‘ਬਾਕਸ ਆਫ਼ਿਸ ਨੰਬਰਜ਼ ਬਾਰੇ ਨਹੀਂ ਸੋਚਦੇ, ਸਾਡੇ ਲਈ ਜ਼ਰੂਰੀ ਹੈ ਦਰਸ਼ਕਾਂ ਦਾ ਦਿਲ ਜਿੱਤਣਾ’

ਚੰਡੀਗੜ੍ਹ – ਬੰਗਾਲ ਦੇ ਸੁਪਰਸਟਾਰ ਜੀਤ ਇਸ ਈਦ ’ਤੇ ਆਪਣੀ ਅਗਲੀ ਫ਼ਿਲਮ ‘ਚੇਂਗੀਜ਼’ ਲੈ ਕੇ ਆ ਰਹੇ ਹਨ। ਇਹ ਪਹਿਲੀ ਬੰਗਾਲੀ ਫ਼ਿਲਮ ਹੈ, ਜੋ ਪੈਨ ਇੰਡੀਆ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੇ ਟਰੇਲਰ ਨੂੰ ਕਾਫ਼ੀ ਪਾਜ਼ੇਟਿਵ ਰਿਸਪਾਂਸ ਮਿਲਿਆ ਹੈ। ‘ਚੇਂਗੀਜ਼’ ਦਾ ਡਾਇਰੈਕਸ਼ਨ ਰਾਜੇਸ਼ ਗਾਂਗੁਲੀ ਨੇ ਕੀਤਾ ਹੈ। ਜੀਤ ਤੋਂ ਇਲਾਵਾ ਇਸ ਫ਼ਿਲਮ ’ਚ ਸੁਸ਼ਮਿਤਾ ਚੈਟਰਜੀ, ਰੋਹਿਤ ਰਾਏ ਤੇ ਸ਼ਤਾਫ਼ ਫਿਗਰ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆ ਰਹੇ ਹਨ। ਫ਼ਿਲਮ 21 ਅਪ੍ਰੈਲ, 2023 ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਹੈ। ਫ਼ਿਲਮ ਬਾਰੇ ਜੀਤ ਤੇ ਸੁਸ਼ਮਿਤਾ ਚੈਟਰਜੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।

ਹਰ ਸਾਲ ਤੁਸੀਂ ਆਪਣੇ ਦਰਸ਼ਕਾਂ ਨੂੰ ਈਦੀ ਦਿੰਦੇ ਹੋ। ਇਸ ਵਾਰ ਤੁਹਾਡੀ ਕੀ ਯੋਜਨਾ ਹੈ?
ਈਦੀ ਅਸੀਂ ਹਰ ਵਾਰ ਦੇਣ ਆਉਂਦੇ ਹਾਂ ਤੇ ਬਦਲੇ ’ਚ ਦਰਸ਼ਕ ਸਾਨੂੰ ਢੇਰ ਸਾਰਾ ਪਿਆਰ ਦਿੰਦੇ ਹਨ। ਇਸ ਵਾਰ ਵੀ ਅਸੀਂ ਇਹੀ ਉਮੀਦ ਕਰ ਰਹੇ ਹਾਂ ਕਿ ਸਾਡੀ ਫ਼ਿਲਮ ਲੋਕਾਂ ਨੂੰ ਪਸੰਦ ਆਵੇ। ਅਸੀਂ ਆਪਣੀ ਮੁਹੱਬਤ ਤੇ ਐਂਟਰਟੇਨਮੈਂਟ ਲੈ ਕੇ ਆ ਰਹੇ ਹਾਂ, ਸਾਹਮਣੇ ਤੋਂ ਵੀ ਬਸ ਉਹੀ ਵਾਪਸ ਮਿਲ ਜਾਵੇ ਤਾਂ ਸੋਨੇ ’ਤੇ ਸੁਹਾਗਾ ਹੋ ਜਾਵੇਗਾ।

