ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਪਏ ਗੜੇ, ਮੰਡੀਆਂ ’ਚ ਪਈ ਕਣਕ ਹੋਈ ਖ਼ਰਾਬ

ਲੁਧਿਆਣਾ- ਦੇਸ਼ ਦੇ ਵੱਖ-ਵੱਖ ਸੂਬੇ ਜਦੋਂ ਰਿਕਾਰਡ ਗਰਮੀ ਦੀ ਮਾਰ ਝੱਲ ਰਹੇ ਹਨ ਤਾਂ ਪਹਾੜੀ ਰਾਜ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਵਿਚ ਬਰਫ਼ਬਾਰੀ ਹੋ ਰਹੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨੇ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ ਹੈ। ਮੀਂਹ ਦੇ ਨਾਲ ਹੀ ਬੀਤੀ ਦੇਰ ਰਾਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਗੜੇਮਾਰੀ ਵੀ ਹੋਈ।

ਗੜੇਮਾਰੀ ਕਾਰਨ ਮੰਡੀਆਂ ਵਿਚ ਪਈ ਕਣਕ ਖ਼ਰਾਬ ਹੋ ਗਈ। ਪਿਛਲੇ ਦਿਨੀਂ ਆਏ ਝੱਖੜ, ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੇ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਤਬਾਹ ਹੋ ਗਈ ਸੀ। ਹੁਣ ਬੁੱਧਵਾਰ ਨੂੰ ਪਏ ਮੀਂਹ ਕਾਰਨ ਕਣਕ ਦੀ ਫ਼ਸਲ ਦੇ ਖਰਾਬ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ’ਚ ਭਾਰੀ ਬਰਫ਼ਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ ’ਚ ਮੀਂਹ ਅਤੇ ਗੜੇਮਾਰੀ ਨੇ ਤਬਾਹੀ ਮਚਾਈ। ਜਿੱਥੇ ਕਿਨੌਰ, ਚਿਤਕੁਲ ਅਤੇ ਰਕਸ਼ਮ ਦੇ ਸੈਰ-ਸਪਾਟਾ ਸਥਾਨਾਂ ’ਤੇ 3 ਤੋਂ 5 ਇੰਚ ਤਾਜ਼ਾ ਬਰਫਬਾਰੀ ਹੋਈ, ਉਥੇ ਬਿਲਾਸਪੁਰ, ਕਾਂਗੜਾ, ਚੰਬਾ ਅਤੇ ਸ਼ਿਮਲਾ ਜ਼ਿਲਿਆਂ ’ਚ ਭਾਰੀ ਗੜੇਮਾਰੀ ਹੋਈ। ਲਾਹੌਲ-ਸਪਿਤੀ ’ਚ ਭਾਰੀ ਬਰਫ਼ਬਾਰੀ ਕਾਰਨ ਤਿੰਦੀ-ਕਿਲਾਰ ਰਾਜ ਮਾਰਗ-26 ਕਈ ਥਾਵਾਂ ’ਤੇ ਬਰਫ਼ ਖਿਸਕਣ ਅਤੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਗੁਲਮਰਗ ਸਮੇਤ ਉਚਾਈ ਵਾਲੇ ਇਲਾਕਿਆਂ ’ਚ ਤਾਜ਼ਾ ਬਰਫਬਾਰੀ ਹੋਈ ਹੈ।

Add a Comment

Your email address will not be published. Required fields are marked *