ਹਾਲੀਵੁੱਡ ’ਚ ਸਟਾਰਡਮ ਕੰਮ ਨਹੀਂ ਆਉਂਦਾ, ਆਡੀਸ਼ਨ ਨਾਲ ਹੀ ਹੁੰਦਾ ਹੈ ਸਿਲੈਕਸ਼ਨ : ਪ੍ਰਿਯੰਕਾ ਚੋਪੜਾ

ਐਕਟਰ ਦੀ ਜੌਬ ਕਦੇ ਫਿਕਸ ਨਹੀਂ ਹੁੰਦੀ, ਸਾਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਅਗਲਾ ਚੈੱਕ ਕਿੱਥੋਂ ਆਏਗਾ। ‘ਸਿਟਾਡੇਲ’ ਸ਼ੋਅ ਫਿਜ਼ੀਕਲੀ ਤੇ ਇਮੋਸ਼ਨਲੀ ਡਿਮਾਂਡਿੰਗ ਰਿਹਾ ਕਿਉਂਕਿ ਅਸੀਂ ਇਸ ਨੂੰ ਕੋਵਿਡ ਦੌਰਾਨ ਸ਼ੂਟ ਕੀਤਾ ਸੀ। ਇਸ ਦੇ ਐਪੀਸੋਡ 28 ਅਪ੍ਰੈਲ ਨੂੰ ਸਟ੍ਰੀਮ ਕੀਤੇ ਜਾਣਗੇ।

ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਆਪਣੀ ਖੂਬਸੂਰਤੀ ਦੇ ਨਾਲ ਦਮਦਾਰ ਐਕਟਿੰਗ ਲਈ ਵੀ ਜਾਣੀ ਜਾਂਦੀ ਹੈ। ਉਹ ਜਲਦ ਹੀ ਐਕਸ਼ਨ ਪੈਕਡ ਸਪਾਈ ਥ੍ਰਿਲਰ ਹਾਲੀਵੁੱਡ ਵੈੱਬ ਸੀਰੀਜ਼ ‘ਸਿਟਾਡੇਲ’ ਵਿਚ ਰਿਚਰਡ ਮੈਡੇਨ ਨਾਲ ਮੁੱਖ ਭੂਮਿਕਾ ਵਿਚ ਨਜ਼ਰ ਆਏਗੀ। ਸੀਰੀਜ਼ ਵਿਚ ਪ੍ਰਿਯੰਕਾ ਤੇ ਰਿਚਰਡ ਦੋਵਾਂ ਨੇ ਜਾਸੂਸ ਦੀ ਭੂਮਿਕਾ ਨਿਭਾਈ ਹੈ, ਜੋ ਇਕ ਗਲੋਬਲ ਸਪਾਈ ਏਜੰਸੀ ਸਿਟਾਡੇਲ ਲਈ ਕੰਮ ਕਰਦੇ ਹਨ। ਰੂਸੋ ਬ੍ਰਦਰਜ਼ ਵੱਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ਦੇ ਐਪੀਸੋਡ 28 ਅਪ੍ਰੈਲ ਨੂੰ ਸਟ੍ਰੀਮ ਕੀਤੇ ਜਾਣਗੇ, ਜਿਸ ਨੂੰ ਦਰਸ਼ਕ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਹਿੰਦੀ, ਤਮਿਲ, ਤੇਲਗੂ, ਮਲਿਆਲਮ ਤੇ ਕੰਨੜ ’ਚ ਵੀ ਵੇਖ ਸਕਦੇ ਹਨ। ‘ਸਿਟਾਡੇਲ’ ਬਾਰੇ ਪ੍ਰਿਯੰਕਾ ਚੋਪੜਾ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਬੇਹੱਦ ਖਾਸ ਗੱਲਬਾਤ ਕੀਤੀ।

