ਭਾਰਤ-ਮਾਲਦੀਵ ਦੇ ਸਬੰਧ ਸਮੇਂ ਦੀ ਕਸੌਟੀ ‘ਤੇ ਖਰੇ ਉਤਰੇ : ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਮਾਲੇ ‘ਚ ਇਕ ਸਮਾਗਮ ਵਿੱਚ ਭਾਰਤ ਵੱਲੋਂ ਤੋਹਫ਼ੇ ਵਜੋਂ ਮਾਲਦੀਵ ਨੂੰ ਇਕ ਤੇਜ਼ ਗਸ਼ਤੀ ਜਹਾਜ਼ ਅਤੇ ਇਕ ਕਿਸ਼ਤੀ ਸੌਂਪੀ। ਇਸ ਦੇ ਨਾਲ ਹੀ ਉਨ੍ਹਾਂ ਅਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੇ ਪਹਿਲਾਂ ਤੋਂ ਹੀ ਨਜ਼ਦੀਕੀ ਦੁਵੱਲੇ ਰਣਨੀਤਕ ਸਬੰਧਾਂ ਨੂੰ ਵਧਾਉਣ ‘ਤੇ ਗੱਲਬਾਤ ਕੀਤੀ।

ਟਾਪੂ ਰਾਸ਼ਟਰ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਆਪਣੇ ਸੰਬੋਧਨ ‘ਚ ਸਿੰਘ ਨੇ ਕਿਹਾ ਕਿ ਭਾਰਤ-ਮਾਲਦੀਵ ਦਾ ਸਬੰਧ “ਸੱਚਮੁੱਚ ਵਿਸ਼ੇਸ਼” ਹੈ ਅਤੇ ਪੂਰੇ ਖੇਤਰ ਲਈ ਇਕ ਮਾਡਲ ਦੇ ਰੂਪ ਵਿੱਚ ਵਿਕਸਤ ਹੋਇਆ ਹੈ। ਰੱਖਿਆ ਮੰਤਰੀ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਚੁਣੌਤੀਆਂ ਨਾਲ ਨਜਿੱਠਣ ‘ਚ ਸਹਿਯੋਗ ਵਧਾਉਣ ਲਈ ਭਾਰਤ, ਮਾਲਦੀਵ ਅਤੇ ਖੇਤਰ ਦੇ ਹੋਰ ਸਮਾਨ ਸੋਚ ਵਾਲੇ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ ਦੀ ਲੋੜ ਨੂੰ ਵੀ ਉਜਾਗਰ ਕੀਤਾ।

ਗਸ਼ਤੀ ਜਹਾਜ਼ ਸੌਂਪਣ ਨਾਲ ਸਬੰਧਤ ਸਮਾਰੋਹ ‘ਚ ਸੋਲਿਹ ਨੇ ਸਮੁੰਦਰੀ ਗਸ਼ਤੀ ਜਹਾਜ਼ ਨੂੰ ਮਾਲਦੀਵੀਅਨ ਨੈਸ਼ਨਲ ਡਿਫੈਂਸ ਫੋਰਸ (MNDF) ਵਿੱਚ ਸ਼ਾਮਲ ਕੀਤਾ। ਸਿੰਘ ਨੇ ਕਿਹਾ, “ਭਾਰਤ-ਮਾਲਦੀਵ ਦਾ ਰਿਸ਼ਤਾ ਸੱਚਮੁੱਚ ਖਾਸ ਹੈ। ਸਾਡੇ ਸਬੰਧ ਸਮੇਂ ਦੀ ਪ੍ਰੀਖਿਆ ‘ਤੇ ਖਰੇ ਉਤਰੇ ਹਨ ਤੇ ਅਸੀਂ ਹਮੇਸ਼ਾ ਲੋੜ ਦੇ ਸਮੇਂ ਇਕ ਦੂਜੇ ਦਾ ਸਮਰਥਨ ਕੀਤਾ ਹੈ।”

ਰੱਖਿਆ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਪੂਰੇ ਖੇਤਰ ਲਈ ਇਕ ਮਾਡਲ ਬਣ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ, ਮਾਲਦੀਵ ਅਤੇ ਖੇਤਰ ਦੇ ਹੋਰ ਸਮਾਨ ਸੋਚ ਵਾਲੇ ਦੇਸ਼ਾਂ ਨੂੰ ਹਿੰਦ ਮਹਾਸਾਗਰ ਖੇਤਰ ਨਾਲ ਜੁੜੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਣਾ ਸਹਿਯੋਗ ਵਧਾਉਣ ਦੀ ਲੋੜ ਹੈ।

Add a Comment

Your email address will not be published. Required fields are marked *