿਆਂ ਦੇ ਪੋਸਟ ਗ੍ਰੈਜੂਏਟ ਹੋਸਟਲ ਵਿੱਚ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਏ। ਇਸ ਮੌਕੇ ਉਨ੍ਹਾਂ ਦੇ ਸਫੈਦ ਟੀ-ਸ਼ਰਟ ਤੇ ਟਰਾਊਜ਼ਰ ਪਾਇਆ ਹੋਇਆ ਸੀ ਅਤੇ ਦਾੜੀ ਕੱਟੀ ਹੋਈ ਸੀ। ਸੂਤਰਾਂ ਨੇ ਕਿਹਾ ਕਿ ਰਾਹੁਲ ਨੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਕਰੀਅਰ ਯੋਜਨਾਵਾਂ ਬਾਰੇ ਗੱਲਬਾਤ ਕੀਤੀ। ਕਾਂਗਰਸੀ ਆਗੂ ਪਿਛਲੇ ਮਹੀਨੇ ਇੱਥੇ ਮੁਖਰਜੀ ਨਗਰ ਖੇਤਰ ਵਿੱਚ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਅਤੇ ਸਟਾਫ ਸਿਲੈਕਸ਼ਨ ਕਮਿਸ਼ਨ (ਐੱਸਐੱਸਸੀ) ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ ਸਨ। ਰਾਹੁਲ ਨੂੰ ਮੁਖਰਜੀ ਨਗਰ ਵਿੱਚ ਸੜਕ ਕਿਨਾਰੇ ਕੁਰਸੀ ’ਤੇ ਬੈਠੇ ਦੇਖਿਆ ਗਿਆ ਸੀ। ਉਹ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਉਮੀਦਾਂ ਤੇ ਤਜਰਬਿਆਂ ਬਾਰੇ ਗੱਲਬਾਤ ਕਰ ਰਹੇ ਸਨ।

