ਲਾਲ ਜੋੜੇ ’ਚ ਦੁਲਹਨ ਬਣੀ ਗਾਇਕਾ ਪਲਕ ਮੁਸ਼ਾਲ, ਮਿਥੁਨ ਨੇ ਵਾਈਟ ਸ਼ੇਰਵਾਨੀ ’ਚ ਪਤਨੀ ਨਾਲ ਦਿੱਤੇ ਪੋਜ਼

ਮੁੰਬਈ- ‘ਆਸ਼ਿਕੀ 2’ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੀ ਪਲਕ ਮੁਛਾਲ ਦੀ ਜ਼ਿੰਦਗੀ ਦੀ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਹੋ ਗਈ ਹੈ। ਪਲਕ ਨੇ ਮੁਛਾਲ 6 ਨਵੰਬਰ ਨੂੰ ਸੱਤ ਫੇਰੇ ਲੈ ਕੇ ਮਿਸ ਤੋਂ ਮਿਸਜ਼ ਹੋ ਗਈ ਹੈ। ਪਲਕ ਨੇ ਸੰਗੀਤਕਾਰ ਮਿਥੁਨ ਸ਼ਰਮਾ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ। ਇਸ ਮੌਕੇ ‘ਤੇ ਉਹ ਦੁਲਹਨ ਦੇ ਰੂਪ ‘ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਲਾਲ ਰੰਗ ਦੇ ਲਾਲ ਜੋੜੇ ’ਚ ਦੁਲਹਨ ਬਣੀ ਪਲਕ ਨੂੰ ਹਰ  ਕੋਈ ਦੇਖਦਾ ਹੀ ਰਹਿ ਗਿਆ। ਉਸਨੇ ਆਪਣੇ ਚਿਹਰੇ ਦੇ ਮੇਕਅੱਪ ਨੂੰ ਇਕ ਹਲਕੀ ਟੋਨ ਦਿੱਤੀ ਹੈ।

ਇਸ ਦੇ ਨਾਲ ਪਲਕ ਨੇ ਕਰਲੀ ਹੇਅਰਸ ਖੁੱਲ੍ਹੇ ਛੱਡੇ ਹੋਏ ਹਨ। ਪਲਕ ਦੀ ਬ੍ਰਾਈਡਲ ਲੁੱਕ ਉਸ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਹੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਘੁੰਗਰਾਲੇ ਵਾਲਾਂ ਵਾਲੀਆਂ ਕੁੜੀਆਂ ਆਪਣੇ ਵਿਆਹ ਤੋਂ ਪਹਿਲਾਂ ਵਾਲਾਂ ਨੂੰ ਸਿੱਧਾ ਕਰਵਾਉਂਦੀਆਂ ਹਨ।

ਹਾਲਾਂਕਿ ਪਲਕ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ। ਉਸ ਨੇ ਆਪਣੀ  ਕੁਦਰਤੀ ਲੁੱਕ ਨਾਲ ਹੀ ਸਭ ਨੂੰ ਦੀਵਾਨਾ ਬਣਾ ਦਿੱਤਾ। ਖੁੱਲ੍ਹੇ ਵਾਲਾਂ ’ਚ ਉਸ ਨੇ ਮਾਂਗ ਟਿਕਾ ਸਜਾਇਆ ਹੋਇਆ ਹੈ।  ਇਸ ਦੇ ਨਾਲ ਹੀ ਪਲਕ ਦੇ ਪਾਰਟਨਰ ਮਿਥੁਨ ਆਫ਼ ਵ੍ਹਾਈਟ ਕਲਰ ਦੀ ਸ਼ੇਰਵਾਨੀ ’ਚ ਕਾਫ਼ੀ ਸ਼ਾਨਦਾਰ ਲੱਗ ਰਹੇ ਸਨ।

ਵਿਆਹ ਤੋਂ ਬਾਅਦ ਪਲਕ ਅਤੇ ਮਿਥੁਨ ਨੇ ਮੁੰਬਈ ’ਚ ਇਕ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ ਹੈ।ਜੋੜੇ ਨੇ ਰਿਸੈਪਸ਼ਨ ’ਚ ਮਿਊਜ਼ਿਕ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਅਤੇ ਟੀ.ਵੀ ਦੇ ਕਈ ਵੱਡੇ ਸਿਤਾਰਿਆਂ ਨੂੰ ਬੁਲਾਇਆ ਸੀ। ਇਸ ਖੁਸ਼ੀ ਦੇ ਪਲ ’ਤੇ ਹਰ ਕੋਈ ਉਨ੍ਹਾਂ ਨੂੰ ਬਲੈਸਿੰਗ ਦੇ ਰਿਹਾ ਹੈ।

Add a Comment

Your email address will not be published. Required fields are marked *