PM ਮੋਦੀ ਦੇ ਚਲਦੇ ਭਾਸ਼ਣ ‘ਚ ਖੰਭੇ ‘ਤੇ ਜਾ ਚੜ੍ਹੀ ਕੁੜੀ

ਹੈਦਰਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਕ ਪਲ ਲਈ ਆਪਣਾ ਭਾਸ਼ਣ ਰੋਕਣਾ ਪਿਆ, ਜਦੋਂ ਉਨ੍ਹਾਂ ਨੇ ਇਕ ਕੁੜੀ ਨੂੰ ਖੰਭੇ ‘ਤੇ ਚੜ੍ਹਦਿਆਂ ਦੇਖਿਆ, ਜਿਸ ਦੇ ਨਾਲ ਬਿਜਲੀ ਦੇ ਬਲਬ ਲੱਗੇ ਹੋਏ ਸਨ। ਮੋਦੀ ਇੱਥੇ ਮਦੀਗਾ ਰਿਜ਼ਰਵੇਸ਼ਨ ਸ਼ੁੱਧਤਾ ਕਮੇਟੀ (ਐੱਮ.ਆਰ.ਪੀ.ਐੱਸ.) ਵੱਲੋਂ ਆਯੋਜਿਤ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਲੜਕੀ ਨੂੰ ਹੇਠਾਂ ਆਉਣ ਲਈ ਵਾਰ-ਵਾਰ ਬੇਨਤੀ ਕੀਤੀ ਅਤੇ ਕਿਹਾ ਕਿ ਬਿਜਲੀ ਦੀਆਂ ਤਾਰਾਂ ਦੀ ਹਾਲਤ ਠੀਕ ਨਹੀਂ ਹੈ। 

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਭਾਸ਼ਣ ਦੇ ਰਹੇ ਸਨ ਤਾਂ ਇਕ ਕੁੜੀ ਖੰਭੇ ‘ਤੇ ਜਾ ਚੜ੍ਹੀ ਅਤੇ ਉੱਥੇ ਪ੍ਰਧਾਨ ਮੰਤਰੀ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰਨ ਲੱਗ ਪਈ। ਇਸ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ”ਬੇਟਾ, ਮੈਂ ਤੇਰੀ ਗੱਲ ਸੁਣਾਂਗਾ। ਕਿਰਪਾ ਕਰਕੇ ਹੇਠਾਂ ਉਤਰੋ। ਸ਼ਾਰਟ ਸਰਕਟ ਹੋ ਸਕਦਾ ਹੈ। ਇਹ ਸਹੀ ਨਹੀਂ ਹੈ। ਮੈਂ ਸਿਰਫ ਤੁਹਾਡੇ ਲੋਕਾਂ ਲਈ ਆਇਆ ਹਾਂ। ਅਜਿਹੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ।” ਉਸ ਦੇ ਹੇਠਾਂ ਉਤਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਸ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਅਨੁਵਾਦ ਕਰ ਰਹੇ ਰਾਜ ਸਭਾ ਮੈਂਬਰ ਕੇ. ਲਕਸ਼ਮਣ ਨੇ ਤੇਲਗੂ ਵਿਚ ਕੁੜੀ ਨੂੰ ਬੇਨਤੀ ਕੀਤੀ। ਇਸ ਘਟਨਾ ਸਬੰਧੀ ਜਦੋਂ ਸੀਨੀਅਰ ਪੁਲਸ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰ ਰਹੇ ਹਨ।

Add a Comment

Your email address will not be published. Required fields are marked *