ਭਾਰਤ ‘ਚ ਲਾਂਚ ਹੋਇਆ ChatGPT ਦਾ ਅਧਿਕਾਰਤ ਮਬਾਇਲ ਐਪ

ਓਪਨ ਏ.ਆਈ. ਨੇ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬਾਟ ChatGPT ਦੇ ਮੋਬਾਇਲ ਐਪ ਨੂੰ ਭਾਰਤ ਸਣੇ 30 ਤੋਂ ਵੱਧ ਦੇਸ਼ਾਂ ‘ਚ ਲਾਂਚ ਕਰ ਦਿੱਤਾ ਹੈ। ਦੱਸ ਦੇਈਏ ਕਿ ਕੰਪਨੀ ਨੇ 18 ਮਈ ਨੂੰ ਐਪ ਨੂੰ ਲਾਂਚ ਕੀਤਾ ਸੀ, ਜਿਸਨੂੰ ਲੈ ਕੇ ਅਮਰੀਕੀ ਆਈਫੋਨ ਯੂਜ਼ਰਜ਼ ਲਈ ਜਾਰੀ ਕੀਤਾ ਸੀ। ਹੁਣ ਇਸਨੂੰ ਹੋਰ ਦੇਸ਼ਾਂ ‘ਚ ਵੀ ਲਾਂਚ ਕਰ ਦਿੱਤਾ ਗਿਆ ਹੈ। ਹਾਲਾਂਕਿ, ਐਪ ਨੂੰ ਅਜੇ ਵੀ ਸਿਰਫ ਆਈਫੋਨ ਯੂਜ਼ਰਜ਼ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਜਲਦ ਹੀ ਐਂਡਰਾਇਡ ਯੂਜ਼ਰਜ਼ ਲਈ ਵੀ ChatGPT ਦਾ ਐਪ ਲਾਂਚ ਕਰਨ ਵਾਲੀ ਹੈ। 

ਓਪਨ ਏ.ਆਈ. ਮੁਬਾਕ, ChatGPT ਦੇ ਆਈ.ਓ.ਐੱਸ. ਐਪ ਨੂੰ ਹੁਣ 30 ਤੋਂ ਵੱਧ ਦੇਸ਼ਾਂ ‘ਚ ਲਾਈਵ ਕਰ ਦਿੱਤਾ ਗਿਆ ਹੈ, ਜਿਨ੍ਹਾਂ ‘ਚ ਆਰਜੀਰੀਆ, ਅਰਜਨਟੀਨਾ, ਅਜਰਬੈਜਾਨ, ਬੋਲੀਵਿਆ, ਬ੍ਰਜ਼ੀਲ, ਕੈਨੇਡਾ, ਚਿਲੀ, ਕੋਸਟਾ ਰਿਕਾ, ਇਕਵਾਡੋਰ, ਐਸਟੋਨੀਆ, ਘਾਨਾ ਅਤੇ ਭਾਰਤ ਵਰਗੇ ਦੇਸ਼ ਸ਼ਾਮਲ ਹਨ। ਕੰਪਨੀ ਨੇ ਕਿਹਾ ਕਿ ਐਪ ਨੂੰ ਐਪਲ ਦੇ ਅਧਿਕਾਰਤ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਯੂਜ਼ਰਜ਼ ਆਪਣੀ ਚੈਟ ਹਿਸਟਰੀ ਨੂੰ ਡਿਵਾਈਸ ‘ਚ ਸਿੰਕ ਕਰ ਸਕਦੇ ਹਨ। ਨਾਲ ਹੀ ਚੈਟ ਨੂੰ ਦੂਜਿਆਂ ਦੇ ਨਾਲ ਸ਼ੇਅਰ ਵੀ ਕੀਤਾ ਜਾ ਸਕਦਾ ਹੈ।

ChatGPT ਐਪ ਨੂੰ ਫਿਲਹਾਲ ਆਈਫੋਨ ਯੂਜ਼ਰਜ਼ ਡਾਊਨਲੋਡ ਕਰ ਸਕਦੇ ਹਨ। ਐਪ ਨੂੰ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਭਾਰਤ ‘ਚ ਵੀ ਐਪ ਸਟੋਰ ‘ਤੇ ਲਿਸਟ ਕਰ ਦਿੱਤਾ ਗਿਆ ਹੈ। ਲਿਸਟਿੰਗ ਮੁਤਾਬਕ, ChatGPT ਐਪ ਨੂੰ ਡਾਊਨਲੋਡ ਕਰਨ ਲਈ ਆਈ.ਓ.ਐੱਸ. 16.1 ਜਾਂ ਉਸਤੋਂ ਬਾਅਦ ਦੇ ਵਰਜ਼ਨ ਦੀ ਲੋੜ ਹੋਵੇਗੀ। 

Add a Comment

Your email address will not be published. Required fields are marked *