ਇਹ ਪਹਿਲੀ ਬੰਗਾਲੀ ਫ਼ਿਲਮ ਹੈ, ਜੋ ਪੈਨ ਇੰਡੀਆ ਰਿਲੀਜ਼ ਹੋ ਰਹੀ ਹੈ। ਇਸ ਸਬੰਧੀ ਤੁਸੀਂ ਕਿੰਨਾ ਪ੍ਰੈਸ਼ਰ ਫ਼ੀਲ ਕਰ ਰਹੇ ਹੋ?
ਹੁਣ ਤੱਕ ਸਿਰਫ਼ ਐਕਸਾਈਟਮੈਂਟ ਹੈ, ਜੋ ਫ਼ਿਲਮ ਦੀ ਰਿਲੀਜ਼ ਡੇਟ ਆਉਂਦੇ-ਆਉਂਦੇ ਹੋਰ ਜ਼ਿਆਦਾ ਵੱਧ ਰਹੀ ਹੈ ਪਰ ਇਸ ਸਮੇਂ ਜੋ ਐਕਸਾਈਟਮੈਂਟ ਹੈ, ਉਹ ਨਵੀਂ ਟੈਰਿਟਰੀ ’ਚ ਆਉਣ ਸਬੰਧੀ ਹੈ।

ਟਰੇਲਰ ’ਚ ਤੁਹਾਡਾ ਲੁੱਕ ਕਾਫ਼ੀ ਚੰਗਾ ਲੱਗ ਰਿਹਾ ਹੈ ਤੇ ਇਹ ਕੁਝ ਹੱਦ ਤੱਕ ਕੇ. ਜੀ. ਐੱਫ਼. ਵਾਂਗ ਲੱਗ ਰਿਹਾ ਹੈ?
ਇਸ ’ਚ ਕੁਝ ਮੇਰੀ ਟੀਮ ਦਾ ਯੋਗਦਾਨ ਹੈ ਤੇ ਕੁਝ ਮੇਰੀ ਖ਼ੁਦ ਦੀ ਸੋਚ ਹੈ। ਦੋਵਾਂ ਨੂੰ ਰਲਾ-ਮਿਲਾ ਕੇ ਹੀ ਇਹ ਤਿਆਰ ਹੋਇਆ ਹੈ। ਦਾੜ੍ਹੀ ਰੱਖਣਾ ਮੇਰੇ ਦਿਮਾਗ ’ਚ ਪਹਿਲਾਂ ਤੋਂ ਸੀ। ਉਥੇ ਹੀ 90 ਦੇ ਦਹਾਕੇ ਨੂੰ ਦਿਮਾਗ ’ਚ ਰੱਖ ਕੇ ਸਾਡੇ ਸਟਾਈਲਿਸਟ ਨੇ ਪੂਰੇ ਲੁੱਕ ’ਤੇ ਕੰਮ ਕੀਤਾ ਹੈ। ਜੇਕਰ ਮੇਰਾ ਲੁੱਕ ਕੇ. ਜੀ. ਐੱਫ਼. ਵਾਂਗ ਲੱਗ ਰਿਹਾ ਹੈ ਤਾਂ ਇਹ ਇੱਤੇਫ਼ਾਕ ਹੀ ਹੈ ਕਿਉਂਕਿ ਅਸੀਂ ਕਦੇ ਇਸ ਤਰ੍ਹਾਂ ਨਹੀਂ ਸੋਚਿਆ ਸੀ ਕਿ ਅਸੀਂ ਕੇ. ਜੀ. ਐੱਫ਼. ਨੂੰ ਰੈਫ਼ਰੈਂਸ ਪੁਆਇੰਟ ਬਣਾ ਰਹੇ ਹਾਂ। ਇਸ ਫ਼ਿਲਮ ’ਤੇ ਅਸੀਂ ਡੇਢ-ਦੋ ਸਾਲ ਤੋਂ ਕੰਮ ਕਰ ਰਹੇ ਹਾਂ। ਕਹਾਣੀ ਦਾ ਕੰਮ ਲਾਕਡਾਊਨ ਦੇ ਟਾਈਮ ਤੋਂ ਚੱਲ ਰਿਹਾ ਸੀ। ਸ਼ੂਟਿੰਗ ਪਿਛਲੇ ਸਾਲ ਅਪ੍ਰੈਲ ’ਚ ਸ਼ੁਰੂ ਹੋਈ ਸੀ ਤੇ ਇਸ ਸਾਲ ਅਪ੍ਰੈਲ ’ਚ ਫ਼ਿਲਮ ਰਿਲੀਜ਼ ਹੋ ਰਹੀ ਹੈ। ਲਗਭਗ ਸਾਲ ਭਰ ਇਸ ਫ਼ਿਲਮ ਦੇ ਪਿੱਛੇ ਸਾਡੀ ਜਰਨੀ (ਯਾਤਰਾ) ਰਹੀ ਹੈ ਤਾਂ ਸਮਝ ਲਓ ਕਿੰਨੀ ਮਿਹਨਤ ਹੈ ਸਭ ਦੀ ਪਿੱਛੇ, ਇਸ ਲਈ ਹੁਣ ਇਹ ਫ਼ਿਲਮ ਸਾਡੀ ਜ਼ਿੰਦਗੀ ਦਾ ਇਕ ਟੁਕੜਾ ਬਣ ਗਈ ਹੈ।

ਬਤੌਰ ਅਦਾਕਾਰ ਤੇ ਪ੍ਰੋਡਿਊਸਰ ਤੁਹਾਡੇ ’ਤੇ ਫ਼ਿਲਮ ਦੀ ਕਲੈਕਸ਼ਨ ਸਬੰਧੀ ਕਿੰਨਾ ਪ੍ਰੈਸ਼ਰ ਹੈ?
ਬਾਕਸ ਆਫ਼ਿਸ ਨੰਬਰਜ਼ ਬਾਰੇ ਅਸੀਂ ਜ਼ਿਆਦਾ ਨਹੀਂ ਸੋਚਦੇ, ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਦਰਸ਼ਕਾਂ ਦਾ ਦਿਲ ਜਿੱਤਣ ’ਚ ਕਾਮਯਾਬ ਹੋ ਸਕਾਂਗੇ ਜਾਂ ਨਹੀਂ। ਜ਼ਿਆਦਾ ਤੋਂ ਜ਼ਿਆਦਾ ਜਦੋਂ ਲੋਕਾਂ ਦਾ ਪਿਆਰ ਮਿਲੇਗਾ ਤਾਂ ਫ਼ਿਲਮ ਖ਼ੁਦ ਹੀ ਬਾਕਸ ਆਫ਼ਿਸ ’ਤੇ ਚੰਗਾ ਪ੍ਰਦਰਸ਼ਨ ਕਰੇਗੀ। ਮੈਂ ਪਹਿਲਾਂ ਅਦਾਕਾਰ ਹਾਂ, ਉਸ ਤੋਂ ਬਾਅਦ ਪ੍ਰੋਡਿਊਸਰ ਬਣਿਆ। ਕਿਰਦਾਰਾਂ ਨੂੰ ਨਿਭਾਉਣਾ, ਉਨ੍ਹਾਂ ਬਾਰੇ ਜਾਣਨਾ, ਇਹੀ ਪ੍ਰੋਸੈੱਸ ਕਈ ਸਾਲਾਂ ਤੋਂ ਚੱਲ ਰਿਹਾ ਹੈ। ਅਸੀਂ ਫ਼ਿਲਮਾਂ ਪ੍ਰੋਡਿਊਸ ਕਰਦੇ ਹਾਂ ਤੇ ਅਦਾਕਾਰੀ ਵੀ ਕਰਦੇ ਹਾਂ। ਪ੍ਰੋਡਕਸ਼ਨ ’ਚ ਤੁਹਾਡੇ ਨਾਲ ਪੂਰੀ ਟੀਮ ਹੁੰਦੀ ਹੈ, ਜੋ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਚੁੱਕ ਲੈਂਦੀ ਹੈ। ਉਥੇ ਹੀ ਅਦਾਕਾਰਾਂ ਨੂੰ ਆਪਣਾ ਕੰਮ ਸਾਰਾ ਆਪਣੇ ਆਪ ਹੀ ਕਰਨਾ ਪੈਂਦਾ ਹੈ, ਇਸ ਲਈ ਇਹ ਕੰਮ ਜ਼ਿਆਦਾ ਚੈਲੇਂਜਿੰਗ ਹੈ। ਇਸ ਸਬੰਧੀ ਮੈਂ ਇਕ ਚੀਜ਼ ਮੰਨਦਾ ਹਾਂ ਕਿ ਜੋ ਪ੍ਰੋਫੈਸ਼ਨ ਤੁਸੀਂ ਖ਼ੁਦ ਚੁਣਿਆ ਹੈ, ਜੇਕਰ ਉਸ ’ਚ ਕੋਈ ਮੁਸ਼ਕਲ ਵੀ ਆ ਰਹੀ ਹੈ ਤਾਂ ਤੁਸੀ ਉਸ ਨੂੰ ਇੰਜੁਆਏ ਕਰਦੇ ਹੋ।

Add a Comment

Your email address will not be published. Required fields are marked *