ਡਾਕੂਮੈਂਟਰੀ ਨਿਰਮਾਤਾ ਚੰਦਿਤਾ ਮੁਖਰਜੀ ਦਾ ਦਿਹਾਂਤ
April 20, 2023
ਮੁੰਬਈ – ਡਾਕੂਮੈਂਟਰੀ ਨਿਰਮਾਤਾ ਚੰਦਿਤਾ ਮੁਖਰਜੀ ਦਾ ਮੁੰਬਈ ’ਚ ਉਨ੍ਹਾਂ ਦੇ ਘਰ ’ਚ ਦਿਹਾਂਤ ਹੋ ਗਿਆ। ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਮੁਖਰਜੀ (70) ਕੈਂਸਰ ਨਾਲ ਜੂਝ ਰਹੀ ਸੀ। ਉਹ ਭਾਰਤ ’ਚ ਵਿਗਿਆਨ ਅਤੇ ਤਕਨੀਕ ਦੇ ਵਿਕਾਸ ’ਤੇ ਕਈ ਹਿੱਸਿਆਂ ਵਾਲੀ ਆਪਣੀ ਲੜੀ ‘ਭਾਰਤ ਏਕ ਛਾਪ’ ਲਈ ਜਾਣੀ ਜਾਂਦੀ ਸੀ।
ਚੰਦਿਤਾ ਮੁਖਰਜੀ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਸਮਾਜ ਸ਼ਾਸਤਰ ’ਚ ਗ੍ਰੈਜੂਏਟ ਡਿਗਰੀ ਹਾਸਲ ਕੀਤੀ ਸੀ। ਉਹ ਭਾਰਤੀ ਫ਼ਿਲਮ ਅਤੇ ਟੈਲੀਵਿਜਨ ਇੰਸਟੀਚਿਊਟ (ਐੱਫ. ਟੀ. ਆਈ. ਆਈ.) ਦੀ ਵੀ ਵਿਦਿਆਰਥਣ ਰਹਿ ਚੁੱਕੀ ਸੀ। ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦੇ ਪਤੀ ਫਿਰੋਜ ਚੰਦਰ ਹਨ, ਜੋ ਪੱਤਰਕਾਰ ਹਨ।

