ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨਾਲ ਹੋਇਆ ਹਾਦਸਾ, ਹੋਏ ਜ਼ਖ਼ਮੀ

ਮੁੰਬਈ – ਮਹਾਨਾਇਕ ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਹੈਦਰਾਬਾਦ ’ਚ ਸ਼ੂਟਿੰਗ ਦੌਰਾਨ ਬਿੱਗ ਬੀ ਜ਼ਖ਼ਮੀ ਹੋ ਗਏ ਹਨ। ਐਕਸ਼ਨ ਸੀਨ ਕਰਦਿਆਂ ਅਮਿਤਾਭ ਬੱਚਨ ਨੂੰ ਸੱਟ ਲੱਗ ਗਈ ਹੈ। ਸੱਟ ਲੱਗਣ ਕਾਰਨ ਸ਼ੂਟਿੰਗ ਨੂੰ ਰੱਦ ਕਰਨਾ ਪਿਆ। ਬਿੱਗ ਬੀ ਡਾਕਟਰਾਂ ਦੀ ਨਿਗਰਾਨੀ ’ਚ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਅਮਿਤਾਭ ਬੱਚਨ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਅਦਾਕਾਰ ਨੇ ਦੱਸਿਆ ਕਿ ਹੈਦਰਾਬਾਦ ’ਚ ‘ਪ੍ਰਾਜਕੈਟ ਕੇ’ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਸੱਟ ਲੱਗੀ। ਇਹ ਹਾਦਸਾ ਇਕ ਐਕਸ਼ਨ ਸੀਨ ਸ਼ੂਟ ਕਰਦਿਆਂ ਹੋਇਆ। ਬਿੱਗ ਬੀ ਨੂੰ ਪਸਲੀ ’ਚ ਸੱਟ ਲੱਗੀ ਹੈ। ਅਮਿਤਾਭ ਬੱਚਨ ਨੇ ਦੱਸਿਆ, ‘‘ਰਿਬ ਕਾਰਟੀਲੇਜ ਪੌਪ ਹੋ ਗਿਆ ਹੈ ਤੇ ਸੱਜੀ ਰਿਬ ਕੇਜ ਦੀ ਸਾਈਡ ਦੀ ਮਾਸਪੇਸ਼ੀ ਫੱਟ ਗਈ ਹੈ। ਸੱਟ ਲੱਗਣ ਤੋਂ ਬਾਅਦ ਸ਼ੂਟਿੰਗ ਵੀ ਰੋਕ ਦਿੱਤੀ ਗਈ ਹੈ।’’

ਹੈਦਰਾਬਾਦ ਦੇ AIG ਹਸਪਤਾਲ ’ਚ ਬਿੱਗ ਬੀ ਦੀ ਸੀਟੀ ਸਕੈਨ ਕੀਤੀ ਗਈ। ਚੈੱਕਅੱਪ ਤੋਂ ਬਾਅਦ ਬਿੱਗ ਬੀ ਘਰ ਵਾਪਸ ਆ ਗਏ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਪੱਟੀ ਬੰਨ੍ਹੀ ਹੈ ਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

ਅਮਿਤਾਭ ਬੱਚਨ ਇਸ ਸਮੇਂ ਤਕਲੀਫ ’ਚੋਂ ਲੰਘ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਦਰਦ ਹੋ ਰਿਹਾ ਹੈ। ਹਿੱਲਣਾ ਤੇ ਸਾਹ ਲੈਣਾ ਵੀ ਤਕਲੀਫ ਦੇ ਰਿਹਾ ਹੈ। ਪੂਰੀ ਤਰ੍ਹਾਂ ਨਾਲ ਠੀਕ ਹੋਣ ’ਚ ਬਿੱਗ ਬੀ ਨੂੰ ਅਜੇ ਥੋੜ੍ਹਾ ਸਮਾਂ ਲੱਗੇਗਾ।

Add a Comment

Your email address will not be published. Required fields are marked *