ਆਰੇਂਜ ਕੈਪ ਤੱਕ ਪਹੁੰਚਦੇ-ਪਹੁੰਚਦੇ ਰਹਿ ਗਿਆ ਕੋਨਵੇ, ਇਸ ਬੱਲੇਬਾਜ਼ ਤੋਂ ਸਿਰਫ ਇੰਨੀਆਂ ਹੀ ਦੌੜਾਂ ਪਿੱਛੇ

 IPL 2023 ਦੇ 41ਵੇਂ ਮੈਚ ‘ਚ ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਨੇ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਦਾ ਖੂਬ ਕੁਟਾਪਾ ਚਾੜ੍ਹਿਆ। ਚੇਨਈ ਦੇ ਐਮਏ ਚਿਦਾਂਬਰਮ ਸਟੇਡੀਅਮ ਵਿੱਚ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਡੇਵੋਨ ਕੋਨਵੇ ਦੀਆਂ ਅਜੇਤੂ 92 ਦੌੜਾਂ ਦੀ ਮਦਦ ਨਾਲ 200 ਦੌੜਾਂ ਦਾ ਵੱਡਾ ਸਕੋਰ ਬਣਾਇਆ। ਹਾਲਾਂਕਿ, ਕੋਨਵੇ ਇਸ ਮੈਚ ਵਿੱਚ ਸਿਰਫ 9 ਦੌੜਾਂ ਨਾਲ ਆਰੇਂਜ ਕੈਪ ਤੱਕ ਪਹੁੰਚਣ ਤੋਂ ਖੁੰਝ ਗਿਆ।

ਕੋਨਵੇ ਨੇ ਇਹ 92 ਦੌੜਾਂ ਸਿਰਫ 52 ਗੇਂਦਾਂ ‘ਚ ਬਣਾਈਆਂ ਅਤੇ ਇਸ ਦੌਰਾਨ ਉਨ੍ਹਾਂ ਦੇ ਬੱਲੇ ‘ਤੇ 16 ਚੌਕੇ ਅਤੇ 1 ਛੱਕਾ ਲੱਗਾ। ਪਰ ਉਹ ਇਸ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ ਫਾਫ ਡੂ ਪਲੇਸਿਸ ਤੋਂ ਸਿਰਫ਼ 9 ਦੌੜਾਂ ਨਾਲ ਖੁੰਝ ਗਿਆ। ਆਈਪੀਐਲ 2023 ਆਰੇਂਜ ਕੈਪ ਫਿਲਹਾਲ ਫਾਫ ਡੂ ਪਲੇਸਿਸ ਕੋਲ ਹੈ, ਉਸਨੇ ਇਸ ਸੀਜ਼ਨ ਵਿੱਚ ਹੁਣ ਤੱਕ 8 ਮੈਚਾਂ ਵਿੱਚ ਕੁੱਲ 422 ਦੌੜਾਂ ਬਣਾਈਆਂ ਹਨ। ਦੂਜੇ ਪਾਸੇ ਕੋਨਵੇ ਨੇ 9 ਮੈਚਾਂ ‘ਚ ਕੁੱਲ 414 ਦੌੜਾਂ ਬਣਾਈਆਂ ਹਨ ਅਤੇ ਉਹ ਆਰੇਂਜ ਕੈਪ ਦੀ ਦੌੜ ‘ਚ ਦੂਜੇ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਰੁਤੁਰਾਜ ਗਾਇਕਵਾੜ ਇਸ ਸੂਚੀ ‘ਚ ਤੀਜੇ ਸਥਾਨ ‘ਤੇ ਹਨ।

Add a Comment

Your email address will not be published. Required fields are marked *