ਜਰਮਨੀ ਦੇ ਸਕੂਲ ‘ਚ ਗੈਸ ਲੀਕ ਹੋਣ ਕਾਰਨ ਫੈਲੀ ਦਹਿਸ਼ਤ

ਦੱਖਣ-ਪੱਛਮੀ ਜਰਮਨੀ ਦੇ ਇਕ ਹਾਈ ਸਕੂਲ ‘ਚ ਘੱਟੋ-ਘੱਟ 84 ਲੋਕਾਂ ਦੇ ਹਾਨੀਕਾਰਕ ਗੈਸ ਦੇ ਸੰਪਰਕ ਵਿੱਚ ਆਉਣ ਦਾ ਸ਼ੱਕ ਹੈ। ਜਰਮਨ ਨਿਊਜ਼ ਏਜੰਸੀ ‘ਡੀਪੀਏ’ ਨੇ ਇਹ ਜਾਣਕਾਰੀ ਦਿੱਤੀ। ਡੀਪੀਏ ਦੀ ਰਿਪੋਰਟ ਅਨੁਸਾਰ ਸਿੰਗੇਨ ਸ਼ਹਿਰ ਦੇ ਇਕ ਸਕੂਲ ‘ਚ ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਾਮੂਲੀ ਸਿਹਤ ਪ੍ਰਭਾਵਾਂ ਦਾ ਅਨੁਭਵ ਹੋਇਆ, ਜਦੋਂ ਕਿ 3 ਵਿਦਿਆਰਥੀਆਂ ਅਤੇ ਇਕ ਅਧਿਆਪਕ ਨੂੰ ਗੰਭੀਰ ਸਾਹ ਦੀਆਂ ਸਮੱਸਿਆਵਾਂ ਤੋਂ ਬਾਅਦ ਹਸਪਤਾਲ ਲਿਜਾਣਾ ਪਿਆ।

ਬੁੱਧਵਾਰ ਦੀ ਇਸ ਘਟਨਾ ਵਿੱਚ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਤੇ ਪੁਲਸ ਨੇ ਇਲਾਕੇ ਨੂੰ ਘੇਰ ਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਲੋਕ ਗੈਸ ਦੇ ਸੰਪਰਕ ਵਿੱਚ ਕਿਵੇਂ ਆਏ। ਸਕੂਲ ‘ਚ ਪੜ੍ਹਦੇ ਸਮੇਂ ਕਈ ਵਿਦਿਆਰਥੀਆਂ ਨੂੰ ਅਚਾਨਕ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਤੇ ਅਧਿਆਪਕਾਂ ਨੇ ਇਮਾਰਤ ਨੂੰ ਖਾਲੀ ਕਰ ਲਿਆ ਅਤੇ ਐਮਰਜੈਂਸੀ ਮਦਦ ਲਈ ਕਾਲ ਕਰਨੀ ਸ਼ੁਰੂ ਕਰ ਦਿੱਤੀ।

Add a Comment

Your email address will not be published. Required fields are marked *