ਜਲੰਧਰ ‘ਚ ਮੁੜ ਪੈਰ ਪਸਾਰਣ ਲੱਗਾ ਕੋਰੋਨਾ, ਇਕ ਪਰਿਵਾਰ ਦੇ 2 ਮੈਂਬਰਾਂ ਸਣੇ 7 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਜਲੰਧਰ – ਜ਼ਿਲ੍ਹੇ ’ਚ ਐਤਵਾਰ ਨੂੰ ਕੋਰੋਨਾ ਦੇ ਜਿੱਥੇ 7 ਮਰੀਜ਼ ਰਿਕਵਰ ਹੋਏ, ਉੱਥੇ ਹੀ 7 ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਨੂੰ ਐਤਵਾਰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ ਕੁੱਲ 8 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ ਇਕ ਮਰੀਜ਼ ਦੂਜੇ ਜ਼ਿਲ੍ਹੇ ਨਾਲ ਸਬੰਧਤ ਪਾਇਆ ਗਿਆ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 7 ਮਰੀਜ਼ਾਂ ਦੀ ਉਮਰ 21 ਤੋਂ 78 ਸਾਲ ਦੇ ਵਿਚਕਾਰ ਹੈ ਅਤੇ ਇਨ੍ਹਾਂ ਵਿਚ ਇਕ ਪਰਿਵਾਰ ਦੇ 2 ਮੈਂਬਰ ਸ਼ਾਮਲ ਹਨ। ਇਹ ਮਰੀਜ਼ ਜੈਨ ਕਾਲੋਨੀ, ਗੁਲਾਬ ਦੇਵੀ ਰੋਡ, ਗੁਰੂ ਤੇਗ ਬਹਾਦਰ ਨਗਰ, ਅਰਬਨ ਅਸਟੇਟ, ਸੰਗਲ ਸੋਹਲ ਅਤੇ ਕਰਤਾਰਪੁਰ ਆਦਿ ਇਲਾਕਿਆਂ ਦੇ ਰਹਿਣ ਵਾਲੇ ਹਨ।

ਜ਼ਿਕਰਯੋਗ ਹੈ ਕਿ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿਚ 25,39,445 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਗਏ ਅਤੇ ਇਨ੍ਹਾਂ ਵਿਚੋਂ 81,557 ਦੀ ਰਿਪੋਰਟ ਪਾਜ਼ੇਟਿਵ ਆਈ। ਪਾਜ਼ੇਟਿਵ ਆਉਣ ਵਾਲੇ ਕੁੱਲ ਮਰੀਜ਼ਾਂ ਵਿਚੋਂ 79,460 ਰਿਕਵਰ ਅਤੇ 1,987 ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਜ਼ਿਲ੍ਹੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 110 ਹੈ। ਇਨ੍ਹਾਂ ਐਕਟਿਵ ਕੇਸਾਂ ਵਿਚੋਂ 1 ਮਰੀਜ਼ ਪੀ. ਜੀ. ਆਈ. ਚੰਡੀਗੜ੍ਹ, 8 ਮਿਲਟਰੀ ਹਸਪਤਾਲ, 3 ਇਨੋਸੈਂਟ ਹਾਰਟਸ ਹਸਪਤਾਲ, 2 ਸਿੱਕਾ ਹਸਪਤਾਲ, 1 ਸਿਵਲ ਹਸਪਤਾਲ, 1 ਜੌਹਲ ਹਸਪਤਾਲ ਅਤੇ 1 ਮਰੀਜ਼ ਦਾ ਅਪੈਕਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ 10 ਅਜਿਹੇ ਕੋਰੋਨਾ ਮਰੀਜ਼ ਵੀ ਇਲਾਜ ਅਧੀਨ ਹਨ, ਜੋ ਕਿ ਹੋਰਨਾਂ ਜ਼ਿਲਿਆਂ ਦੇ ਵਸਨੀਕ ਹਨ।

Add a Comment

Your email address will not be published. Required fields are marked *