ਡਬਲਿਊਐੱਚਓ ਵੱਲੋਂ ਕਰੋਨਾ ਦੇ ਖ਼ਾਤਮੇ ਦਾ ਐਲਾਨ

ਲੰਡਨ:ਵਿਸ਼ਵ ਸਿਹਤ ਸੰਸਥਾ ਨੇ ਅੱਜ ਐਲਾਨ ਕੀਤਾ ਕਿ ਕਰੋਨਾ ਦੀ ਹੁਣ ਆਲਮੀ ਸਿਹਤ ਐਮਰਜੈਂਸੀ ਵਾਲੀ ਸਥਿਤੀ ਨਹੀਂ ਰਹੀ। ਇਹ ਮਹਾਮਾਰੀ ਦੇ ਖ਼ਾਤਮੇ ਦੀ ਦਿਸ਼ਾ ਵਿੱਚ ਵੱਡਾ ਕਦਮ ਹੈੈ। ਡਬਲਿਊਐੱਚਓ ਦੀ ਐਮਰਜੈਂਸੀ ਕਮੇਟੀ ਨੇ ਵੀਰਵਾਰ ਨੂੰ ਮੀਟਿੰਗ ਕੀਤੀ ਤੇ ਸੰਯੁਕਤ ਰਾਸ਼ਟਰ-ੲੇਜੰਸੀ ਨੂੰ ਸਿਫ਼ਾਰਿਸ਼ ਕੀਤੀ ਕਿ ਉਹ ਕੌਮਾਂਤਰੀ ਚਿੰਤਾਵਾਂ ਦੇ ਮੱਦੇਨਜ਼ਰ ਜਨਤਕ ਸਿਹਤ ਐਮਰਜੈਂਸੀ ਨੂੰ ਖ਼ਤਮ ਕਰਨ ਦਾ ਐਲਾਨ ਕਰੇ। ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟੈਡਰੌਸ ਅਧਾਨੌਮ ਗੈਬ੍ਰਿਸਸ ਨੇ ਕਿਹਾ, ‘‘ਮੈਂ ਕਾਫ਼ੀ ਉਮੀਦ ਨਾਲ ਕੋਵਿਡ-19 ਦੇ ਆਲਮੀ ਸਿਹਤ ਐਮਰਜੈਂਸੀ ਵਜੋਂ ਖ਼ਤਮ ਹੋਣ ਦਾ ਐਲਾਨ ਕਰਦਾ ਹਾਂ।’’

Add a Comment

Your email address will not be published. Required fields are marked *