ਅਡਾਨੀ ਗਰੁੱਪ ਨੂੰ ਜੈਪੁਰ ਕੌਮਾਂਤਰੀ ਹਵਾਈ ਅੱਡੇ ਦੇ ਟ੍ਰਾਂਸਫਰ ‘ਤੇ  GST ਲਾਗੂ ਨਹੀਂ

ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਦੇ ਅਡਾਨੀ ਗਰੁੱਪ ਨੂੰ ਜੈਪੁਰ ਕੌਮਾਂਤਰੀ ਹਵਾਈ ਅੱਡੇ ਦਾ ਸੰਚਾਲਨ ਸੌਂਪਣ ਲਈ ਸੌਦੇ ‘ਤੇ ਜੀ.ਐੱਸ.ਟੀ ਲਾਗੂ ਨਹੀਂ ਹੈ। ਅਥਾਰਟੀ ਫਾਰ ਐਡਵਾਂਸ ਰੂਲਿੰਗਜ਼ ਨੇ ਆਪਣੇ ਇਕ ਫੈਸਲੇ ‘ਚ ਇਹ ਗੱਲ ਕਹੀ। ਏ.ਏ.ਆਈ ਨੇ ਅਥਾਰਟੀ ਫਾਰ ਐਡਵਾਂਸ ਰੂਲਿੰਗਜ਼ (ਏਏਆਰ) ਦੀ ਰਾਜਸਥਾਨ-ਬੈਂਚ ਨੂੰ ਪੁੱਛਿਆ ਸੀ ਕਿ ਕੀ ਅਡਾਨੀ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੂੰ ਕਾਰੋਬਾਰ ਸੌਂਪਣ ‘ਤੇ ਵਸਤੂ ਅਤੇ ਸੇਵਾਵਾਂ ਟੈਕਸ (ਜੀ.ਐੱਸ.ਟੀ.) ਲਾਗੂ ਹੋਵੇਗਾ।

ਏ.ਏ.ਆਈ ਜਾਣਨਾ ਚਾਹੁੰਦਾ ਸੀ ਕਿ ਕੀ ਸੌਦੇ ਨੂੰ ‘ਗੋਇੰਗ ਕਨਸਰਨ’ ਮੰਨਿਆ ਜਾ ਸਕਦਾ ਹੈ। ਜਦੋਂ ਇੱਕ ਪੂਰਾ ਕਾਰੋਬਾਰ ਟ੍ਰਾਂਸਫਰ ਕੀਤਾ ਜਾਂਦਾ ਹੈ ਅਤੇ ਭਵਿੱਖ ‘ਚ ਸੁਤੰਤਰ ਤੌਰ ‘ਤੇ ਚਲਾਇਆ ਜਾਂਦਾ ਹੈ ਤਾਂ ਟ੍ਰਾਂਸਫਰ ਨੂੰ ‘ਗੋਇੰਗ ਕਨਸਰਨ’ ਕਿਹਾ ਜਾਂਦਾ ਹੈ। ਇਸ ‘ਤੇ ਜੀ.ਐੱਸ.ਟੀ ਲਾਗੂ ਨਹੀਂ ਹੈ। ਏ.ਏ.ਆਰ ਨੇ 20 ਮਾਰਚ 2023 ਦੇ ਆਪਣੇ ਫੈਸਲੇ ‘ਚ ਕਿਹਾ ਕਿ ਬਿਨੈਕਾਰ (ਏ.ਏ.ਆਈ) ਅਤੇ ਅਡਾਨੀ ਜੈਪੁਰ ਕੌਮਾਂਤਰੀ ਹਵਾਈ ਅੱਡੇ ਵਿਚਕਾਰ 16 ਜਨਵਰੀ, 2021 ਨੂੰ ਹੋਇਆ ਸਮਝੌਤਾ ਇੱਕ ‘ਗੋਇੰਗ ਕਨਸਰਨ’ ਹੈ। ਅਡਾਨੀ ਸਮੂਹ ਨੇ ਅਕਤੂਬਰ 2021 ‘ਚ ਏ.ਏ.ਆਈ ਤੋਂ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਨੂੰ ਸੰਭਾਲ ਲਿਆ ਸੀ। ਭਾਰਤ ਸਰਕਾਰ ਨੇ ਹਵਾਈ ਅੱਡੇ ਨੂੰ 50 ਸਾਲਾਂ ਲਈ ਲੀਜ਼ ‘ਤੇ ਦਿੱਤਾ ਹੈ।

Add a Comment

Your email address will not be published. Required fields are marked *