ਸਿਧਾਰਥ ਸਿਡ ਦਾ ਗੀਤ ‘ਇਸ਼ਕ ਦੇ ਕਾਬਿਲ’ ਲੋਕਾਂ ਨੂੰ ਆ ਰਿਹਾ ਪਸੰਦ
June 26, 2023
![](http://mehakewattan.com/wp-content/uploads/2023/06/2023_6image_16_43_086209945ishqdeqabil-ll.jpg)
ਚੰਡੀਗੜ੍ਹ – ਪੰਜਾਬੀ ਗਾਇਕ ਸਿਧਾਰਥ ਸਿਡ ਦਾ ਗੀਤ ‘ਇਸ਼ਕ ਦੇ ਕਾਬਿਲ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪੈਨੋਰਾਮਾ ਮਿਊਜ਼ਿਕ ਪੰਜਾਬੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਖ਼ਬਰ ਲਿਖੇ ਜਾਣ ਤਕ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਸਿਧਾਰਥ ਸਿਡ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਸ਼ੰਭੂ ਮਸਤਾਨਾ ਨੇ ਲਿਖੇ ਹਨ। ਇਸ ਨੂੰ ਸੰਗੀਤ ਏਂਜਲ ਕਿੰਗ ਨੇ ਦਿੱਤਾ ਹੈ। ਗੀਤ ਦੀ ਵੀਡੀਓ ਵਿਲੀਸ਼ ਨਨੇਰੀਆ ਨੇ ਬਣਾਈ ਹੈ। ਗੀਤ ’ਚ ਸਿਧਾਰਥ ਸਿਡ ਨਾਲ ਹੀਨਾ ਸੂਰਿਆਵੰਸ਼ੀ ਨਜ਼ਰ ਆ ਰਹੀ ਹੈ। ਦੋਵਾਂ ਦੀ ਕੈਮਿਸਟਰੀ ਗੀਤ ’ਚ ਵਧੀਆ ਲੱਗ ਰਹੀ ਹੈ।