ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ 25 ਅਕਤੂਬਰ ਨੂੰ ਦਿਖੇਗਾ ਅੰਸ਼ਿਕ ਸੂਰਜ ਗ੍ਰਹਿਣ

ਕਲਕੱਤਾ : ਦੇਸ਼ ‘ਚ 25 ਅਕਤੂਬਰ ਨੂੰ ਦਿਵਾਲੀ ਦੇ ਤਿਉਹਾਰ ‘ਤੇ ਕਲਕੱਤਾ ਸਮੇਤ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਅੰਸ਼ਿਕ ਸੂਰਜ ਗ੍ਰਹਿਣ ਦਿਖੇਗਾ। ਖਗੋਲ ਵਿਗਿਆਨੀ ਦੇਬੀ ਪ੍ਰਸਾਦ ਦੁਆਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਲ 2022 ‘ਚ ਦੂਸਰੀ ਵਾਰ ਕਲਕੱਤਾ ‘ਚ ਇਹ ਅੰਸ਼ਿਕ ਸੂਰਜਗ੍ਰਹਿਣ ਦਿਖੇਗਾ, ਪਰ ਬਹੁਤ ਘੱਟ ਸਮੇਂ ਤਕ ਇਸ ਨੂੰ ਵੇਖਿਆ ਜਾ ਸਕੇਗਾ। ਦੁਆਰੀ ਨੇ ਕਿਹਾ ਕਿ ਇਸ ਖਗੋਲੀ ਘਟਨਾ ਨੂੰ ਦੇਸ਼ ਦੇ ਪੱਛਮੀ ਅਤੇ ਉੱਤਰੀ ਹਿੱਸਿਆਂ ‘ਚ ਬਿਹਤਰ ਢੰਗ ਨਾਲ ਵੇਖਿਆ ਜਾ ਸਕੇਗਾ, ਪਰ ਪੂਰਵ-ਉੱਤਰ ਭਾਰਤ ‘ਚ ਇਹ ਸੂਰਜਗ੍ਰਹਿਣ ਨਹੀ ਦਿਖੇਗਾ ਕਿਉਂਕਿ ਇਸ ਹਿੱਸੇ ‘ਚ ਇਹ ਖਗੋਲੀ ਘਟਨਾ ਸੂਰਜ ਡੁੱਬਣ ਤੋਂ ਬਾਅਦ ਵਾਪਰੇਗੀ। ਉਨ੍ਹਾਂ ਕਿਹਾ ਕਿ ਭਾਰਤ ਤੋਂ ਇਲਾਵਾ ਯੂਰੋਪ, ਉੱਤਰੀ ਅਫਰੀਕਾ, ਮੱਧ ਏਸ਼ੀਆ ਅਤੇ ਏਸ਼ੀਆ ਦੇ ਹੋਰ ਖੇਤਰਾਂ ‘ਚ ਇਸ ਨੂੰ ਵੇਖਿਆ ਜਾ ਸਕੇਗਾ।

