‘Z ਸਕਿਓਰਿਟੀ’ ਲਈ PM ਮੋਦੀ ਨੂੰ ਮਿਲੇਗੀ ਰਾਖੀ ਸਾਵੰਤ, ਕਿਹਾ- ਜੇ ਕੰਗਨਾ ਨੂੰ ਮਿਲ ਸਕਦੀ ਤਾਂ ਮੈਨੂੰ ਕਿਉਂ ਨਹੀਂ

ਨਵੀਂ ਦਿੱਲੀ – ਬਾਲੀਵੁੱਡ ਦੀ ‘ਕੰਟਰੋਵਰਸੀ ਕੁਈਨ’ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਬੀਤੇ ਕੁਝ ਦਿਨ ਤੋਂ ਰਾਖੀ ਸਾਵੰਤ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਧਮਕੀ ਭਰੀਆਂ ਈਮੇਲਾਂ ਮਿਲ ਰਹੀਆਂ ਹਨ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ”ਅਸੀਂ ਸਲਮਾਨ ਖ਼ਾਨ ਨੂੰ ਬੰਬਈ ‘ਚ ਮਾਰ ਦੇਵਾਂਗੇ, ਇਸ ‘ਚ ਸ਼ਾਮਲ ਨਾ ਹੋਵੋ, ਨਹੀਂ ਤਾਂ ਤੁਸੀਂ ਮੁਸੀਬਤ ‘ਚ ਪੈ ਜਾਓਗੇ।”

ਇਹ ਮੇਲ ਇਸ ਲਈ ਭੇਜਿਆ ਗਿਆ ਸੀ ਕਿਉਂਕਿ ਸਲਮਾਨ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ‘ਚ ਰਾਖੀ ਸਾਵੰਤ ਨੇ ਦਖ਼ਲ ਦਿੰਦੇ ਹੋਏ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਰਾਖੀ ਸਾਵੰਤ ਇਸ ਮੇਲ ਤੋਂ ਬਾਅਦ ਇੱਥੇ ਨਹੀਂ ਰੁਕੀ। ਉਸ ਨੇ ਹੁਣ ਆਪਣੇ ਲਈ ‘ਜ਼ੈੱਡ ਸੁਰੱਖਿਆ’ ਦੀ ਮੰਗ ਕੀਤੀ ਹੈ।

ਬੀਤੀ ਰਾਤ ਮੁੰਬਈ ‘ਚ ਇੱਕ ਇਵੈਂਟ ਹੋਇਆ, ਜਿਸ ‘ਚ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਇਸੇ ਸਮਾਗਮ ‘ਚ ਰਾਖੀ ਸਾਵੰਤ ਨੇ ਵੀ ਸ਼ਿਰਕਤ ਕੀਤੀ। ਇੱਥੇ ਇੰਸਟੈਂਟ ਬਾਲੀਵੁੱਡ ਨੂੰ ਇੰਟਰਵਿਊ ਦਿੰਦੇ ਹੋਏ ਰਾਖੀ ਸਾਵੰਤ ਨੇ ਕਿਹਾ ਕਿ ਉਹ ਪੀ. ਐੱਮ. ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰੇਗੀ। ਉਸ ਨੇ ਕਿਹਾ ਕਿ ਉਸ ਨੂੰ ਧਮਕੀ ਭਰੇ ਪੱਤਰ ਮਿਲੇ ਹਨ। ਜਦੋਂ ਕੰਗਨਾ ਰਣੌਤ ਨੂੰ ਸੁਰੱਖਿਆ ਮਿਲ ਸਕਦੀ ਹੈ ਤਾਂ ਮੈਨੂੰ ਕਿਉਂ ਨਹੀਂ? ਸੁਰੱਖਿਆ ਨੂੰ ਲੈ ਕੇ ਉਹ ਪੀ. ਐੱਮ. ਮੋਦੀ ਅਤੇ ਰਾਜਨਾਥ ਸਿੰਘ ਨਾਲ ਮੁਲਾਕਾਤ ਕਰੇਗੀ।

ਰਾਖੀ ਸਾਵੰਤ ਵੱਲੋਂ ਆਪਣੇ ਲਈ ‘Z’ ਸੁਰੱਖਿਆ ਦੀ ਮੰਗ ਕਰਨ ਬਾਰੇ ਪਤਾ ਲੱਗਣ ‘ਤੇ ਪ੍ਰਸ਼ੰਸਕ ਹੱਸ ਰਹੇ ਹਨ। ਉਹ ਰਾਖੀ ਸਾਵੰਤ ਦੀ ਵੀਡੀਓ ਦਾ ਕਾਫ਼ੀ ਮਜ਼ਾਕ ਉਡਾ ਰਹੇ ਹਨ। ਇੱਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, “ਹੁਣ ਮੋਦੀ ਜੀ ਦਾ ਇਹੀ ਕੰਮ ਬਚਿਆ ਹੈ ਕਿ ਉਹ ਉਨ੍ਹਾਂ ਦਾ ਧਿਆਨ ਰੱਖਣ, ਹੱਦ ਹੈ ਯਾਰ।” ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, “ਕੋਈ ਵੀ ਮਤਲਬ … ਤੁਸੀਂ ਆਪਣੇ ਬਾਰੇ ਕੀ ਸੋਚੋਗੇ।” ਭਾਰਤ ‘ਚ ਕਿਹੋ ਜਿਹੇ ਲੋਕ ਹਨ।

Add a Comment

Your email address will not be published. Required fields are marked *