ਕੈਲੀਫੋਰਨੀਆ ਦੇ ਬੌਰਨ ‘ਚ ਪੰਜਾਬੀ ਡਰਾਈਵਰ ਤੋਂ ਗੰਨ ਪੁਆਇੰਟ ‘ਤੇ ਖੋਹਿਆ ਟਰੱਕ

ਕੈਲੀਫੋਰਨੀਆ: ਲੰਘੀ 12 ਅਪ੍ਰੈਲ ਨੂੰ ਕਲੀਵੀਲੈਂਡ ਓਹਾਇਓ ਦੀ ਜਸ ਟਰੱਕਿੰਗ ਦੇ ਮਾਲਕ ਅਤੇ ਡਰਾਈਵਰ ਕੋਲੋਂ ਬੌਰਨ ਕੈਲੀਫੋਰਨੀਆ ਦੇ ਪਾਇਲਟ ਟਰੱਕ ਸਟਾਪ ਤੋਂ ਸ਼ਾਮੀਂ 5.30 ਵਜੇ ਦਿਨ ਦਿਹਾੜੇ, ਗੰਨ ਪੁਆਇੰਟ ‘ਤੇ ਟਰੱਕ ਖੋਹਣ ਦੀ ਘਟਨਾ ਸਾਹਮਣੇ ਆਈ। ਸਤਨਾਮ ਸਿੰਘ ਜੋ ਕਿ ਫਰਿਜ਼ਨੋ ਏਰੀਏ ‘ਚੋਂ ਟਰੱਕ ਲੋਡ ਕਰਕੇ ਓਹਾਇਓ ਵੱਲ ਜਾ ਰਿਹਾ ਸੀ ਕਿ ਬੌਰਨ ਟਾਊਨ ਦੇ ਪਾਈਲਟ ਟਰੱਕ ਸਟਾਪ ‘ਤੇ ਤੇਲ ਪਾਉਣ ਲਈ ਰੁਕਿਆ।

ਉੱਥੇ ਇਕ ਮੈਕਸੀਕਨ ਮੂਲ ਦੇ ਬੰਦੇ ਨੇ ਉਸ ਤੋਂ ਰਾਈਡ ਮੰਗੀ, ਤਾਂ ਉਸ ਨੇ ਆਪਣੀ ਸੇਫ਼ਟੀ ਲਈ ਟੀਮ ਡਰਾਈਵਰ ਦਾ ਬਹਾਨਾ ਲਾ ਕੇ ਉਸ ਨੂੰ ਮਨਾ ਕਰ ਦਿੱਤਾ, ਜਦੋਂ ਉਹ ਤੇਲ ਭਰਾ ਰਿਹਾ ਸੀ ਅਤੇ ਸ਼ੀਸ਼ੇ ਸਾਫ਼ ਕਰ ਰਿਹਾ ਸੀ ਤਾਂ ਮੌਕਾ ਤਾੜ ਕੇ ਮੁਲਜ਼ਮ ਟਰੱਕ ਵਿਚ ਡਰਾਈਵਰ ਸੀਟ ‘ਤੇ ਬੈਠ ਗਿਆ, ਜਦੋਂ ਸਤਨਾਮ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੰਨ ਕੱਢ ਲਈ ਅਤੇ ਗੰਨ ਪੁਆਇੰਟ ‘ਤੇ ਟਰੱਕ ਅਗਵਾ ਕਰਕੇ ਲੈ ਗਿਆ, ਜਦੋਂ ਉਸ ਨੇ ਵੇਖਿਆ ਕਿ ਟਰੱਕ ਲੋਡਿਡ ਹੋਣ ਕਰਕੇ ਬਹੁਤਾ ਭੱਜ ਨਹੀਂ ਰਿਹਾ ਤਾਂ ਹਾਈਵੇਅ 58 ਈਸਟ ਬੌਡ ਤੇ ਉਸ ਨੇ ਬਗੈਰ ਲੈਡਿੰਗ ਗੇਅਰ ਡਾਊਨ ਕੀਤਿਆਂ ਟਰੇਲਰ ਸ਼ੋਲਡਰ ‘ਤੇ ਛੱਡ ਦਿੱਤਾ ਤੇ ਇਕੱਲਾ ਬਾਬ ਟੇਲ ਟਰੱਕ ਲੈ ਕੇ ਫਰਾਰ ਹੋ ਗਿਆ। 

ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਟਰੱਕ ਵਿਚ ਜੀ. ਪੀ. ਐੱਸ. ਲੱਗਿਆ ਹੋਣ ਕਰਕੇ ਪੁਲਸ ਨੇ ਵਾਲਵੋ ਟਰੱਕ ਨੂੰ ਮੁਲਜ਼ਮ ਸਮੇਤ ਬਾਰਸਟੋ ਏਰੀਏ ਤੋਂ ਫਰੀਵੇਅ 15 ਤੋਂ ਲੱਭਿਆ ਅਤੇ ਮੁਲਜ਼ਮ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

Add a Comment

Your email address will not be published. Required fields are marked *