‘ਸਿਟਾਡੇਲ’ ’ਚ ਆਪਣੇ ਕਿਰਦਾਰ ਲਈ ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ?
ਇਹ ਸ਼ੋਅ ਫਿਜ਼ੀਕਲੀ ਤੇ ਇਮੋਸ਼ਨਲੀ ਦੋਵੇਂ ਤਰ੍ਹਾਂ ਕਾਫੀ ਡਿਮਾਂਡਿੰਗ ਰਿਹਾ ਕਿਉਂਕਿ ਇਸ ਨੂੰ ਅਸੀਂ ਕੋਵਿਡ ਦੌਰਾਨ ਸ਼ੂਟ ਕੀਤਾ ਸੀ। ਉਸ ਵੇਲੇ ਕਿਸੇ ਨਾਲ ਮੁਲਾਕਾਤ ਨਹੀਂ ਹੋ ਸਕਦੀ ਸੀ, ਤੁਸੀਂ ਕਿਤਿਓਂ ਆਉਂਦੇ ਸੀ ਤਾਂ ਕੁਆਰੰਟੀਨ ਹੋਣਾ ਬਹੁਤ ਜ਼ਰੂਰੀ ਸੀ। ਇਸ ਲਈ ਇਹ ਫੇਜ਼ ਇਮੋਸ਼ਨਲੀ ਕਾਫੀ ਮੁਸ਼ਕਲ ਸੀ ਕਿ ਤੁਸੀਂ ਜਿਸ ਨੂੰ ਬਹੁਤ ਪਿਆਰ ਕਰਦੇ ਹੋ, ਉਸ ਤੋਂ ਦੂਰ ਹੋ। ਸੈੱਟ ’ਤੇ ਤੁਸੀਂ ਸਿਰਫ ਦੂਜੇ ਐਕਟਰਾਂ ਤੇ ਕਰੂ ਨਾਲ ਹੀ ਗੱਲ ਸਕਦੇ ਹੋ ਅਤੇ ਉਹ ਵੀ ਬਹੁਤ ਘੱਟ ਕਿਉਂਕਿ ਜੇ ਕਿਸੇ ਨੂੰ ਕੋਵਿਡ ਹੋ ਗਿਆ ਤਾਂ 14 ਤੋਂ 20 ਦਿਨਾਂ ਲਈ ਸ਼ੂਟਿੰਗ ਰੁਕ ਜਾਂਦੀ ਸੀ। ‘ਸਿਟਾਡੇਲ’ ਨੂੰ ਬਣਨ ’ਚ ਲਗਭਗ ਡੇਢ ਸਾਲ ਲੱਗ ਗਿਆ। ਇਸ ਦੌਰਾਨ ਅਸੀਂ 6 ਐਪੀਸੋਡ ਸ਼ੂਟ ਕੀਤੇ। ਅਜਿਹੇ ਵੇਲੇ ਤੁਹਾਡੇ ਲਈ ਫਿਜ਼ੀਕਲੀ ਫਿਟ ਰਹਿਣਾ ਵੀ ਬਹੁਤ ਜ਼ਰੂਰੀ ਸੀ। ਅਸੀਂ ਸਟੰਟ ਟਰੇਨਿੰਗ ਵੀ ਹਰ ਹਫਤੇ ਕਰਨੀ ਹੁੰਦੀ ਸੀ ਕਿਉਂਕਿ ਸੀਕਵੈਂਸ ਇੰਨੇ ਜ਼ਿਆਦਾ ਮੁਸ਼ਕਲ ਸਨ ਕਿ ਉਨ੍ਹਾਂ ਨੂੰ ਬਿਨਾਂ ਅਭਿਆਸ ਕਰਨਾ ਬਹੁਤ ਮੁਸ਼ਕਲ ਸੀ।

