ਮਾਤਮ ‘ਚ ਬਦਲੀਆਂ ਖ਼ੁਸ਼ੀਆਂ, ਵਿਆਹ ਤੋਂ 5 ਘੰਟੇ ਬਾਅਦ ਹੀ ਲਾੜੀ ਦੀ ਮੌਤ

ਕੈਰੋਲੀਨਾ- ਮੌਤ ਕਦੋਂ ਅਤੇ ਕਿੱਥੇ ਆ ਜਾਵੇ ਇਸ ਦੀ ਕੰਨੋ-ਕੰਨ ਕਿਸੇ ਨੂੰ ਖ਼ਬਰ ਨਹੀਂ ਹੁੰਦੀ। ਅਜਿਹਾ ਹੀ ਇਕ ਹਾਦਸਾ ਅਮਰੀਕਾ ਦੇ ਕੈਰੋਲੀਨਾ ਵਿਚ ਵਾਪਰਿਆ ਹੈ। ਦਰਅਸਲ ਇੱਥੇ ਵੇਡਿੰਗ ਰਿਸੈਪਸ਼ਨ ਤੋਂ ਕੁੱਝ ਸਮੇਂ ਬਾਅਦ ਹੀ ਨਵ-ਵਿਆਹੀ ਲਾੜੀ ਦੀ ਮੌਤ ਹੋ ਗਈ, ਜਦੋਂਕਿ ਲਾੜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 34 ਸਾਲਾ ਸਾਮੰਥਾ ਮਿਲਰ ਅਤੇ 36 ਸਾਲਾ ਏਰਿਕ ਹਚਿੰਸਨ ਆਪਣੇ 2 ਹੋਰ ਰਿਸ਼ਤੇਦਾਰਾਂ ਨਾਲ ਗੋਲਫ ਕਾਰਟ ਵਿਚ ਸਵਾਰ ਹੋ ਕੇ ਆਪਣੇ ਵਿਆਹ ਦੀ ਰਿਸੈਪਸ਼ਨ ਵਿਚੋਂ ਬਾਹਰ ਨਿਕਲੇ ਸੀ। ਇਸ ਦੌਰਾਨ ਨਸ਼ੇ ਵਿਚ ਕਾਰ ਚਲਾ ਰਹੀ ਕੁੜੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਲਾੜੀ ਦੀ ਮੌਕੇ ‘ਤੇ ਹੀ ਮੌਤ ਹੋ, ਜਦੋਂਕਿ ਲਾੜੇ ਸਮੇਤ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਸ਼ੇ ਵਿਚ ਟੱਲੀ 25 ਸਾਲਾ ਕੁੜੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਲਾੜੇ ਦੀ ਮਾਂ ਨੇ ਆਪਣੀ ਨੂੰਹ ਦੇ ਅੰਤਿਮ ਸੰਸਕਾਰ ਅਤੇ ਆਪਣੇ ਪੁੱਤਰ ਦੇ ਮੈਡੀਕਲ ਬਿੱਲਾਂ ਦਾ ਭੁਗਤਾਨ ਕਰਨ ਲਈ ਇੱਕ GoFundMe ਪੇਜ ਬਣਾਇਆ ਹੈ। ਇਸ ਵਿੱਚ ਕਰੈਸ਼ ਤੋਂ ਠੀਕ ਪਹਿਲਾਂ ਦੀ ਨਵ-ਵਿਆਹੇ ਜੋੜੇ ਦੀ ਇੱਕ ਫੋਟੋ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿਚ ਜੋੜਾ ਕਾਫ਼ੀ ਖ਼ੁਸ਼ ਨਜ਼ਰ ਆ ਰਿਹਾ ਸੀ। GoFundMe ਪੇਜ ‘ਤੇ ਲਾੜੇ ਦੀ ਮਾਂ ਨੇ ਦੱਸਿਆ ਕਿ ਇਹ ਹਾਦਸਾ ਸਾਊਥ ਕੈਰੋਲੀਨਾ ਦੇ ਫੋਲੀ ਬੀਚ ‘ਤੇ 28 ਅਪ੍ਰੈਲ ਨੂੰ ਵਾਪਰਿਆ ਸੀ। ਮੈਨੂੰ ਹਸਪਤਾਲ ਵਿੱਚ ਇੱਕ ਪਲਾਸਟਿਕ ਬੈਗ ਵਿੱਚ ਏਰਿਕ ਦੇ ਵਿਆਹ ਦੀ ਅੰਗੂਠੀ ਸੌਂਪੀ ਗਈ ਸੀ। ਸਿਰਫ਼ 5 ਘੰਟੇ ਪਹਿਲਾਂ ਹੀ ਸਾਮੰਥਾ ਨੇ ਏਰਿਕ ਨੂੰ ਵੈਡਿੰਗ ਰਿੰਗ ਪਹਿਨਾਈ ਸੀ। ਏਰਿਕ ਨੇ ਆਪਣੀ ਜ਼ਿੰਦਗੀ ਦਾ ਪਿਆਰ ਗੁਆ ਦਿੱਤਾ ਹੈ।

Add a Comment

Your email address will not be published. Required fields are marked *