ਦੁਆਰੀ ਨੇ ਕਿਹਾ ਕਿ ਅੰਸ਼ਿਕ ਸੂਰਜਗ੍ਰਹਿਣ ਦੀ ਸ਼ੁਰੂਆਤ ਆਈਸਲੈਂਡ ਦੇ ਆਲੇ-ਦੁਆਲੇ ਭਾਰਤੀ ਸਮੇਂ ਮੁਤਾਬਕ ਦੁਪਹਿਰ ਕਰੀਬ 2:20 ‘ਤੇ ਹੋਵੇਗਾ ਅਤੇ ਸ਼ਾਮ ਸਾਢੇ 4 ਵਜੇ ਇਸ ਨੂੰ ਪੂਰੀ ਤਰ੍ਹਾਂ ਰੂਸ ਵਿਚ ਵੇਖਿਆ ਜਾ ਸਕੇਗਾ। ਇਸ ਸੂਰਜਗ੍ਰਹਿਣ ਦੀ ਸਮਾਪਤੀ ਸ਼ਾਮ ਨੂੰ 6:32 ਵਜੇ ਅਰਬ ਸਾਗਰ ਉੱਪਰ ਹੋਵੇਗੀ। ਮੱਸਿਆ ਦੇ ਦਿਨ ਸੂਰਜ, ਚੰਦਰਮਾ ਅਤੇ ਪ੍ਰਿਥਵੀ ਤਕਰੀਬਨ ਇਕ ਸਿੱਧੀ ਲਕੀਰ ਵਿਚ ਹੋਣਗੇ, ਜਿਸ ਕਾਰਨ ਥੋੜੇ ਸਮੇਂ ਲਈ ਚੰਦਰਮਾ ਅੰਸ਼ਿਕ ਤੌਰ ‘ਤੇ ਸੂਰਜ ਨੂੰ ਢੱਕ ਲਵੇਗਾ। ਇਸ ਨਾਲ ਚੰਦਰਮਾ ਦਾ ਪਰਛਾਵਾਂ ਪੈਣ ਵਾਲੇ ਖੇਤਰਾਂ ‘ਚ ਅੰਸ਼ਿਕ ਸੂਰਜਗ੍ਰਹਿਣ ਵੇਖਣ ਨੂੰ ਮਿਲੇਗਾ। ਦੁਆਰੀ ਨੇ ਕਿਹਾ ਕਿ ਕਲਕੱਤਾ ਵਿਚ ਅੰਸ਼ਿਕ ਸੂਰਜ ਗ੍ਰਹਿਣ ਦੀ ਸ਼ੁਰੂਆਤ ਸ਼ਾਮ 4:52 ਵਜੇ ਹੋਵੇਗੀ, ਜੋ ਸ਼ਾਮ 5:01 ਵਜੇ ਆਪਣੇ ਸੱਭ ਤੋਂ ਉਤਲੇ ਪੱਧਰ ‘ਤੇ ਹੋਵੇਗਾ। ਪਰ ਸੂਰਜ ਡੁੱਬਣ ਕਾਰਨ ਇਹ ਸ਼ਾਮ 5:03 ਵਜੇ ਤੋਂ ਬਾਅਦ ਨਹੀ ਦਿਖੇਗਾ। ਦੁਆਰੀ ਦੇ ਮੁਤਾਬਕ ਨਵੀਂ ਦਿੱਲੀ ‘ਚ ਇਸ ਦੀ ਸ਼ੁਰੂਆਤ ਸ਼ਾਮ 4:29 ਮਿਨਟ ‘ਤੇ ਹੋਵੇਗੀ ਅਤੇ ਸ਼ਾਮ 6:09 ‘ਤੇ ਖ਼ਤਮ ਹੋਵੇਗਾ, ਪਰ 5:2 ਵਜੇ ਇਹ ਆਪਣੇ ਸੱਭ ਤੋਂ ਉਤਲੇ ਪੱਧਰ ‘ਤੇ ਹੋਵੇਗਾ। ਇਸ ਦੌਰਾਨ ਚੰਦਰਮਾ ਸੂਰਜ ਦੇ 24.5 ਫ਼ੀਸਦੀ ਹਿੱਸੇ ਨੂੰ ਢੱਕ ਲਵੇਗਾ। ਰਾਜਸਥਾਨ ਦੇ ਜੈਸਲਮੇਰ ‘ਚ ਸੂਰਜ ਗ੍ਰਹਿਣ ਸ਼ਾਮ 4:26 ਵਜੇ ਦਿਖਣਾ ਸ਼ੁਰੂ ਹੋਵੇਗਾ ਜੋ ਸ਼ਾਮ 6:09 ਮਿਨਟ ਤਕ ਰਹੇਗਾ, ਜਦਕਿ ਇਸ ਦਾ ਸੱਭ ਤੋਂ ਉਤਲਾ ਪੱਧਰ ਸਾਢੇ ਪੰਜ ਵਜੇ ਦਿਖੇਗਾ। ਮੁੰਬਾਈ ‘ਚ ਇਹ ਸ਼ਾਮ 4:49 ਵਜੇ ਦਿਖਣਾ ਸ਼ੁਰੂ ਹੋਵਗਾ ਜੋ ਸ਼ਾਮ 6:09 ਮਿਨਟ ਤਕ ਰਹੇਗਾ, ਜਦਕਿ ਇਸ ਦਾ ਸਿਖਰ 5:42 ਵਜੇ ਦਿਖੇਗਾ। ਦੱਖਣੀ ਅਤੇ ਮੱਧ ਭਾਰਤ ‘ਚ ਸੂਰਜ ਗ੍ਰਹਿਣ ਸ਼ਾਮ 4:49 ਵਜੇ ਤੋਂ ਸ਼ਾਮ 5:42 ਤਕ ਰਹੇਗਾ।

Add a Comment

Your email address will not be published. Required fields are marked *