50ਵੇਂ ਜਨਮ ਦਿਨ ਮੌਕੇ ਸਚਿਨ ਤੇਂਦੁਲਕਰ ਨੂੰ ਮਿਲਿਆ ਤੋਹਫ਼ਾ

ਸਿਡਨੀ – ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 50ਵੇਂ ਜਨਮ ਦਿਨ ਮੌਕੇ ਸੋਮਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ (ਐੱਸ.ਸੀ.ਜੀ.) ਵਿਖੇ ਉਨ੍ਹਾਂ ਦੇ ਨਾਂ ’ਤੇ ਬਣੇ ਇਕ ਗੇਟ ਦਾ ਉਦਘਾਟਨ ਕੀਤਾ ਗਿਆ। ਤੇਂਦੁਲਕਰ ਸੋਮਵਾਰ ਨੂੰ 50 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ SCG ‘ਤੇ 5 ਟੈਸਟਾਂ ਵਿੱਚ 157 ਦੀ ਔਸਤ ਨਾਲ 785 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ ਨਾਬਾਦ 241 ਰਿਹਾ। ਤੇਂਦੁਲਕਰ ਨੇ SCG ਨੂੰ ਭਾਰਤ ਤੋਂ ਬਾਹਰ ਆਪਣਾ ਪਸੰਦੀਦਾ ਕ੍ਰਿਕਟ ਮੈਦਾਨ ਦੱਸਿਆ।ਸਿਡਨੀ (ਭਾਸ਼ਾ)- ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 50ਵੇਂ ਜਨਮ ਦਿਨ ਮੌਕੇ ਸੋਮਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ (ਐੱਸ.ਸੀ.ਜੀ.) ਵਿਖੇ ਉਨ੍ਹਾਂ ਦੇ ਨਾਂ ’ਤੇ ਬਣੇ ਇਕ ਗੇਟ ਦਾ ਉਦਘਾਟਨ ਕੀਤਾ ਗਿਆ। ਤੇਂਦੁਲਕਰ ਸੋਮਵਾਰ ਨੂੰ 50 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ SCG ‘ਤੇ 5 ਟੈਸਟਾਂ ਵਿੱਚ 157 ਦੀ ਔਸਤ ਨਾਲ 785 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ ਨਾਬਾਦ 241 ਰਿਹਾ। ਤੇਂਦੁਲਕਰ ਨੇ SCG ਨੂੰ ਭਾਰਤ ਤੋਂ ਬਾਹਰ ਆਪਣਾ ਪਸੰਦੀਦਾ ਕ੍ਰਿਕਟ ਮੈਦਾਨ ਦੱਸਿਆ।

ਤੇਂਦੁਲਕਰ ਨੇ SCG ਵੱਲੋਂ ਜਾਰੀ ਬਿਆਨ ‘ਚ ਕਿਹਾ, ”ਸਿਡਨੀ ਕ੍ਰਿਕਟ ਗਰਾਊਂਡ ਭਾਰਤ ਤੋਂ ਬਾਹਰ ਮੇਰਾ ਪਸੰਦੀਦਾ ਮੈਦਾਨ ਰਿਹਾ ਹੈ। ਆਸਟ੍ਰੇਲੀਆ ਦੇ 1991-92 ਵਿਚ ਮੇਰੇ ਪਹਿਲੇ ਦੌਰੇ ਤੋਂ SCG ਨਾਲ ਜੁੜੀਆਂ ਮੇਰੀਆਂ ਕੁਝ ਖਾਸ ਯਾਦਾਂ ਹਨ।’ SCG ਵਿਖੇ ਬ੍ਰਾਇਨ ਲਾਰਾ ਦੇ 277 ਦੌੜਾਂ ਦੇ 30 ਸਾਲ ਪੂਰੇ ਹੋਣ ‘ਤੇ ਵੈਸਟਇੰਡੀਜ਼ ਦੇ ਇਸ ਮਹਾਨ ਬੱਲੇਬਾਜ਼ ਦੇ ਨਾਮ ‘ਤੇ ਵੀ ਇੱਕ ਗੇਟ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਦੋ ਗੇਟਾਂ ਦਾ ਉਦਘਾਟਨ ਐੱਸ.ਸੀ.ਜੀ. ਦੇ ਚੇਅਰਮੈਨ ਰੋਡ ਮੈਕਗਿਓਚ ਅਤੇ ਸੀ.ਈ.ਓ. ਕੇਰੀ ਮਾਥੇਰ ਅਤੇ ਕ੍ਰਿਕਟ ਆਸਟਰੇਲੀਆ ਦੇ ਸੀ.ਈ.ਓ. ਨਿਕ ਹਾਕਲੇ ਨੇ ਕੀਤਾ। ਖਿਡਾਰੀ ਹੁਣ ਲਾਰਾ-ਤੇਂਦੁਲਕਰ ਗੇਟ ਰਾਹੀਂ ਮੈਦਾਨ ਵਿੱਚ ਦਾਖ਼ਲ ਹੋਣਗੇ। ਇਨ੍ਹਾਂ ਦੋਵਾਂ ਗੇਟਾਂ ‘ਤੇ ਇਕ ਤਖ਼ਤੀ ਵੀ ਲਗਾਈ ਗਈ ਹੈ, ਜਿਸ ਵਿਚ ਇਨ੍ਹਾਂ ਦੋਵਾਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਅਤੇ ਐੱਸ.ਸੀ.ਜੀ. ਵਿਚ ਉਨ੍ਹਾਂ ਦੇ ਰਿਕਾਰਡ ਦਾ ਵਰਣਨ ਕੀਤਾ ਗਿਆ ਹੈ।

