ਰਿਲੀਜ਼ਿੰਗ ਤੋਂ ਪਹਿਲਾਂ ‘ਜਵਾਨ’ ਦੀਆਂ ਵਿਕੀਆਂ ਕਰੋੜਾਂ ਟਿਕਟਾਂ

ਨਵੀਂ ਦਿੱਲੀ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ ‘ਜਵਾਨ’ ਨਾਲ ਇੱਕ ਵਾਰ ਫਿਰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੇ ਹਨ। ਪ੍ਰੀਵਿਊ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦਰਸ਼ਕ ਫ਼ਿਲਮ ਦੇਖਣ ਲਈ ਬੇਤਾਬ ਹਨ। ਇਸ ਦੌਰਾਨ ‘ਜਵਾਨ’ ਦੀ ਰਿਲੀਜ਼ ਤੋਂ ਇਕ ਮਹੀਨਾ ਪਹਿਲਾਂ ਅਮਰੀਕਾ ‘ਚ ਐਡਵਾਂਸ ਬੁਕਿੰਗ ਲਈ ਟਿਕਟ ਕਾਊਂਟਰ ਖੋਲ੍ਹੇ ਗਏ ਸਨ, ਜਿੱਥੇ ਫ਼ਿਲਮ ਨੇ ਕਰੋੜਾਂ ਦੀ ਕਮਾਈ ਕੀਤੀ ਹੈ। ਹੁਣ ‘ਜਵਾਨ’ ਦੀ ਰਿਲੀਜ਼ਿੰਗ ਲਈ ਸਿਰਫ਼ 15 ਦਿਨ ਬਾਕੀ ਹਨ। ਅਜਿਹੇ ‘ਚ ਫ਼ਿਲਮ ਲਈ ਲੋਕਾਂ ਦਾ ਕ੍ਰੇਜ਼ ਵੀ ਵਧਦਾ ਜਾ ਰਿਹਾ ਹੈ। ਅਮਰੀਕਾ ਤੋਂ ਬਾਅਦ ਪਿਛਲੇ ਹਫ਼ਤੇ ਦੁਬਈ ‘ਚ ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਸੀ। ਇਨ੍ਹਾਂ ਦੋਵਾਂ ਥਾਵਾਂ ‘ਤੇ ਸ਼ਾਹਰੁਖ ਦਾ ਜਾਦੂ ਲੋਕਾਂ ਦਾ ਸਿਰ ਉੱਚਾ ਕਰ ਰਿਹਾ ਹੈ।

‘ਜਵਾਨ’ ਦੀ ਐਡਵਾਂਸ ਬੁਕਿੰਗ ਦੇ ਜਿਹੜੇ ਅੰਕੜੇ ਸਾਹਮਣੇ ਆਏ ਹਨ, ਉਹ ਫ਼ਿਲਮ ਦੇ ਕਰੋੜਾਂ ਦੇ ਕਾਰੋਬਾਰ ਵੱਲ ਇਸ਼ਾਰਾ ਕਰ ਰਹੇ ਹਨ। ਸ਼ਾਹਰੁਖ ਖ਼ਾਨ ਦੀ ‘ਜਵਾਨ’ ਆਸਾਨੀ ਨਾਲ 100 ਕਰੋੜ ਦਾ ਕਾਰੋਬਾਰ ਕਰ ਸਕਦੀ ਹੈ। ਟਰੈਡ ਐਨਾਲਿਸਟ ਮਨੋਬਾਲਾ ਵਿਜੇਬਾਲਨ ਨੇ ਜਵਾਨ ਦੀ ਐਡਵਾਂਸ ਬੁਕਿੰਗ ‘ਤੇ ਇੱਕ ਅਪਡੇਟ ਸ਼ੇਅਰ ਕੀਤਾ ਹੈ, ਜਿਸ ਦੇ ਮੁਤਾਬਕ ਇਹ ਫ਼ਿਲਮ ਆਪਣੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਕਰੋੜਾਂ ਰੁਪਏ ਦੀਆਂ ਟਿਕਟਾਂ ਵੇਚ ਚੁੱਕੀਆਂ ਹਨ।

ਫ਼ਿਲਮ ‘ਜਵਾਨ’ ਦੀ ਐਡਵਾਂਸ ਬੁਕਿੰਗ ਪੂਰੇ ਅਮਰੀਕਾ ‘ਚ 367 ਥਾਵਾਂ ‘ਤੇ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਪਹਿਲੇ ਦਿਨ ਫ਼ਿਲਮ ਦੇ 1607 ਸ਼ੋਅ ਲਾਈਨਅੱਪ ਹਨ। ਟਿਕਟਾਂ ਦੀ ਵਿਕਰੀ ਦੀ ਗੱਲ ਕਰੀਏ ਤਾਂ 24 ਤਰੀਕ ਦੀ ਸਵੇਰ ਤੱਕ ਅਮਰੀਕਾ ‘ਚ ‘ਜਵਾਨ’ ਦੀਆਂ 9691 ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਇਸ ਦੇ ਨਾਲ ਫ਼ਿਲਮ ਨੇ ਆਪਣੀ ਰਿਲੀਜ਼ਿੰਗ ਤੋਂ ਸਿਰਫ਼ 15 ਦਿਨ ਪਹਿਲਾਂ ਬਾਕਸ ਆਫਿਸ ‘ਤੇ 1.25 ਕਰੋੜ ਰੁਪਏ ($151,187) ਤੋਂ ਵੱਧ ਦੀ ਕਮਾਈ ਕੀਤੀ ਹੈ।

‘ਜਵਾਨ’ ਨੂੰ ਦੱਖਣ ਦੇ ਨਿਰਦੇਸ਼ਕ ਅਤਲੀ ਕੁਮਾਰ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਸਾਊਥ ਦੇ ਕਈ ਕਲਾਕਾਰ ਵੀ ਨਜ਼ਰ ਆਉਣ ਵਾਲੇ ਹਨ। ‘ਜਵਾਨ’ ‘ਚ ਸ਼ਾਹਰੁਖ ਨਾਲ ਨਯਨਤਾਰਾ ਅਤੇ ਵਿਜੇ ਸੇਤੂਪਤੀ ਮੁੱਖ ਭੂਮਿਕਾਵਾਂ ‘ਚ ਹਨ। ਇਸ ਤੋਂ ਇਲਾਵਾ ਫ਼ਿਲਮ ‘ਚ ਦੀਪਿਕਾ ਪਾਦੂਕੋਣ, ਸਾਨਿਆ ਮਲਹੋਤਰਾ, ਪ੍ਰਿਆਮਣੀ, ਸੁਨੀਲ ਗਰੋਵਰ ਵੀ ਸ਼ਾਮਲ ਹਨ। ‘ਜਵਾਨ’ 7 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।

Add a Comment

Your email address will not be published. Required fields are marked *