ਤੁਸੀਂ ਬਾਲੀਵੁੱਡ ’ਚ ਨੰਬਰ ਵਨ ਅਭਿਨੇਤਰੀਆਂ ਵਿਚੋਂ ਇਕ ਰਹੇ ਹੋ ਤਾਂ ਕੀ ਇਸ ਚੀਜ਼ ਨੇ ਤੁਹਾਡੀ ਹਾਲੀਵੁੱਡ ’ਚ ਹੈਲਪ ਕੀਤੀ?
ਨਹੀਂ, ਤੁਹਾਡੇ ਐਕਸਪੀਰੀਐਂਸ ਨੂੰ ਵੇਖਿਆ ਜਾਵੇਗਾ। ਉੱਥੇ ਤੁਹਾਡੇ ਸਟਾਰਡਮ ਨੂੰ ਨਹੀਂ ਵੇਖਿਆ ਜਾਵੇਗਾ। ਤੁਹਾਨੂੰ ਕੰਮ ਇਸ ਲਈ ਮਿਲੇਗਾ ਕਿ ਤੁਸੀਂ ਆਪਣੇ ਕੰਮ ਨੂੰ ਚੰਗੇ ਢੰਗ ਨਾਲ ਕਰਦੇ ਹੋ। ਇਸ ਗੱਲ ’ਚ ਉੱਥੋਂ ਦੇ ਲੋਕ ਬਹੁਤ ਕਲੀਅਰ ਹੁੰਦੇ ਹਨ। ਤੁਸੀਂ ਆਡੀਸ਼ਨ ਦੇਣਾ ਹੁੰਦਾ ਹੈ, ਫਿਰ ਸਿਲੈਕਸ਼ਨ ਹੁੰਦਾ ਹੈ। ਮੈਂ ਬਹੁਤ ਆਡੀਸ਼ਨ ਦਿੱਤੇ। ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਚੰਗੇ ਰੋਲ ਪਲੇਅ ਕਰਨੇ ਹਨ। ਉਹ ਸਟੀਰੀਓਟਾਈਪ ਇੰਡੀਅਨ ਰੋਲ ਹੁੰਦੇ ਹਨ, ਜੋ ਅਮਰੀਕੀ ਐਕਟਰਾਂ ਨਾਲ ਹੁੰਦੇ ਹਨ। ਉਹ ਮੈਂ ਨਹੀਂ ਕਰਨੇ ਸਨ। ਮੈਂ ਇਕ ਅਜਿਹੀ ਜਗ੍ਹਾ ਜਾਣਾ ਚਾਹੁੰਦੀ ਸੀ ਜਿੱਥੇ ਮੈਂ ਆਪਣੇ ਦਮ ਤੇ ਮੁਕਾਮ ’ਤੇ ਇਕ ਸ਼ੋਅ ਦੀ ਜ਼ਿੰਮੇਵਾਰੀ ਲੈ ਸਕਾਂ। ਇਨ੍ਹਾਂ ਸਾਰਿਆਂ ਲਈ ਮੈਨੂੰ ਸਮਾਂ ਲੱਗਾ, ਲੋਕਾਂ ਨੂੰ ਇਹ ਸਮਝਾਉਣ ’ਚ ਕਿ ਮੈਂ ਆਪਣਾ ਕੰਮ ਜਾਣਦੀ ਹਾਂ। ਮੇਰੇ ਆਪੋਜ਼ਿਟ ਤੁਸੀਂ ਕਿਸੇ ਨੂੰ ਵੀ ਪਾ ਦੇਵੋਗੇ ਤਾਂ ਵੀ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

ਮੈਨੂੰ ਇਸ ਵਿਚ ਕੋਈ ਸਮੱਸਿਆ ਇਸ ਲਈ ਨਹੀਂ ਸੀ ਕਿਉਂਕਿ ਮੈਂ ਹਿੰਦੀ ਫਿਲਮ ਇੰਡਸਟ੍ਰੀ ’ਚ ਦਿੱਗਜਾਂ ਨਾਲ ਕੰਮ ਕੀਤਾ ਹੈ। ਮੈਂ ਬਾਲੀਵੁੱਡ ’ਚ ਬੈਸਟ ਐਕਟਰਾਂ, ਫਿਲਮ ਮੇਕਰਾਂ ਨਾਲ ਕੰਮ ਕੀਤਾ ਹੈ ਤਾਂ ਮੈਨੂੰ ਕੰਮ ’ਚ ਬਹੁਤ ਕਾਂਫੀਡੈਂਸ ਸੀ। ਇੱਥੇ ਮੈਨੂੰ ਇਹ ਸਾਰੀਆਂ ਚੀਜ਼ਾਂ ਪਰੂਵ ਕਰਨੀਆਂ ਪਈਆਂ। ਐਸ਼ਵਰਿਆ ਰਾਏ, ਦੀਪਿਕਾ ਪਾਦੁਕੋਣ, ਇਰਫਾਨ ਖਾਨ ਆਦਿ ਵਰਗੇ ਬਹੁਤ ਘੱਟ ਐਕਟਰ ਹਨ ਜੋ ਉੱਥੇ ਜਾ ਕੇ ਝੰਡੇ ਗੱਡ ਸਕੇ। ਇਹ ਲੋਕ ਬਹੁਤ ਉਲਝਣ ’ਚ ਰਹੇ ਕਿ ਅਸੀਂ ਕੀ ਵਿਖਾਉਣਾ ਹੈ, ਕੀ ਕਰਨਾ ਹੈ। ਇਸ ਵਿਚ ਵੀ ਸਮਾਂ ਲੱਗਾ।

