ਬੱਚਿਆਂ ਨੂੰ ਦਿੱਤੀ ਸੀ ਰੂਹ ਕੰਬਾਊ ਮੌਤ, ਘਰ ਨੂੰ ਅੱਗ ਲਗਾ ਸਾੜ ਦਿੱਤੀਆਂ ਸਨ ਲਾਸ਼ਾਂ

ਮੈਲਬੌਰਨ– ਆਸਟ੍ਰੇਲੀਆ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੱਛਮੀ ਆਸਟ੍ਰੇਲੀਆ ਦੇ ਪੋਰਟ ਹੇਡਲੈਂਡ ਸ਼ਹਿਰ ਵਿਖੇ ਇੱਕ ਘਰ ਵਿਚ ਮਾਂ ਨੇ ਆਪਣੇ ਬੱਚਿਆਂ ਨੂੰ ਚਾਕੂ ਮਾਰਿਆ, ਉਹਨਾਂ ਦਾ ਗਲਾ ਘੁੱਟਿਆ ਅਤੇ ਫਿਰ ਘਰ ਵਿਚ ਅੱਗ ਲਗਾ ਕੇ ਉਹਨਾਂ ਦੀਆਂ ਲਾਸ਼ਾਂ ਸਾੜ ਦਿੱਤੀਆਂ।36 ਸਾਲਾ ਮਾਰਗਰੇਟ ਡੇਲ ਹਾਕ ਨੇ ਸ਼ੁੱਕਰਵਾਰ ਨੂੰ ਪਰਥ ਵਿੱਚ ਸੁਪਰੀਮ ਕੋਰਟ ਵਿੱਚ ਰਸਮੀ ਤੌਰ ‘ਤੇ ਆਪਣੀ 10 ਸਾਲ ਦੀ ਧੀ ਅਤੇ ਸੱਤ ਅਤੇ ਚਾਰ ਮਹੀਨਿਆਂ ਦੀ ਉਮਰ ਦੇ ਦੋ ਪੁੱਤਰਾਂ ਦੀ ਹੱਤਿਆ ਦਾ ਦੋਸ਼ ਸਵੀਕਾਰ ਕੀਤਾ।

ਪਿਛਲੇ ਸਾਲ ਜੁਲਾਈ ਵਿੱਚ ਪਰਿਵਾਰ ਦੇ ਪੋਰਟ ਹੇਡਲੈਂਡ ਦੇ ਘਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ, ਜਿਸ ਨਾਲ ਲਗਭਗ 16,000 ਲੋਕਾਂ ਦਾ ਸ਼ਹਿਰ ਵਿੱਚ ਸਦਮੇ ਵਿਚ ਸੀ। ਅਦਾਲਤ ਨੇ ਸੁਣਿਆ ਕਿ ਹਾਕ ਨੇ ਆਪਣੀ ਧੀ ਦਾ ਬਿਜਲੀ ਦੀ ਤਾਰ ਨਾਲ ਗਲਾ ਘੁੱਟਿਆ ਅਤੇ ਉਸਦੀ ਛਾਤੀ ਅਤੇ ਦਿਲ ਵਿੱਚ ਅੱਠ ਵਾਰ ਚਾਕੂ ਮਾਰਿਆ। ਉਸ ਦੇ ਸੱਤ ਸਾਲਾ ਬੇਟੇ ਦੀ ਛਾਤੀ ‘ਤੇ ਚਾਕੂਆਂ ਦੇ ਤਿੰਨ ਜ਼ਖ਼ਮਾਂ ਅਤੇ ਗਲੇ ‘ਤੇ ਜ਼ਖ਼ਮਾਂ ਦੇ ਨਿਸ਼ਾਨ ਵੀ ਪਾਏ ਗਏ ਸਨ। ਹਾਕ ਨੇ ਘਰ ਨੂੰ ਅੱਗ ਲਗਾਉਣ ਤੋਂ ਪਹਿਲਾਂ ਆਪਣੇ ਨਵਜਨਮੇ ਬੱਚੇ ਨੂੰ ਵੀ ਮਾਰ ਦਿੱਤਾ ਸੀ ਅਤੇ ਫਿਰ ਸੜਕ ‘ਤੇ ਚਲੀ ਗਈ ਸੀ।

ਲੋਕਾਂ ਨੇ ਘਰ ਵਿੱਚ ਦਾਖਲ ਹੋ ਕੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਫੀ ਦੇਰ ਹੋ ਚੁੱਕੀ ਸੀ। ਮੌਕੇ ‘ਤੇ ਪਹੁੰਚੇ ਫਾਇਰਫਾਈਟਰਜ਼ ਨੇ ਅੱਗ ‘ਤੇ ਕਾਬੂ ਪਾਇਆ। ਅੱਗਜ਼ਨੀ ਦੀ ਜਾਂਚ ਵਿੱਚ ਪਾਇਆ ਗਿਆ ਕਿ ਅੱਗ ਘਰ ਵਿੱਚ ਦੋ ਇਗਨੀਸ਼ਨ ਪੁਆਇੰਟਾਂ ਨਾਲ ਜਾਣਬੁੱਝ ਕੇ ਲਗਾਈ ਗਈ ਸੀ। ਪੋਸਟਮਾਰਟਮ ਵਿਚ ਪੁਸ਼ਟੀ ਹੋਈ ਕਿ ਅੱਗ ਲੱਗਣ ਤੋਂ ਪਹਿਲਾਂ ਹੀ ਬੱਚਿਆ ਦੀ ਮੌਤ ਹੋ ਚੁੱਕੀ ਸੀ। ਹਾਕ ਦੇ ਵੱਡੇ ਬੇਟੇ ਦੀ ਲਾਸ਼ ਪ੍ਰਾਪਰਟੀ ਦੇ ਸਾਹਮਣੇ ਵਾਲੇ ਕਮਰੇ ਵਿਚ ਇਕ ਚਟਾਈ ‘ਤੇ ਮਿਲੀ ਸੀ। ਉਸ ਦੀ ਧੀ ਅਤੇ ਦੂਜਾ ਪੁੱਤਰ ਪਿਛਲੇ ਪਾਸੇ ਇਕ ਕਮਰੇ ਵਿਚ ਮਿਲੇ ਸਨ। ਜੱਜ ਮਾਈਕਲ ਲੰਡਬਰਗ ਨੇ ਆਪਣੀ ਸਜ਼ਾ ਦੇ ਫੈ਼ੈਸਲੇ ਨੂੰ 5 ਮਈ ਤੱਕ ਮੁਲਤਵੀ ਕਰਨ ਤੋਂ ਪਹਿਲਾਂ ਦਲੀਲਾਂ ਸੁਣੀਆਂ। ਜਲਦ ਹੀ ਹਾਕ ਨੂੰ ਸਜ਼ਾ ਸੁਣਾਈ ਜਾਵੇਗੀ।

Add a Comment

Your email address will not be published. Required fields are marked *