ਚੂਲੇ ਦੀ ਸੱਟ ਕਾਰਨ ਬਾਰਸੀਲੋਨਾ ਓਪਨ ਨਹੀਂ ਖੇਡੇਗਾ ਨਡਾਲ

ਬਾਰਸੀਲੋਨਾ– ਰਾਫੇਲ ਨਡਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਬਾਰਸੀਲੋਨਾ ਓਪਨ ਨਹੀਂ ਖੇਡ ਸਕੇਗਾ, ਜਿਸ ਨਾਲ ਫ੍ਰੈਂਚ ਓਪਨ ਤੋਂ ਪਹਿਲਾਂ ਇਕ ਹੋਰ ਕਲੇਅ ਕੋਰਟ ਖੇਡਣ ਦਾ ਮੌਕਾ ਉਸ ਨੂੰ ਗਵਾਉਣਾ ਪੈ ਰਿਹਾ ਹੈ। 22 ਵਾਰ ਗ੍ਰੈਂਡ ਸਲੈਮ ਜੇਤੂ ਨੇ ਕਿਹਾ ਕਿ ਉਹ ਖੱਬੇ ਚੂਲੇ ਦੀ ਸੱਟ ਤੋਂ ਪੂਰੀ ਤਰ੍ਹਾਂ ਨਾਲ ਉੱਭਰ ਨਹੀਂ ਸਕਿਆ ਹੈ, ਜਿਸ ਦੀ ਵਜ੍ਹਾ ਨਾਲ ਉਹ ਇੰਡੀਅਨ ਵੇਲਸ, ਮਿਆਮੀ ਤੇ ਮੋਂਟੇ ਕਾਰਲੋ ਟੂਰਨਾਮੈਂਟਾਂ ਵਿਚੋਂ ਬਾਹਰ ਰਿਹਾ ਸੀ। ਨਡਾਲ ਨੇ ਕਿਹਾ, ‘‘ਬਾਰਸੀਲੋਨਾ ਮੇਰੇ ਲਈ ਖਾਸ ਟੂਰਨਾਮੈਂਟ ਹੈ ਕਿਉਂਕਿ ਇਹ ਮੇਰੇ ਘਰੇਲੂ ਕੋਰਟ ’ਤੇ ਹੁੰਦਾ ਹੈ। ਇੱਥੇ ਖੇਡਣਾ ਦਾ ਅਹਿਸਾਸ ਖਾਸ ਹੈ ਪਰ ਮੈਂ ਅਜੇ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹਾਂ।’’ ਨਡਾਲ ਨੇ ਰਿਕਾਰਡ 12 ਵਾਰ ਬਾਰਸੀਲੋਨਾ ਓਪਨ ਜਿੱਤਿਆ ਹੈ। ਫ੍ਰੈਂਚ ਓਪਨ 28 ਮਈ ਤੋਂ 11 ਜੂਨ ਵਿਚਾਲੇ ਖੇਡਿਆ ਜਾਵੇਗਾ।

Add a Comment

Your email address will not be published. Required fields are marked *