ਬਹੁਤ ਸਾਰੇ ਇੰਡੀਅਨ ਐਕਟਰ ਹਨ, ਜੋ ਹਾਲੀਵੁੱਡ ’ਚ ਕੰਮ ਕਰ ਰਹੇ ਹਨ। ਅਜਿਹੇ ਐਕਟਰਾਂ ਨੂੰ ਵੇਖ ਕੇ ਮੈਂ ਉਮੀਦ ਕਰ ਰਹੀ ਹਾਂ ਕਿ ਹਾਲੀਵੁੱਡ ਆਪਣੇ ਦਰਵਾਜ਼ੇ ਇੰਡੀਅਨ ਟੈਲੇਂਟ ਲਈ ਹੋਰ ਜ਼ਿਆਦਾ ਖੋਲ੍ਹੇਗਾ। ਅਮੇਜ਼ਨ ਪ੍ਰਾਈਮ ਨਾਲ ਮੇਰਾ ਇਕ ਫਸਟਲੁਕ ਡੀਲ ਹੈ। ਇਸ ਵਿਚ ਮੈਂ ਜੋ ਵੀ ਪ੍ਰੋਡਿਊਸ ਕਰਦੀ ਹਾਂ, ਸਭ ਤੋਂ ਪਹਿਲਾਂ ਉਨ੍ਹਾਂ ਕੋਲ ਜਾਂਦਾ ਹੈ। ਮੇਰੀ ਨਜ਼ਰ ਹਮੇਸ਼ਾ ਇੰਡੀਅਨ ਟੈਲੇਂਟ ’ਤੇ ਰਹੀ ਹੈ। ਮੈਂ ਆਸ ਕਰਦੀ ਹਾਂ ਕਿ ਜਲਦੀ ਹੀ ਇਹ ਦਰਵਾਜ਼ੇ ਟੁੱਟਣਗੇ ਅਤੇ ਅਸੀਂ ਜਲਦ ਹੀ ਬਹੁਤ ਸਾਰੇ ਇੰਡੀਅਨ ਟੈਲੇਂਟ ਨੂੰ ਹਾਲੀਵੁੱਡ ’ਚ ਵੇਖਾਂਗੇ।

2002 ਤੋਂ ਲੈ ਕੇ 2023 ਤਕ ਤੁਹਾਡੀ ਜਰਨੀ ਕਿਹੋ ਜਿਹੀ ਰਹੀ?
ਮੇਰੀ ਜਰਨੀ ਬਹੁਤ ਲੰਮੀ ਰਹੀ ਹੈ। ਉਤਰਾਅ-ਚੜ੍ਹਾਅ ਹਰ ਇਨਸਾਨ ਦੀ ਜ਼ਿੰਦਗੀ ’ਚ ਆਉਂਦੇ ਹਨ, ਮੇਰੀ ਜ਼ਿੰਦਗੀ ਵਿਚ ਵੀ ਆਏ। ਐਕਟਰ ਦੀ ਜੌਬ ਕਦੇ ਫਿਕਸ ਨਹੀਂ ਹੁੰਦੀ। ਲੋਕ ਕਹਿੰਦੇ ਹਨ ਕਿ ਇਨ੍ਹਾਂ ਕੋਲ ਬਹੁਤ ਪੈਸਾ ਹੈ, ਸ਼ੋਹਰਤ ਹੈ, ਗੱਡੀ ਹੈ। ਸੱਚ ਦੱਸਾਂ ਤਾਂ ਸਾਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਸਾਡਾ ਅਗਲਾ ਚੈੱਕ ਕਿੱਥੋਂ ਆਏਗਾ। ਇਸ ਬਾਰੇ ਕੋਈ ਨਹੀਂ ਸੋਚਦਾ। ਇਸ ਇੰਡਸਟ੍ਰੀ ’ਚ ਤੁਹਾਡੀ ਅੱਗੇ ਦੀ ਜਰਨੀ ਤੁਹਾਡੀ ਸਕਸੈੱਸ ’ਤੇ ਡਿਪੈਂਡ ਕਰਦੀ ਹੈ। ਇਸ ਲਈ ਇਹ ਬਹੁਤ ਇਨਕੰਸਿਸਟ ਜਿਹੀ ਜੌਬ ਹੈ। ਜਿਵੇਂ ਜੇ ਤੁਸੀਂ 9 ਤੋਂ 5 ਤਕ ਦੀ ਜੌਬ ਕਰਦੇ ਹੋ ਤਾਂ ਤੁਹਾਨੂੰ ਪਹਿਲਾਂ ਤੋਂ ਪਤਾ ਹੁੰਦਾ ਹੈ ਕਿ ਇੰਨਾ ਅਮਾਊਂਟ ਤਾਂ ਮੈਨੂੰ ਮਿਲੇਗਾ ਹੀ। ਸਾਨੂੰ ਨਹੀਂ ਪਤਾ ਹੁੰਦਾ, ਇਸ ਲਈ ਬਹੁਤ ਘੱਟ ਲੋਕ ਇਸ ਕੰਮ ਨੂੰ ਚੰਗੇ ਢੰਗ ਨਾਲ ਹੈਂਡਲ ਕਰ ਸਕਦੇ ਹਨ ਪਰ ਮੇਰੇ ਪੇਰੈਂਟਸ ਨੇ ਮੈਨੂੰ ਹਮੇਸ਼ਾ ਤੋਂ ਹੀ ਬਹੁਤ ਸੁਪੋਰਟ ਕੀਤਾ ਹੈ। ਮੈਂ ਹਮੇਸ਼ਾ ਤੋਂ ਹੀ ਨਵਾਂ ਸਿੱਖਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਕੰਮ ਦੌਰਾਨ ਪੂਰਾ ਫੋਕਸ ਉਸ ’ਤੇ ਰੱਖਦੀ ਹਾਂ। ਘਰੋਂ ਹੋਮਵਰਕ ਜੋ ਕਰਨਾ ਹੁੰਦਾ ਹੈ, ਉਹ ਵੀ ਮੈਂ ਪੂਰਾ ਕਰ ਕੇ ਆਉਂਦੀ ਹਾਂ। ਸੈੱਟ ’ਤੇ ਜਾਣ ਤੋਂ ਪਹਿਲਾਂ ਮੈਂ ਪੂਰੀ ਮਿਹਨਤ ਕਰਦੀ ਹਾਂ ਤਾਂ ਜੋ ਫੇਲ ਨਾ ਹੋ ਸਕਾਂ ਕਿਉਂਕਿ ਮੈਨੂੰ ਇਹ ਸਭ ਬਹੁਤ ਆਸਾਨੀ ਨਾਲ ਨਹੀਂ ਮਿਲਿਆ।

ਅਜੇ ਵੀ ਤੁਹਾਨੂੰ ਭਾਰਤ ’ਚ ਘਰ ਵਰਗਾ ਹੀ ਫੀਲ ਹੁੰਦਾ ਹੈ ਜਾਂ ਉੱਥੇ ਤੁਹਾਨੂੰ ਘਰ ਲੱਗਣ ਲੱਗਾ ਹੈ?
ਹੁਣ ਉੱਥੇ ਘਰ ਵਸਾ ਲਿਆ ਹੈ। ਉੱਥੇ ਮੇਰੇ ਡੌਗਜ਼ ਹਨ, ਮੇਰੀ ਫੈਮਿਲੀ ਹੈ, ਇਕ ਛੋਟਾ ਜਿਹਾ ਸਵਰਗ ਅਸੀਂ ਬਣਾ ਲਿਆ ਹੈ ਪਰ ਘਰ ਤਾਂ ਹਮੇਸ਼ਾ ਇੰਡੀਆ ਹੀ ਰਹੇਗਾ। ਮੈਂ ਉਥੇ ਆਪਣੇ ਘਰ ਨੂੰ ਖੁਦ ਸਜਾਇਆ ਹੈ। ਜਿਵੇਂ ਸਾਡੇ ਵਿਆਹ ਦੇ ਗਠਜੋੜ ਨੂੰ ਮੈਂ ਕੰਧ ’ਤੇ ਲਾਇਆ ਹੋਇਆ ਹੈ। ਮੇਰੇ ਮੰਦਰ ’ਚ ਸ਼ਿਵ ਜੀ ਵੱਡੀ ਮੂਰਤੀ ਹੈ। ਨਿਕ ਵੱਲੋਂ ਉਨ੍ਹਾਂ ਦੇ ਇਨਫਲੂਐਂਸਰ ਵੀ ਅਸੀਂ ਘਰ ’ਚ ਰੱਖੇ ਹਨ।

ਤੁਸੀਂ ਹਾਲੀਵੁੱਡ ਤੇ ਬਾਲੀਵੁੱਡ ਦੋਵਾਂ ’ਚ ਕੰਮ ਕੀਤਾ ਹੈ। ਇਸ ਦੌਰਾਨ ਤੁਸੀਂ ਕੀ ਕੁਝ ਸਿੱਖਿਆ ਤੇ ਐਕਸਪੀਰੀਐਂਸ ਕਿਹੋ ਜਿਹਾ ਰਿਹਾ?
ਲੋਕ ਸਾਲਾਂ ਤਕ ਮਿਹਨਤ ਕਰਦੇ ਹਨ, ਤਾਂ ਵੀ ਉਹ ਇਸ ਮੁਕਾਮ ਤਕ ਨਹੀਂ ਪਹੁੰਚਦੇ। ਇੱਥੇ ਤਕ ਪਹੁੰਚਣ ਅਤੇ ਕਈ ਤਰ੍ਹਾਂ ਦੇ ਬੈਰੀਅਰਜ਼ ਨੂੰ ਤੋੜਨ ’ਚ ਮੈਨੂੰ ਕਾਫੀ ਸਮਾਂ ਲੱਗਾ। ਮੈਂ ਖੁਦ ਨੂੰ ਬਹੁਤ ਭਾਗਾਂ ਵਾਲੀ ਮੰਨਦੀ ਹਾਂ ਕਿ ਜੋ ਕੰਮ ਬਹੁਤੇ ਲੋਕ ਨਹੀਂ ਕਰ ਸਕੇ, ਉਹ ਮੈਂ ਕੀਤਾ। ਇਸ ਦੌਰਾਨ ਮੈਂ ਕਿਸੇ ਵੀ ਰੋਲ ਨੂੰ ਮਨ੍ਹਾ ਨਹੀਂ ਕੀਤਾ। ਅੱਜ ਮੈਂ ਉਸ ਇੰਡਸਟ੍ਰੀ ਦਾ ਹਿੱਸਾ ਹਾਂ, ਜੋ ਸ਼ਾਇਦ ਮੇਰੇ ਘਰ ਦੀ ਇੰਡਸਟ੍ਰੀ ਨਹੀਂ ਹੈ।

ਤੁਸੀਂ ਆਪਣੀ ਪ੍ਰੇਰਣਾ ਕਿਸ ਨੂੰ ਮੰਨਦੇ ਹੋ?
ਮੇਰੇ ਮੰਮੀ ਮੈਨੂੰ ਬਹੁਤ ਇੰਸਪਾਇਰ ਕਰਦੇ ਹਨ। ਉਹ ਵੀ ਇਕ ਵਰਕਿੰਗ ਵੂਮੈਨ ਹਨ। ਸਾਡੀ ਜਨਰੇਸ਼ਨ ਤੋਂ ਪਹਿਲਾਂ ਔਰਤਾਂ ਦਾ ਕੰਮ ਕਰਨਾ ਇੰਨਾ ਕਾਮਨ ਨਹੀਂ ਸੀ। ਜਦੋਂ ਉਹ ਯੰਗ ਸਨ ਤਾਂ ਉਨ੍ਹਾਂ ਦੇ ਵੀ ਆਪਣੇ ਸੁਪਨੇ ਸਨ, ਉਹ ਵੀ ਉੱਡਣਾ ਚਾਹੁੰਦੇ ਸਨ ਅਤੇ ਉਨ੍ਹਾਂ ਦੇ ਪੇਰੈਂਟਸ ਨੇ ਉਨ੍ਹਾਂ ਨੂੰ ਉਹ ਮੌਕਾ ਦਿੱਤਾ। ਅੱਜ ਤਕ ਉਨ੍ਹਾਂ 3 ਵਾਰ ਆਪਣੀ ਸਪੈਸ਼ਲਿਟੀ ਬਦਲੀ ਹੈ। ਉਹ ਇਹ ਨਹੀਂ ਸੋਚਦੇ ਕਿ ਹੁਣ ਮੇਰੀ ਉਮਰ ਨਹੀਂ ਰਹੀ ਜਾਂ ਹੁਣ ਮੇਰਾ ਵਕਤ ਨਹੀਂ ਰਿਹਾ। ਮੇਰਾ ਮੰਨਣਾ ਹੈ ਕਿ ਕਿਸੇ ਦਾ ਵਕਤ ਖਤਮ ਨਹੀਂ ਹੁੰਦਾ। ਉਹ ਤੁਸੀਂ ਖੁਦ ਡਿਸਾਈਡ ਕਰਦੇ ਹੋ, ਕਿਸੇ ਹੋਰ ਨੂੰ ਡਿਸਾਈਡ ਨਾ ਕਰਨ ਦਿਓ।

Add a Comment

Your email address will not be published. Required fields are marked *