ਅਤੀਕ ਦੀ ‘ਗੁਪਤ’ ਚਿੱਠੀ ਚੀਫ ਜਸਟਿਸ ਤੇ ਯੋਗੀ ਨੂੰ ਭੇਜੀ

ਨਵੀਂ ਦਿੱਲੀ, 18 ਅਪਰੈਲ-: ਅਤੀਕ ਅਹਿਮਦ ਦੇ ਵਕੀਲ ਵਿਜੈ ਮਿਸ਼ਰਾ ਨੇ ਅੱਜ ਕਿਹਾ ਕਿ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਨੇ ਆਪਣੇ ਕਤਲ ਤੋਂ ਦੋ ਹਫ਼ਤੇ ਪਹਿਲਾਂ ਲਿਖੀ ਚਿੱਠੀ ਉਸ ਦੀਆਂ ਹਦਾਇਤਾਂ ਅਨੁਸਾਰ ਬੰਦ ਲਿਫਾਫੇ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੂੰ ਭੇਜੀ ਗਈ ਹੈ। ਐਡਵੋਕੇਟ ਮਿਸ਼ਰਾ ਨੇ ਕਿਹਾ, ‘‘ਇਹ ਚਿੱਠੀ ਨਾ ਤਾਂ ਮੇਰੇ ਕੋਲ ਹੈ ਅਤੇ ਨਹੀਂ ਮੇਰੇ ਵੱਲੋਂ ਭੇਜੀ ਜਾ ਰਹੀ ਹੈ। ਇਹ ਚਿੱਠੀ ਕਿਤੇ ਹੋਰ ਰੱਖੀ ਹੋਈ ਸੀ ਅਤੇ ਕਿਸੇ ਹੋਰ ਵਿਅਕਤੀ ਵੱਲੋਂ ਭੇਜੀ ਜਾ ਰਹੀ ਹੈ। ਇਸ ਚਿੱਠੀ ਵਿੱਚ ਕੀ ਲਿਖਿਆ ਹੈ, ਮੈਨੂੰ ਵੀ ਨਹੀਂ ਪਤਾ।’’ ਇਸੇ ਦੌਰਾਨ ਸੁਪਰੀਮ ਕੋਰਟ ਅਤੀਕ ਅਤੇ ਉਸ ਦੇ ਭਾਈ ਅਸ਼ਰਫ਼ ਦੀ ਹੱਤਿਆ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ 24 ਅਪਰੈਲ ਨੂੰ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਅਤੀਕ (60) ਅਤੇ ਅਸ਼ਰਫ਼ ਦੀ ਸ਼ਨਿੱਚਰਵਾਰ ਰਾਤ ਨੂੰ ਪੱਤਰਕਾਰ ਬਣ ਕੇ ਆਏ ਤਿੰਨ ਵਿਅਕਤੀਆਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਸੀ, ਜਦੋਂ ਉਹ ਡਾਕਟਰੀ ਜਾਂਚ ਲਈ ਪ੍ਰਯਾਗਰਾਜ ਦੇ ਇਕ ਮੈਡੀਕਲ ਕਾਲਜ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਲਿਜਾਏ ਜਾਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

Add a Comment

Your email address will not be published. Required fields are marked *