ਛੇ ਮਹੀਨਿਆਂ ‘ਚ ਦੁਨੀਆ ਭਰ ‘ਚ 5.38 ਲੱਖ ਛਾਂਟੀ, ