ਅਮਰੀਕੀ ਭਾਰਤੀਆਂ ਦੀ ਔਸਤ ਘਰੇਲੂ ਆਮਦਨ ਸਭ ਤੋਂ ਜ਼ਿਆਦਾ

ਕੀ ਤੁਸੀਂ ਜਾਣਦੇ ਹੋ ਕਿ ਸੰਯੁਕਤ ਰਾਜ ਅਮਰੀਕਾ ਵਿਚ ਸਾਰੀਆਂ ਜਾਤਾਂ ਦਰਮਿਆਨ ਭਾਰਤੀ ਅਮਰੀਕੀਆਂ ਦੀ ਔਸਤ ਘਰੇਲੂ ਆਮਦਨ ਸਭ ਤੋਂ ਜ਼ਿਆਦਾ ਹੈ? ਕੀ ਤੁਸੀਂ ਕਦੇ ਸੋਚਿਆ ਹੈ ਕਿ ਭਾਰਤੀ ਅਪ੍ਰਵਾਸੀਆਂ ਨੂੰ ਸਫਲ ਅਤੇ ਨਿਪੁੰਨ ਬੱਚਿਆਂ ਦੀ ਪਰਵਰਿਸ਼ ਕਰਨ ਦੀ ਆਦਤ ਕਿਉਂ ਲੱਗਦੀ ਹੈ? ਤੁਹਾਨੂੰ ਦੱਸਦੇ ਹਾਂ ਕਿ ਭਾਰਤੀ ਜਾਤੀ ਸਮੂਹ ਸੰਯੁਕਤ ਰਾਜ ਅਮਰੀਕਾ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਵਿਚੋਂ ਇਕ ਹੈ। ਯੂ. ਐੱਸ. ਸੈਂਸਿਸ ਬਿਊਰੋ ਦੇ ਅੰਕੜਿਆਂ ਮੁਤਾਬਕ ਭਾਰਤੀ-ਅਮਰੀਕੀ ਦੇਸ਼ ਵਿਚ ਸਭ ਤੋਂ ਜ਼ਿਆਦਾ ਔਸਤ ਘਰੇਲੂ ਆਮਦਨ ਵਾਲੇ ਹਨ। ਅੰਕੜਿਆਂ ਦੀ ਸਾਲਾਨਾ ਔਸਤ ਘਰੇਲੂ ਆਮਦਨ 83 ਲੱਖ ਰੁਪਏ ਤੋਂ ਜ਼ਿਆਦਾ ਅਤੇ ਆਪਣੇ ਸਮੂਹ ਦੀ ਆਬਾਦੀ ਵਿਚ 70 ਫ਼ੀਸਦੀ ਦੇ ਨੇੜੇ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਹਨ, ਜਦਕਿ ਅਮਰੀਕਾ ਵਿਚ ਇਹ ਰਾਸ਼ਟਰੀ ਔਸਤ ਸਿਰਫ਼ 28 ਫ਼ੀਸਦੀ ਹੈ।

ਭਾਰਤੀ ਕਿਉਂਕਿ ਚੰਗੀ ਸਿੱਖਿਆ ਨੂੰ ਮਹੱਤਵ ਦਿੰਦੇ ਹਨ ਅਤੇ ਇਸ ਲਈ ਸਭ ਤੋਂ ਸਿੱਖਿਅਤ ਜਾਤੀ ਸਮੂਹਾਂ ਵਿਚ ਸਭ ਤੋਂ ਉੱਪਰ ਹਨ। ਨਾਲ ਹੀ ਉਹ ਆਪਣੀਆਂ ਆਦਤਾਂ ਵਿਚ ਕਿਫ਼ਾਇਤੀ ਹੋਣ ਦੇ ਨਾਲ-ਨਾਲ ਬਹੁਤ ਸਖ਼ਤ ਮਿਹਨਤ ਕਰਦੇ ਹਨ। ਆਈ. ਟੀ., ਇੰਜੀਨੀਅਰਿੰਗ ਅਤੇ ਮੈਡੀਕਲ ਵਿਚ ਸਭ ਤੋਂ ਜ਼ਿਆਦਾ ਤਨਖ਼ਾਹ ਵਾਲੀਆਂ ਨੌਕਰੀਆਂ ਵੀ ਭਾਰਤੀਆਂ ਕੋਲ ਹੀ ਹਨ। ਏਸ਼ੀਆਈ-ਅਮਰੀਕੀਆਂ ਵਿਚ ਭਾਰਤੀ ਪ੍ਰਮੁੱਖ ਜਾਤੀ ਸਮੂਹ ਹਨ।

ਲਗਭਗ 42 ਲੱਖ ਦੀ ਆਬਾਦੀ ਦੇ ਨਾਲ ਭਾਰਤੀਆਂ ਦੀ ਔਸਤ ਘਰੇਲੂ ਆਮਦਨ 100500 ਡਾਲਰ ਹੈ। ਜੋ ਕਿ ਕੁਲ ਗਿਣਤੀ ਦੇ ਮੁਕਾਬਲੇ ਵਿਚ ਬਹੁਤ ਜ਼ਿਆਦਾ ਹੈ। ਲਗਭਗ 29 ਲੱਖ ਦੀ ਆਬਾਦੀ ਵਾਲੇ ਫਿਲੀਪਿਨੋ ਭਾਈਚਾਰੇ ਦੀ ਔਸਤ ਘਰੇਲੂ ਆਮਦਨ 83300 ਡਾਲਰ ਹੈ। 82500 ਡਾਲਰ ਦੀ ਔਸਤ ਆਮਦਨ ਦੇ ਨਾਲ ਤਾਈਵਾਨੀ ਭਾਈਚਾਰੇ ਵੀ ਪਿੱਛੇ ਨਹੀਂ ਹੈ। ਏਸ਼ੀਆਈ-ਅਮਰੀਕੀਆਂ ਵਿਚ ਸਭ ਤੋਂ ਘੱਟ ਕਮਾਈ ਕਰਨ ਵਾਲਾ ਜਾਤੀ ਸਮੂਹ ਅਫਰੀਕਨ ਅਮਰੀਕੀਆਂ ਦਾ ਹੈ, ਜਿਸਦੀ ਔਸਤ ਆਮਦਨ 35 ਹਜ਼ਾਰ ਡਾਲਰ ਹੈ।

Add a Comment

Your email address will not be published. Required fields are marked *