ਤੇਂਦੁਲਕਰ ਨੇ ਕਿਹਾ, “ਇਹ ਬਹੁਤ ਸਨਮਾਨ ਦੀ ਗੱਲ ਹੈ ਕਿ ਖਿਡਾਰੀ ਐੱਸ.ਸੀ.ਜੀ. ਵਿੱਚ ਦਾਖਲ ਹੋਣ ਲਈ ਉਸ ਗੇਟ ਦੀ ਵਰਤੋਂ ਕਰਨਗੇ ਜਿਨ੍ਹਾਂ ਦਾ ਨਾਮ ਮੇਰੇ ਅਤੇ ਮੇਰੇ ਚੰਗੇ ਦੋਸਤ ਬ੍ਰਾਇਨ ਦੇ ਨਾਮ ਉੱਤੇ ਰੱਖਿਆ ਗਿਆ ਹੈ। ਮੈਂ ਇਸਦੇ ਲਈ SCG ਅਤੇ ਕ੍ਰਿਕਟ ਆਸਟ੍ਰੇਲੀਆ ਦਾ ਧੰਨਵਾਦ ਕਰਦਾ ਹਾਂ। ਜਲਦੀ ਹੀ SCG ਦਾ ਦੌਰਾ ਕਰਾਂਗਾ।” ਲਾਰਾ ਨੇ ਕਿਹਾ, “ਮੈਂ ਸਿਡਨੀ ਕ੍ਰਿਕਟ ਗਰਾਊਂਡ ਤੋਂ ਮਿਲੀ ਇਸ ਮਾਨਤਾ ਨਾਲ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਸਚਿਨ ਵੀ ਅਜਿਹਾ ਮਹਿਸੂਸ ਕਰ ਰਹੇ ਹੋਣਗੇ। ਇਸ ਮੈਦਾਨ ਨਾਲ ਮੇਰੀਆਂ ਅਤੇ ਮੇਰੇ ਪਰਿਵਾਰ ਦੀਆਂ ਖਾਸ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਜਦੋਂ ਵੀ ਮੈਂ ਆਸਟ੍ਰੇਲੀਆ ਵਿੱਚ ਹੁੰਦਾ ਹਾਂ ਤਾਂ ਮੈਨੂੰ ਇੱਥੇ ਦਾ ਦੌਰਾ ਕਰਨ ਵਿਚ ਬਹੁਤ ਮਜ਼ਾ ਆਉਂਦਾ ਹੈ।’ ਤੇਂਦੁਲਕਰ ਅਤੇ ਲਾਰਾ ਹੁਣ ਡੋਨਾਲਡ ਬ੍ਰੈਡਮੈਨ, ਐਲਨ ਡੇਵਿਡਸਨ ਅਤੇ ਆਰਥਰ ਮੌਰਿਸ ਦੇ ਕਲੱਬ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦੇ ਨਾਮ ਉੱਤੇ ਐੱਸ.ਸੀ.ਜੀ. ਵਿੱਚ ਗੇਟ ਹਨ। 

Add a Comment

Your email address will not be published. Required fields are marked *