ਬਾਡੀਗਾਰਡ ਦੇ ਵਿਆਹ ’ਚ ਪੁੱਜੇ ਕਾਰਤਿਕ ਆਰੀਅਨ, ਨਵੀਂ ਜੋੜੀ ਨਾਲ ਪੋਸਟ ਕੀਤੀ ਸੈਲਫੀ

ਮੁੰਬਈ – ਕਾਰਤਿਕ ਆਰੀਅਨ ਦੇ ਬਾਡੀਗਾਰਡ ਸਚਿਨ ਹਾਲ ਹੀ ’ਚ ਵਿਆਹ ਦੇ ਬੰਧਨ ’ਚ ਬੱਝੇ ਹਨ। ਇਸ ਮੌਕੇ ਅਦਾਕਾਰ ਨੇ ਨਾ ਸਿਰਫ ਵਿਆਹ ’ਚ ਸ਼ਿਰਕਤ ਕੀਤੀ, ਸਗੋਂ ਸੋਸ਼ਲ ਮੀਡੀਆ ’ਤੇ ਨਵੀਂ ਵਿਆਹੀ ਜੋੜੀ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਲਈ ਵਧਾਈ ਦਿੱਤੀ। ਸਾਂਝੀਆਂ ਕੀਤੀਆਂ ਤਸਵੀਰਾਂ ’ਚ ਕਾਰਤਿਕ ਜੋੜੇ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਕਾਰਤਿਕ ਦੇ ਪ੍ਰਸ਼ੰਸਕ ਉਨ੍ਹਾਂ ਦੇ ਇਸ ਅੰਦਾਜ਼ ਦੀ ਕਾਫੀ ਤਾਰੀਫ਼ ਕਰ ਰਹੇ ਹਨ।

ਤਸਵੀਰਾਂ ਪੋਸਟ ਕਰਦਿਆਂ ਕਾਰਤਿਕ ਨੇ ਲਿਖਿਆ, ‘‘ਸਚਿਨ ਤੇ ਸੁਰੇਖਾ, ਵਿਆਹ ਦੀਆਂ ਵਧਾਈਆਂ। ਅੱਗੇ ਦਾ ਵਿਆਹੁਤਾ ਜੀਵਨ ਸੁਖੀ ਹੋਵੇ।’’

ਦੱਸ ਦੇਈਏ ਕਿ ਕਾਰਤਿਕ ਨੇ ਵਿਆਹ ਦੀਆਂ 2 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਕਾਰਤਿਕ ਕਈ ਲੋਕਾਂ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੂਜੀ ਤਸਵੀਰ ’ਚ ਕਾਰਤਿਕ ਨਵੀਂ ਵਿਆਹੀ ਜੋੜੀ ਸੁਰੇਖਾ-ਸਚਿਨ ਨਾਲ ਸੈਲਫੀ ਖਿੱਚ ਰਹੇ ਹਨ। ਕਾਰਤਿਕ ਨੇ ਇਸ ਮੌਕੇ ’ਤੇ ਹਲਕੇ ਪੀਲੇ ਰੰਗ ਦੀ ਕਮੀਜ਼ ਤੇ ਨੀਲੇ ਰੰਗ ਦੀ ਡੈਨਿਮ ਪਹਿਨੀ ਹੈ, ਜਿਸ ’ਚ ਉਨ੍ਹਾਂ ਦਾ ਲੁੱਕ ਕਾਫੀ ਸਿੰਪਲ ਨਜ਼ਰ ਆ ਰਿਹਾ ਹੈ।

Add a Comment

Your email address will not be published. Required fields are marked *