ਇੰਝ ਟਲਿਆ ਡੇਰਾ ਮੁਰਾਦ ਜਮਾਲੀ ਤੋਂ ਲਾਹੌਰ ਜਾ ਰਹੀ ਟ੍ਰੇਨ ਨਾਲ ਹੋਣ ਵਾਲਾ ਵੱਡਾ ਹਾਦਸਾ
April 13, 2023
ਗੁਰਦਾਸਪੁਰ/ਲਾਹੌਰ : ਡੇਰਾ ਮੁਰਾਦ ਜਮਾਲੀ ਤੋਂ ਲਾਹੌਰ ਜਾ ਰਹੀ ਰੇਲਗੱਡੀ ਦੇ ਨਾਲ ਹੋਣ ਵਾਲਾ ਇਕ ਵੱਡਾ ਹਾਦਸਾ ਇਸ ਲਈ ਟਲ ਗਿਆ ਕਿਉਂਕਿ ਰੇਲਵੇ ਲਾਈਨ ’ਤੇ ਇਸ ਰੇਲਗੱਡੀ ਨੂੰ ਬੰਬ ਵਿਸਫੋਟ ਨਾਲ ਉਡਾਉਣ ਦੇ ਲਈ ਲਗਾਇਆ ਗਿਆ ਡਿਵਾਈਸਿਸ ਨੇ ਰੇਲਗੱਡੀ ਦੇ ਨਿਕਲ ਜਾਣ ਦੇ ਬਾਅਦ ਜ਼ੋਰਦਾਰ ਧਮਾਕਾ ਕੀਤਾ। ਕਿਹਾ ਜਾ ਰਿਹਾ ਹੈ ਕਿ ਜੇਕਰ ਰੇਲਗੱਡੀ ਇਸ ਵਿਸਫੋਟ ਦਾ ਸ਼ਿਕਾਰ ਹੋ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਸੂਤਰਾਂ ਅਨੁਸਾਰ ਇਹ ਧਮਾਕਾ ਆਈ. ਈ. ਡੀ ਨਾਲ ਕੀਤਾ ਗਿਆ ਅਤੇ ਰੇਲਗੱਡੀ ਦੇ ਨਿਕਲਣ ਦੇ ਦੋ ਮਿੰਟ ਬਾਅਦ ਇਹ ਵਿਸਫੋਟ ਹੋਇਆ, ਜਿਸ ਨਾਲ ਰੇਲਵੇ ਲਾਈਨ ਨੂੰ ਭਾਰੀ ਨੁਕਸਾਨ ਪਹੁੰਚਾਇਆ। ਰੇਲਗੱਡੀ ਤਾਂ ਆਪਣੀ ਮੰਜ਼ਿਲ ਦੇ ਲਈ ਰਵਾਨਾ ਹੋ ਗਈ ਪਰ ਇਸ ਰੇਲ ਟਰੈਕ ਨੂੰ ਬੰਦ ਕਰ ਦਿੱਤਾ ਗਿਆ ਅਤੇ ਲਾਹੌਰ ਤੋਂ ਇੰਜੀਨੀਅਰ ਅਤੇ ਕਰਮਚਾਰੀਆਂ ਨੂੰ ਰੇਲਵੇ ਟਰੈਕ ਦੀ ਮੁਰੰਮਤ ਦੇ ਲਈ ਭੇਜਿਆ ਗਿਆ ਹੈ।