ਹੁਣ ਇਸ ਅਦਾਕਾਰਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਧਮਕੀ

ਮੁੰਬਈ : ਆਏ ਦਿਨ ਫ਼ਿਲਮੀ ਹਸਤੀਆਂ ਨੂੰ ਗੈਂਗਸਟਾਰਾਂ ਵਲੋਂ ਧਮਕੀਆਂ ਮਿਲ ਰਹੀਆਂ ਹਨ। ਹਾਲ ਹੀ ‘ਚ ਖ਼ਬਰ ਸਾਹਮਣੇ ਆਈ ਹੈ ਕਿ ਹੁਣ ਬਾਲੀਵੁੱਡ ਦੇ ਕੰਟਰੋਵਰਸ਼ੀਅਲ ਕੁਈਨ ਰਾਖੀ ਸਾਵੰਤ ਨੂੰ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਧਮਕੀਆਂ ਮਿਲ ਰਹੀਆਂ ਹਨ। ਰਾਖੀ ਸਾਵੰਤ ਨੇ ETimes ਨਾਲ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਧਮਕੀਆਂ ਮਿਲੀਆਂ ਹਨ। ਰਾਖੀ ਸਾਵੰਤ ਨੇ ਪਾਪਰਾਜ਼ੀ ਦੇ ਸਾਹਮਣੇ ਮੇਲ ਪੜ੍ਹੀ ਸੀ, ਜਿਸ ‘ਚ ਲਿਖਿਆ ਹੈ, ‘ਰਾਖੀ, ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਲਮਾਨ ਖ਼ਾਨ ਦੇ ਮਾਮਲੇ ‘ਚ ਨਾ ਫਸੋ। ਨਹੀਂ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਤੁਹਾਡੇ ਭਰਾ ਸਲਮਾਨ ਖ਼ਾਨ ਨੂੰ ਮੁੰਬਈ ‘ਚ ਹੀ ਮਾਰ ਦੇਵਾਂਗੇ, ਭਾਵੇਂ ਤੁਸੀਂ ਸੁਰੱਖਿਆ ਵਧਾ ਲਵੋ।’

ਦਰਅਸਲ, ਪਿਛਲੀ ਵਾਰ ਜਦੋਂ ਸਲਮਾਨ ਖ਼ਾਨ ਨੂੰ ਧਮਕੀ ਦਿੱਤੀ ਗਈ ਸੀ, ਰਾਖੀ ਸਾਵੰਤ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ‘ਚ ਉਸ ਨੇ ਭਾਈ ਜਾਨ ਦੀ ਤਰਫੋਂ ਲਾਰੈਂਸ ਬਿਸ਼ਨੋਈ ਅਤੇ ਗੈਂਗ ਤੋਂ ਮੁਆਫੀ ਮੰਗੀ ਸੀ ਅਤੇ ਸਲਮਾਨ ‘ਤੇ ਬੁਰੀ ਨਜ਼ਰ ਨਾ ਰੱਖਣ ਲਈ ਆਖਿਆ ਸੀ। ਅਜਿਹੇ ‘ਚ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਰਿਲੀਜ਼ ਤੋਂ ਪਹਿਲਾਂ ਸਲਮਾਨ ਨੂੰ ਇਕ ਵਾਰ ਫਿਰ ਤੋਂ ਧਮਕੀਆਂ ਮਿਲਣ ਦੀ ਖ਼ਬਰ ਨੇ ਜ਼ਰੂਰ ਸਨਸਨੀ ਮਚਾ ਦਿੱਤੀ ਹੈ। ਖ਼ਬਰਾਂ ਹਨ ਕਿ ਸਲਮਾਨ ਨੂੰ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਰਿਲੀਜ਼ ਤੋਂ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸਲਮਾਨ ਨੂੰ ਇੱਕ ਵਾਰ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਵੱਲੋਂ ਧਮਕੀ ਭਰੀ ਈ-ਮੇਲ ਮਿਲੀ ਹੈ। 

ਦੱਸਣਯੋਗ ਹੈ ਕਿ ਸਲਮਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹਨ। ਸਲਮਾਨ ਲੰਬੇ ਸਮੇਂ ਬਾਅਦ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਰਾਹੀਂ ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ।

Add a Comment

Your email address will not be published. Required fields are marked *