ਗਿੱਪੀ ਦੇ ਪੁੱਤਰ ਸ਼ਿੰਦੇ ਨੂੰ ਆਫਰ ਹੋਇਆ ਸੀ LSC ’ਚ ਆਮਿਰ ਖ਼ਾਨ ਦੇ ਬਚਪਨ ਦਾ ਰੋਲ, ਇਸ ਗੱਲੋਂ ਕੀਤਾ ਇਨਕਾਰ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਆਉਣ ਵਾਲੀ ਫਿਲਮ ‘ਲਾਲ ਸਿੰਘ ਚੱਢਾ’ਨੂੰ ਲੈ ਕੇ ਕਾਫੀ ਚਰਚਾ ‘ਚ ਬਣੇ ਹੋਏ ਹਨ। ਇਸ ਫ਼ਿਲਮ ਨੂੰ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਫਿਲਮ ਨੂੰ ਲੈ ਕੇ ਹਾਲ ਹੀ ‘ਚ ਇਕ ਗੱਲ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੂੰ ਵੀ ਆਫ਼ਰ ਹੋਈ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ।

ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ‘ਚ ਸ਼ਿੱਦਾ ਗਰੇਵਾਲ ਨੂੰ ਆਮਿਰ ਖਾਨ ਦੇ ਬਚਪਨ ਦਾ ਕਿਰਦਾਰ ਨਿਭਾਉਣ ਲਈ ਆਫ਼ਰ ਕੀਤਾ ਗਿਆ ਸੀ ਪਰ ਇਸ ਫ਼ਿਲਮ ਦੇ ਕਿਰਦਾਰ ਲਈ ਉਸ ਨੂੰ ਆਪਣੇ ਵਾਲ ਕਟਵਾਉਣੇ ਪੈਣੇ ਸਨ। ਜਿਸ ਤੋਂ ਬਾਅਦ ਸ਼ਿੰਦਾ ਨੇ ਇਸ ਫਿਲਮ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।

ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਪੁੱਤ ਦੀ ਇਸ ਸੋਚ ਨੂੰ ਜਾਣ ਕੇ ਹਰ ਸਿੱਖ ਮਾਣ ਮਹਿਸੂਸ ਕਰੇਗਾ। ਗਾਇਕਗਿੱਪੀ ਗਰੇਵਾਲ ਨੇ ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੱਕ ਐਕਸਕਲਿਊਸਿਵ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ। ਗਿੱਪੀ ਨੇ ਕਿਹਾ ਕਿ “ਪੰਜਾਬੀ ਪੰਜਾਬ ਤੋਂ ਬਾਹਰ ਜਾ ਸਕਦਾ ਹੈ ਪਰ ਪੰਜਾਬ ਨੂੰ ਪੰਜਾਬੀ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਪੰਜਾਬ ਮੇਰੇ ਦਿਲ ਵਿਚ ਹੈ”। ਫਿਲਮ ‘ਲਾਲ ਸਿੰਘ ਚੱਢਾ’ ’ਚ ਆਮਿਰ ਖ਼ਾਨ ਨਾਲ ਕਰੀਨਾ ਕਪੂਰ ਲੀਡ ਰੋਲ ’ਚ ਹੈ। ਮੋਨਾ ਸਿੰਘ ਅਤੇ ਨਾਗਾ ਚੈਤੰਨਿਆ ਸਹਾਇਕ ਭੂਮਿਕਾ ’ਚ ਹੈ। ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

Add a Comment

Your email address will not be published. Required fields are marked *