ਵਿਆਹ ਸਮਾਗਮ ਦੌਰਾਨ ਲਾੜਾ-ਲਾੜੀ ’ਤੇ ਸੁੱਟਿਆ ਤੇਜ਼ਾਬ, 12 ਵਿਅਕਤੀ ਝੁਲਸੇ

ਜਗਦਲਪੁਰ – ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ’ਚ ਭਾਨਪੁਰੀ ਥਾਣਾ ਖੇਤਰ ਦੇ ਛੋਟੇ ਆਮਾਬਾਲ ਪਿੰਡ ’ਚ ਵਿਆਹ ਸਮਾਗਮ ਦੌਰਾਨ ਇਕ ਅਣਪਛਾਤੇ ਵਿਅਕਤੀ ਨੇ ਲਾੜੇ ਡਮਰੂ ਬਘੇਲ (25) ਤੇ ਲਾੜੀ ਸੁਨੀਤਾ ਕਸ਼ਿਅਪ (19) ਉੱਪਰ ਤੇਜ਼ਾਬ ਵਰਗਾ ਤਰਲ ਪਦਾਰਥ ਸੁੱਟ ਦਿੱਤਾ, ਜਿਸ ਨਾਲ ਉਨ੍ਹਾਂ ਦੋਵਾਂ ਸਮੇਤ 12 ਵਿਅਕਤੀ ਝੁਲਸ ਗਏ। ਪੁਲਸ ਨੇ ਦੱਸਿਆ ਕਿ ਵਿਆਹ ਸਮਾਗਮ ਦੌਰਾਨ ਲਾਈਟ ਚਲੀ ਗਈ ਸੀ ਅਤੇ ਸ਼ਾਮ ਪੌਣੇ 7 ਵਜੇ ਜਦੋਂ ਦੀਵਿਆਂ ਤੇ ਮੋਬਾਇਲ ਦੀ ਰੌਸ਼ਨੀ ਕੀਤੀ ਗਈ ਤਾਂ ਅਚਾਨਕ ਕਿਸੇ ਨੇ ਸਟੀਲ ਦੇ ਗਲਾਸ ’ਚੋਂ ਲਾੜੇ-ਲਾੜੀ ’ਤੇ ਇਹ ਪਦਾਰਥ ਸੁੱਟ ਦਿੱਤਾ। ਘਟਨਾ ਤੋਂ ਬਾਅਦ ਉੱਥੇ ਹਫੜਾ-ਦਫੜੀ ਮਚ ਗਈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Add a Comment

Your email address will not be published. Required fields are marked *