ਭਾਰਤ ਨੇ ਸੁਹਲ ਜੂਨੀਅਰ ਸ਼ੂਟਿੰਗ ਵਿਸ਼ਵ ਕੱਪ ਲਈ 39 ਮੈਂਬਰੀ ਟੀਮ ਦਾ ਕੀਤਾ ਐਲਾਨ

ਨਵੀਂ ਦਿੱਲੀ : ਭਾਰਤ ਨੇ ਵੀਰਵਾਰ ਨੂੰ ਜਰਮਨੀ ਦੇ ਸੁਹਲ ਵਿੱਚ 1 ਤੋਂ 6 ਜੂਨ ਤੱਕ ਹੋਣ ਵਾਲੇ ਆਈਐਸਐਸਐਫ ਵਿਸ਼ਵ ਕੱਪ ਜੂਨੀਅਰ ਰਾਈਫਲ/ਪਿਸਟਲ/ਸ਼ਾਟਗਨ ਸ਼ੂਟਿੰਗ ਪ੍ਰਤੀਯੋਗਿਤਾ ਲਈ 39 ਮੈਂਬਰੀ ਟੀਮ ਦਾ ਐਲਾਨ ਕੀਤਾ। ਜੂਨੀਅਰ ਵਿਸ਼ਵ ਕੱਪ ਤੋਂ ਬਾਅਦ ਕੋਰੀਆ ਦੇ ਚਾਂਗਵਾਨ ‘ਚ ਜੁਲਾਈ ‘ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਹੋਵੇਗੀ। 

ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨ.ਆਰ.ਏ.ਆਈ.) ਦੁਆਰਾ ਐਲਾਨੀ ਗਈ ਟੀਮ ਵਿੱਚ ਕਈ ਅਜਿਹੇ ਨਿਸ਼ਾਨੇਬਾਜ਼ ਹਨ ਜੋ ਪਿਛਲੇ ਕੁਝ ਸਮੇਂ ਤੋਂ ਜੂਨੀਅਰ ਪੱਧਰ ‘ਤੇ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਨ। ਇਨ੍ਹਾਂ ਵਿੱਚ ਪਿਸਟਲ ਵਰਗ ਵਿੱਚ ਸਿਮਰਨਜੀਤ ਕੌਰ ਬਰਾੜ, ਰਾਜਕੰਵਰ ਸਿੰਘ ਸੰਧੂ ਅਤੇ ਸਮੀਰ ਅਤੇ ਰਾਈਫਲ ਵਰਗ ਵਿੱਚ ਅਭਿਨਵ ਸਾਵ ਅਤੇ ਧਨੁਸ਼ ਸ੍ਰੀਕਾਂਤ ਤੋਂ ਇਲਾਵਾ ਸ਼ਾਟਗਨ ਵਰਗ ਵਿੱਚ ਸ਼ਾਰਦੁਲ ਵਿਹਾਨ ਅਤੇ ਪ੍ਰੀਤੀ ਰਾਜਕ ਸ਼ਾਮਲ ਹਨ।

ਗੌਤਮੀ ਭਨੋਟ ਅਤੇ ਸਵਾਤੀ ਚੌਧਰੀ (ਰਾਈਫਲ), ਅਭਿਨਵ ਚੌਧਰੀ ਅਤੇ ਸ਼ੁਭਮ ਬਿਸਲਾ (ਪਿਸਟਲ) ਅਤੇ ਸਬੀਰਾ ਹੈਰਿਸ ਅਤੇ ਹਰਮੇਰ ਸਿੰਘ ਲਾਲੀ (ਸ਼ਾਟਗਨ) ਵਰਗੇ ਉਭਰਦੇ ਨਿਸ਼ਾਨੇਬਾਜ਼ਾਂ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ। ਮਿਕਸਡ ਟੀਮ ਏਅਰ ਰਾਈਫਲ, ਏਅਰ ਪਿਸਟਲ ਅਤੇ ਟਰੈਪ ਮੁਕਾਬਲਿਆਂ ਲਈ ਦੋ ਮਿਕਸਡ ਟੀਮ ਜੋੜੀਆਂ ਦਾ ਵੀ ਐਲਾਨ ਕੀਤਾ ਗਿਆ।

Add a Comment

Your email address will not be published. Required fields are marked *