ਟੋਰਾਂਟੋ ਵਿਖੇ ਖਾਲਸਾ ਡੇਅ ਪਰੇਡ ਆਯੋਜਿਤ, PM ਟਰੂਡੋ ਨੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਟੋਰਾਂਟੋ- ਕੈਨੇਡਾ ਵਿਖੇ ਡਾਊਨਟਾਊਨ ਟੋਰਾਂਟੋ ਵਿੱਚ ਐਤਵਾਰ ਦੇ ਖਾਲਸਾ ਦਿਵਸ ਦੇ ਜਸ਼ਨ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੱਖ ਤੌਰ ‘ਤੇ ਪਹੁੰਚੇ। ਇਸ ਮੌਕੇ ਦੀਆਂ ਟਰੂਡੋ ਨੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ- ਵੈਨਕੂਵਰ ਤੋਂ ਐਡਮਿੰਟਨ ਤੋਂ ਟੋਰਾਂਟੋ ਤੱਕ, ਮੇਰੇ ਕੋਲ ਵਿਸਾਖੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਦੀਆਂ ਮਨਮੋਹਕ ਯਾਦਾਂ ਹਨ। ਅੱਜ ਅਸੀਂ ਇਸ ਸਾਲ ਦੀ ਖਾਲਸਾ ਡੇਅ ਪਰੇਡ ਲਈ ਟੋਰਾਂਟੋ ਵਾਪਸ ਆਏ ਸੀ – ਪੁਰਾਣੇ ਅਤੇ ਨਵੇਂ ਦੋਸਤਾਂ ਨਾਲ ਜਸ਼ਨ ਮਨਾਉਂਦੇ ਹੋਏ। ਵਿਸਾਖੀ ਮੁਬਾਰਕ! 

ਟਰੂਡੋ ਨੇ ਖਾਲਸਾ ਡੇਅ ਪਰੇਡ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਹ ਭਾਈਚਾਰੇ ਦੇ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆਏ। ਉਹ ਓਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ ਕਰਵਾਏ ਖਾਲਸਾ ਡੇਅ ਪਰੇਡ ਵਿਚ ਹਿੱਸਾ ਲੈਣ ਪੁੱਜੇ ਸਨ। ਟੋਰਾਂਟੋ ਵਿੱਚ ਓਂਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਨੇ ਪਰੇਡ ਕਰਵਾਈ। ਟੋਰਾਂਟੋ ਵਿੱਚ ਖਾਲਸਾ ਦਿਵਸ 1986 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 2,000 ਲੋਕਾਂ ਤੋਂ ਵੱਧ ਕੇ ਸ਼ਹਿਰ ਦੀ ਤੀਜੀ ਸਭ ਤੋਂ ਵੱਡੀ ਪਰੇਡ ਬਣ ਗਈ ਹੈ। ਜ਼ਿਕਰਯੋਗ ਹੈ ਕਿ ਵਿਸਾਖੀ ਦੇ ਜਸ਼ਨਾਂ ਦੇ ਹਿੱਸੇ ਕੈਨੇਡਾ ਦੇ ਵੱਖ-ਵੱਖ ਿਹੱਸਿਆਂ ਵਿਚ ਨਗਰ ਕੀਰਤਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

Add a Comment

Your email address will not be published. Required fields are marked *