ਬ੍ਰਿਟੇਨ ਦੀ ਪਾਰਲੀਮੈਂਟ ‘ਚ ਗੂੰਜਿਆ ਭਾਰਤੀ ਹਾਈ ਕਮਿਸ਼ਨ ‘ਤੇ ਹਮਲੇ ਦਾ ਮੁੱਦਾ

ਲੰਡਨ : ਬ੍ਰਿਟੇਨ ਸਰਕਾਰ ਨੇ ਦਾਅਵਾ ਕੀਤਾ ਕਿ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ਇਹ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਤੇ ਡਿਪਲੋਮੈਟਿਕ ਮਿਸ਼ਨਾਂ ਵਿਚ ਅਪਰਾਧਿਕ ਘਟਨਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੀ ਹੈ। ਬ੍ਰਿਟੇਨ ਦੇ ਰੱਖਿਆ ਮੰਤਰੀ ਟਾੱਮ ਟੰਗੇਨਡਟ ਨੇ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਨਵਿੰਦਰੂ ਮਿਸ਼ਰਾ ਦੇ ਪੁੱਛੇ ਗਏ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਸੋਮਵਾਰ ਨੂੰ ਹੇਠਲੇ ਸਦਨ ‘ਹਾਊਸ ਆਫ਼ ਕਾਮਨਸ’ ਵਿਚ ਇਹ ਜਾਣਕਾਰੀ ਦਿੱਤੀ। ਟੰਗੇਨਡਟ ਨੇ ਕਿਹਾ ਕਿ ਬ੍ਰਿਟੇਨ ਦੀ ਸਰਕਾਰ ਪਿਛਲੇ ਮਹੀਨੇਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ ਹੋਏ ਨੁਕਸਾਨ ਤੇ ਉਸ ਦੇ ਮੁਲਾਜ਼ਮਾਂ ‘ਤੇ ਹੋਏ ਹਮਲੇ ਨੂੰ ‘ਅਸਵਿਕਾਰਯੋਗ’ ਮੰਨਦੀ ਹੈ। 

ਉਨ੍ਹਾਂ ਕਿਹਾ, “ਸਰਕਾਰ ਭਾਰਤੀ ਹਾਈ ਕਮਿਸ਼ਨ ਦੀ ਰੱਖਿਆਤਮਕ ਸੁਰੱਖਿਆ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੀ ਹੈ। ਸਰਕਾਰ ਪੂਰੇ ਬ੍ਰਿਟੇਨ ਵਿਚ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ, ਜਿਸ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣਾ ਅਤੇ ਜਲਦੀ ਤੇ ਮਜ਼ਬੂਤੀ ਨਾਲ ਇਸ ਦਾ ਜਵਾਬ ਦੇਣਾ ਸ਼ਾਮਲ ਹੈ। 18 ਮਾਰਚ ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ ਹੋਏ ਨੁਕਸਾਨ ਤੇ ਉਸ ਦੇ ਮੁਲਾਜ਼ਮਾਂ ‘ਤੇ ਹੋਏ ਹਮਲੇ ਨੂੰ ਅਸਵਿਕਾਰਯੋਗ ਮੰਨਦੀ ਹੈ। ਪੁਲਸ ਕੋਲ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਲੋੜੀਂਦੀ ਸ਼ਕਤੀ ਹੈ।” 

ਜ਼ਿਕਰਯੋਗ ਹੈ ਕਿ ਖ਼ਾਲਿਸਤਾਨੀ ਝੰਡੇ ਲਹਿਰਾਉਂਦੇ ਦੇ ਖ਼ਾਲਿਸਤਾਨ ਦੇ ਸਮਰਥਨ ਵਿਚ ਨਾਅਰੇ ਲਗਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਉੱਪਰ ਫਹਿਰਾਏ ਗਏ ਤਿਰੰਗੇ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਘਟਨਾ ਤੋਂ ਬਾਅਦ ਹਿੰਸਕ ਭੰਨਤੋੜ ਸਬੰਧੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ‘ਤੇ ਇਕ ਵਾਧੂ ਝੰਡਾ ਲਗਾਇਆ ਗਿਆ ਹੈ।

Add a Comment

Your email address will not be published. Required fields are marked *