ਚੰਡੀਗੜ੍ਹ ਅਤੇ ਪੰਜਾਬ ਦੀਆਂ ਅਦਾਲਤਾਂ ’ਚ ਤਾਇਨਾਤ 108 ਜੱਜ ਤਬਦੀਲ

ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ਵਿਚ ਤਾਇਨਾਤ 108 ਜੱਜਾਂ ਦੇ ਮੰਗਲਵਾਰ ਨੂੰ ਤਬਾਦਲੇ ਕਰ ਦਿੱਤੇ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਅਤੇ ਜੱਜਾਂ ਵਲੋਂ ਜਾਰੀ ਕੀਤੇ ਗਏ ਤਬਾਦਲਾ ਹੁਕਮ 1 ਮਈ ਤੋਂ ਲਾਗੂ ਮੰਨੇ ਜਾਣਗੇ।

ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿਚ ਜੱਜ ਅਮਿਤ ਮਲਹਾਨ ਜੋ ਕਿ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਪਟਿਆਲਾ ਸਨ, ਉਹ ਹੁਣ ਅੰਮ੍ਰਿਤਸਰ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਦਾ ਕਾਰਜਭਾਰ ਸੰਭਾਲਣਗੇ। ਚੰਡੀਗੜ੍ਹ ਦੇ ਸਿਵਲ ਜੱਜ ਤੇਜਪ੍ਰਤਾਪ ਸਿੰਘ ਰੰਧਾਵਾ ਹੁਣ ਫਾਜ਼ਿਲਕਾ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਦਾ ਕਾਰਜਭਾਰ ਸੰਭਾਲਣਗੇ। ਮਾਨਸਾ ਦੇ ਸਿਵਲ ਜੱਜ ਸੁਮਿਤ ਭੱਲਾ ਨੂੰ ਗੁਰਦਾਸਪੁਰ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਲਗਾ ਦਿੱਤਾ ਗਿਆ ਹੈ।

ਅਤੁੱਲ ਕੰਬੋਜ ਨੂੰ ਮਾਨਸਾ ਦੇ ਚੀਫ ਜੂਡੀਸ਼ੀਅਲ ਤੋਂ ਹਟਾ ਕੇ ਪਟਿਆਲਾ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਨਿਯੁਕਤ ਕੀਤਾ ਗਿਆ ਹੈ, ਤਰਨਤਾਰਨ ਦੇ ਚੀਫ ਜੂਡੀਸ਼ੀਅਲ ਮੂਜਿਸਟ੍ਰੇਟ ਰਾਜੇਸ਼ ਆਹਲੂਵਾਲੀਆ ਹੁਣ ਗੁਰਦਾਸਪੁਰ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਹੋਣਗੇ, ਅੰਮ੍ਰਿਤਸਰ ਦੇ ਸਿਵਲ ਜੱਜ ਪੁਸ਼ਪਿੰਦਰ ਸਿੰਘ ਨੂੰ ਮਾਨਸਾ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਲਗਾ ਦਿੱਤਾ ਗਿਆ ਹੈ, ਗੁਰਦਾਸਪੁਰ ਦੇ ਸਿਵਲ ਜੱਜ ਨਵਦੀਪ ਗਿੱਲ ਪਟਿਆਲਾ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਹੋਣਗੇ, ਗੁਰਦਾਸਪੁਰ ਦੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਰਸ਼ਪਾਲ ਸਿੰਘ ਹੁਣ ਅੰਮ੍ਰਿਤਸਰ ਵਿਚ ਸਿਵਲ ਜੱਜ ਸੀਨੀਅਰ ਡਿਵੀਜ਼ਨ ਹੋਣਗੇ, ਮਾਨਸਾ ਦੀ ਸਿਵਲ ਜੱਜ ਸ਼ਿਲਪਾ ਨੂੰ ਹੁਣ ਤਰਨਤਾਰਨ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਅਧਿਕਾਰੀ ਲਗਾਇਆ ਗਿਆ ਹੈ।

ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਜੱਜ ਰਾਧਿਕਾ ਪੁਰੀ ਦਾ ਲੁਧਿਆਣਾ ਵਿਚ ਚੀਫ ਜੂਡੀਸ਼ੀਅਲ ਮੂਜਿਸਟ੍ਰੇਟ ਦੇ ਅਹੁਦੇ ’ਤੇ ਤਬਾਦਲਾ ਕੀਤਾ ਗਿਆ ਹੈ, ਸੁਨਾਮ ਦੀ ਐਡੀਸ਼ਨਲ ਸਿਵਲ ਜੱਜ ਅਮਨਦੀਪ ਕੌਰ ਹੁਣ ਫਾਜ਼ਿਲਕਾ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਹੋਣਗੇ, ਅੰਮ੍ਰਿਤਸਰ ਦੀ ਐਡੀਸ਼ਨਲ ਸਿਵਲ ਜੱਜ ਸੁਰਭੀ ਪਰਾਸ਼ਰ ਨੂੰ ਹੁਣ ਮਾਨਸਾ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਲਗਾਇਆ ਗਿਆ ਹੈ, ਗੜਸ਼ੰਕਰ ਦੇ ਐਡੀਸ਼ਨਲ ਸਿਵਲ ਜੱਜ ਲਵਦੀਪ ਹੁੰਦਲ ਦਾ ਤਬਾਦਲਾ ਫਰੀਦਕੋਟ ਵਿਚ ਚੀਫ ਜਿਊਡੀਸ਼ੀਅਲ ਮੈਜਿਸਟ੍ਰੇਟ ਦੇ ਰੂਪ ਵਿਚ ਕੀਤਾ ਗਿਆ ਹੈ। ਜਲੰਧਰ ਦੇ ਅਡੀਸ਼ਨਲ ਸਿਵਲ ਜੱਜ ਮਨੀਸ਼ ਗਰਗ ਬਰਨਾਲਾ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਹੋਣਗੇ, ਨੰਗਲ ਦੀ ਅਡੀਸ਼ਨਲ ਸਿਵਲ ਜੱਜ ਗੁਰਜੀਤ ਕੌਰ ਢਿੱਲੋਂ ਹੁਣ ਮਾਨਸਾ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ।

ਫਤਹਿਗੜ੍ਹ ਸਾਹਿਬ ਦੀ ਸਿਵਲ ਜੱਜ ਹਰਪ੍ਰੀਤ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਲਗਾਇਆ ਗਿਆ ਹੈ, ਖੰਨਾ ਦੀ ਮਨੀ ਅਰੋੜਾ ਆਡੀਸ਼ਨ ਸਿਵਲ ਜੱਜ ਦੀ ਜਗ੍ਹਾ ਹੁਣ ਪਟਿਆਲਾ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਫਿਲੌਰ ਦੀ ਅਡੀਸ਼ਨਲ ਸਿਵਲ ਜੱਜ ਸ਼ਿਲਪੀ ਗੁਪਤਾ ਨੂੰ ਮੋਗਾ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਲਗਾਇਆ ਲਗਾਇਆ ਗਿਆ ਹੈ, ਫਗਵਾੜਾ ਦੀ ਹਿਮਾਂਸ਼ੀ ਗਹਿਲੋਤ, ਜੋ ਕਿ ਸਿਵਲ ਜੱਜ ਦੇ ਰੂਪ ਵਿਚ ਕੰਮ ਕਰ ਰਹੇ ਸਨ, ਉਹ ਹੁਣ ਰੂਪਨਗਰ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਹੋਣਗੇ, ਮੋਗਾ ਦੇ ਅਡੀਸ਼ਨਲ ਸਿਵਲ ਜੱਜ ਰਾਹੁਲ ਗਰਗ ਨੂੰ ਹੁਣ ਚੰਡੀਗੜ੍ਹ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ ਲਗਾਇਆ ਗਿਆ ਹੈ, ਅਬੋਹਰ ਦੇ ਅਡੀਸ਼ਨਲ ਸਿਵਲ ਜੱਜ ਅਨੀਸ਼ ਗੋਇਲ ਨੂੰ ਮੋਹਾਲੀ ਵਿਚ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਲਗਾਇਆ ਗਿਆ ਹੈ, ਬਠਿੰਡਾ ਦੇ ਸਿਵਲ ਜੱਜ ਅਜੈ ਮਿੱਤਲ ਦਾ ਤਬਾਦਲਾ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਬਰਨਾਲਾ ਦੇ ਰੂਪ ਵਿਚ ਕੀਤਾ ਗਿਆ ਹੈ।

Add a Comment

Your email address will not be published. Required fields are marked *