ਅਦਰਕ ਦੀ ਖੇਤੀ ਨੇ ਕਿਸਾਨ ਨੂੰ ਬਣਾਇਆ ਅਮੀਰ, 15 ਲੱਖ ਤੋਂ ਜ਼ਿਆਦਾ ਦੀ ਕੀਤੀ ਕਮਾਈ

ਬਾਰਾਮਤੀ- ਅਦਰਕ ਦੀ ਖੇਤੀ ਨੇ ਮਹਾਰਾਸ਼ਟਰ ਦੇ ਇਕ ਕਿਸਾਨ ਨੂੰ ਅਮੀਰ ਬਣਾ ਦਿੱਤਾ ਹੈ। ਬਾਰਾਮਤੀ ਦੇ ਨਿੰਬੂਤ ਪਿੰਡ ਦੇ ਰਹਿਣ ਵਾਲੇ ਸੰਭਾਜੀਰਾਓ ਕਾਕੜੇ ਅਦਰਕ ਦੀ ਖੇਤੀ ਕਰਕੇ ਕਰੋੜਪਤੀ ਬਣ ਚੁੱਕੇ ਹਨ। ਉਨ੍ਹਾਂ ਨੇ ਡੇਢ ਏਕੜ ‘ਚ ਅਦਰਕ ਦੀ ਫ਼ਸਲ ਬੀਜੀ ਸੀ। ਪਹਿਲੇ ਸਾਲ ਉਨ੍ਹਾਂ ਨੂੰ ਇਸ ਖੇਤੀ ਨਾਲ ਕਾਫ਼ੀ ਨੁਕਸਾਨ ਹੋਇਆ ਸੀ। ਹਾਲਾਂਕਿ ਇਸ ਸਾਲ ਉਹ ਇਸ ਤੋਂ 15 ਲੱਖ ਰੁਪਏ ਤੋਂ ਵੱਧ ਦਾ ਮੁਨਾਫਾ ਕਮਾ ਚੁੱਕੇ ਹੈ।

ਕਿਸਾਨ ਸੰਭਾਜੀਰਾਓ ਕਾਕੜੇ ਸੋਮੇਸ਼ਵਰ ਵਿਦਿਆਲਿਆ ‘ਚ ਦਫ਼ਤਰ ਸੁਪਰਡੈਂਟ ਵਜੋਂ ਕੰਮ ਕਰ ਰਹੇ ਸਨ। ਉਹ ਸਾਲ 2021 ‘ਚ ਰਿਟਾਇਰ ਹੋਏ ਸਨ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਖੇਤੀ ਵੱਲ ਧਿਆਨ ਦੇਣ ਦਾ ਫ਼ੈਸਲਾ ਕੀਤਾ। ਆਪਣੇ ਖੇਤ ‘ਚ ਅਦਰਕ ਦੀ ਫ਼ਸਲ ਬੀਜੀ। ਪਹਿਲੇ ਸਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ, ਉਨ੍ਹਾਂ ਨੂੰ ਸਿਰਫ਼ 10,000 ਰੁਪਏ ਪ੍ਰਤੀ ਟਨ ਅਦਰਕ ਮਿਲਿਆ। ਨੁਕਸਾਨ ਹੋਣ ਤੋਂ ਬਾਅਦ ਵੀ ਸੰਭਾਜੀਰਾਓ ਨੇ ਹਾਰ ਨਹੀਂ ਮੰਨੀ। ਦੂਜੇ ਸਾਲ ਉਨ੍ਹਾਂ ਨੇ ਫਿਰ ਅਦਰਕ ਬੀਜਿਆ। ਇਸ ਸਾਲ ਉਨ੍ਹਾਂ ਨੂੰ ਮੌਕੇ ’ਤੇ 66 ਹਜ਼ਾਰ ਰੁਪਏ ਪ੍ਰਤੀ ਟਨ ਦੇ ਕਰੀਬ ਭਾਅ ਮਿਲਿਆ ਹੈ।

ਸੰਭਾਜੀਰਾਓ ਦੱਸਦੇ ਹਨ ਕਿ ਇਸ ਬੈਲਟ ‘ਚ ਗੰਨੇ ਦੀ ਖੇਤੀ ਵੱਡੇ ਪੈਮਾਨੇ ‘ਤੇ ਹੁੰਦੀ ਹੈ। ਪਹਿਲੇ ਸਾਲ ਪ੍ਰਤੀ ਏਕੜ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਅਗਲੇ ਸਾਲ 6 ਲੱਖ ਰੁਪਏ ਲਗਾ ਕੇ ਅਦਰਕ ਦੀ ਬਿਜਾਈ ਕੀਤੀ। ਸਖ਼ਤ ਮਿਹਨਤ ਅਤੇ ਜੈਵਿਕ ਖਾਦ ਦੇ ਕਾਰਨ ਉਨ੍ਹਾਂ ਨੂੰ ਇਸ ਸਾਲ ਅਦਰਕ ਦੀ ਚੰਗੀ ਪੈਦਾਵਾਰ ਹੋਈ ਹੈ ਡੇਢ ਏਕੜ ‘ਚ ਉਨ੍ਹਾਂ ਨੂੰ 30 ਟਨ ਉਪਜ ਮਿਲੀ। ਪ੍ਰਤੀ ਟਨ 66 ਹਜ਼ਾਰ ਰੁਪਏ ਦੀ ਕੀਮਤ ਮਿਲੀ। ਉਨ੍ਹਾਂ ਨੂੰ ਕੁੱਲ 19 ਲੱਖ 82 ਹਜ਼ਾਰ ਦਾ ਉਤਪਾਦਨ ਮਿਲਿਆ। ਬਿਜਾਈ ਅਤੇ ਫਸਲ ਦੇਖਭਾਲ ਦਾ ਖਰਚਾ ਕੱਢ ਵੀ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਕੁੱਲ 15 ਲੱਖ ਰੁਪਏ ਤੋਂ ਜ਼ਿਆਦਾ ਮੁਨਾਫਾ ਮਿਲਿਆ। 

ਕਾਕੜੇ ਪਰਿਵਾਰ ਨੇ ਇਸ ਵਾਰ ਅਦਰਕ ਦੀ ਖੇਤੀ ‘ਚ ਰਸਾਇਣਕ ਖਾਦਾਂ ਦਾ ਸਿਰਫ਼ ਦਸ ਫ਼ੀਸਦੀ ਹੀ ਇਸਤੇਮਾਲ ਕੀਤਾ। ਪਿਛਲੇ ਸਾਲ ਉਨ੍ਹਾਂ ਨੇ ਕੁੱਲ 30 ਫ਼ੀਸਦੀ ਰਸਾਇਣਿਕ ਖਾਦ ਦਾ ਇਸਤੇਮਾਲ ਕੀਤਾ ਸੀ। ਜੈਵਿਕ ਖਾਦ ਤਿਆਰ ਕਰਨ ਲਈ ਉਨ੍ਹਾਂ ਨੇ 40 ਟਰਾਲੀਆਂ ਗੋਬਰ ਦੇ ਨਾਲ 8 ਟਰਾਲੀਆਂ ਸੁਆਹ, 300 ਬੈਗ ਕੋਂਬਡ ਖਾਦ, 8 ਟਰਾਲੀਆਂ ਪ੍ਰੋਸਮਡ ਇਕੱਠਾ ਕਰਕੇ ਉਸ ‘ਚ ਜੀਵਾਣੂ ਛੱਡੇ। ਢਾਈ ਮਹੀਨੇ ਤੱਕ ਉਸ ਨੂੰ ਸੜਾਇਆ। ਖਾਦ ਦੇ ਮਾਧਿਅਮ ਨਾਲ ਅਦਰਕ ਦੇ ਫਸਲ ਨੂੰ ਭਾਰੀ ਫ਼ਾਇਦਾ ਹੋਇਆ ਹੈ। ਕਾਕੜੇ ਨੇ ਕਿਹਾ ਕਿ ਅਗਲੇ ਸਾਲ ਉਹ 100 ਫ਼ੀਸਦੀ ਜੈਵਿਕ ਖਾਦ ਦਾ ਇਸਤੇਮਾਲ ਕਰਨਗੇ।

Add a Comment

Your email address will not be published. Required fields are marked *