ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ

ਨਵੀਂ ਦਿੱਲੀ– ਅਖ਼ਤਿਆਰੀ ਖਰਚ ਵਧਣ ਕਾਰਨ ਮਾਰਚ 2023 ‘ਚ ਕ੍ਰੈਡਿਟ ਕਾਰਡ ਖਰਚ 1.37 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਤਾਜ਼ਾ ਅੰਕੜਿਆਂ ਅਨੁਸਾਰ ਲਗਾਤਾਰ 13ਵੇਂ ਮਹੀਨੇ ਕ੍ਰੈਡਿਟ ਕਾਰਡ ਨਾਲ ਖਰਚ 1 ਲੱਖ ਕਰੋੜ ਰੁਪਏ ਦੇ ਸਿਖ਼ਰ ‘ਤੇ ਹਨ, ਜਿਸ ਨਾਲ ਮਹਾਮਾਰੀ ਤੋਂ ਬਾਅਦ ਗਾਹਕਾਂ ਦੇ ਖਰਚਿਆਂ ‘ਚ ਵਾਧੇ ਦੇ ਸੰਕੇਤ ਮਿਲਦੇ ਹਨ। ਤਾਜ਼ਾ ਅੰਕੜਿਆਂ ਦੇ ਅਨੁਸਾਰ ਕਰੀਬ 63 ਫ਼ੀਸਦੀ ਜਾਂ 86,000 ਕਰੋੜ ਰੁਪਏ ਤੋਂ ਵੱਧ ਈ-ਕਾਮਰਸ ‘ਤੇ ਖਰਚ ਕੀਤੇ ਗਏ ਹਨ, ਬਾਕੀ ਦੇ ਪੁਆਇੰਟ ਆਫ ਸੇਲਜ਼ (ਪੀ.ਓ.ਐੱਸ) ਟਰਮੀਨਲਾਂ ‘ਤੇ ਖਰਚ ਕੀਤੇ ਗਏ ਹਨ। ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਖਰਚ 28 ਫ਼ੀਸਦੀ ਵਧਿਆ ਹੈ। ਇਸ ਦੇ ਨਾਲ ਹੀ ਫਰਵਰੀ ਦੇ ਮੁਕਾਬਲੇ ਖਰਚ ‘ਚ 15 ਫ਼ੀਸਦੀ ਵਾਧਾ ਹੋਇਆ ਹੈ।

ਇਸ ਤੋਂ ਪਹਿਲਾਂ, ਕ੍ਰੈਡਿਟ ਕਾਰਡ ਖਰਚ ਦਾ ਸਭ ਤੋਂ ਉੱਚਾ ਪੱਧਰ ਅਕਤੂਬਰ 2022 ‘ਚ ਸੀ, ਜਦੋਂ ਤਿਉਹਾਰਾਂ ਦੇ ਸੀਜ਼ਨ ਕਾਰਨ ਕੁੱਲ ਖਰਚਾ 1.29 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਵੱਡੇ ਵਪਾਰੀਆਂ ‘ਚ ਐਕਸਿਸ ਬੈਂਕ ਦਾ ਕਾਰਡ ਖਰਚ ਫਰਵਰੀ ਦੇ ਮੁਕਾਬਲੇ 54 ਫ਼ੀਸਦੀ ਵਧਿਆ ਹੈ। ਇਸ ਤੋਂ ਬਾਅਦ ਆਈ.ਸੀ.ਆਈ.ਸੀ.ਆਈ. ਬੈਂਕ ਦਾ ਖਰਚਾ 20 ਫ਼ੀਸਦੀ ਵਧ ਗਿਆ ਹੈ। ਐੱਚ.ਡੀ.ਐੱਫ.ਸੀ ਬੈਂਕ ਤੋਂ ਖਰਚ 14 ਫ਼ੀਸਦੀ ਅਤੇ ਐੱਸ.ਬੀ.ਆਈ. ਕਾਰਡ ਤੋਂ 11 ਫ਼ੀਸਦੀ ਵਧਿਆ ਹੈ।

ਹਾਲਾਂਕਿ ਬੈਂਕਿੰਗ ਉਦਯੋਗ ਨੇ ਮਾਰਚ ‘ਚ 19.3 ਲੱਖ ਕ੍ਰੈਡਿਟ ਕਾਰਡ ਜੋੜੇ ਹਨ, ਜਿਸ ਨਾਲ ਕ੍ਰੈਡਿਟ ਕਾਰਡਾਂ ਦੀ ਕੁੱਲ ਗਿਣਤੀ 853 ਲੱਖ ਹੋ ਗਈ। ਮਾਰਚ ‘ਚ ਕ੍ਰੈਡਿਟ ਕਾਰਡਾਂ ਦੀ ਸੰਖਿਆ ‘ਚ ਸ਼ੁੱਧ ਵਾਧਾ 12-15 ਲੱਖ ਕਾਰਡ ਦੇ ਔਸਤ ਥੋੜਾ ਵੱਧ ਰਿਹਾ ਹੈ, ਜਿੰਨਾ ਵਾਧਾ ਔਸਤਨ ਹਰ ਮਹੀਨਾ ਹੁੰਦਾ ਹੈ ਐਕਸਿਸ ਬੈਂਕ ਨੇ ਸਭ ਤੋਂ ਵੱਧ 2.34 ਲੱਖ ਕਾਰਡ ਜੋੜੇ ਹਨ ਕਿਉਂਕਿ ਸਿਟੀਬੈਂਕ ਦੇ ਕ੍ਰੈਡਿਟ ਕਾਰਡ ਪੋਰਟਫੋਲੀਓ ਨੂੰ ਖਪਤਕਾਰ ਸੰਪਤੀਆਂ ਨੂੰ ਹਾਸਲ ਕਰਨ ਦੀ ਆਪਣੀ ਯੋਜਨਾ ਦੇ ਹਿੱਸੇ ਵਜੋਂ ਐਕਸਿਸ ‘ਚ ਸ਼ਾਮਲ ਕੀਤਾ ਜਾਂਦਾ ਹੈ। ਮਾਰਚ ਤੱਕ ਦੇ ਅੰਕੜਿਆਂ ਮੁਤਾਬਕ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡਾਂ ਦੀ ਗਿਣਤੀ 121 ਲੱਖ ਹੋ ਗਈ ਹੈ।

ਕਾਰਡ ਜਾਰੀ ਕਰਨ ਵਾਲੇ ਹੋਰ ਮੁੱਖ ਬੈਂਕਾਂ ‘ਚੋਂ, ਆਈ.ਸੀ.ਆਈ.ਸੀ.ਆਈ. ਬੈਂਕ ਨੇ ਲਗਭਗ 7,20,239 ਕਾਰਡ ਜੋੜੇ ਹਨ, ਇਸ ਦੇ ਕੁੱਲ ਕਾਰਡਾਂ ਦੀ ਗਿਣਤੀ 144 ਲੱਖ ਹੋ ਗਈ ਹੈ। ਇਸ ਦੇ ਨਾਲ ਹੀ ਐੱਸ.ਬੀ.ਆਈ ਕਾਰਡ ਨੇ 2,56,463 ਕਾਰਡ ਜੋੜ ਲਏ ਹਨ ਅਤੇ ਇਸ ਦੇ ਕਾਰਡਾਂ ਦੀ ਗਿਣਤੀ 167.6 ਲੱਖ ਹੋ ਗਈ ਹੈ।

Add a Comment

Your email address will not be published. Required fields are marked *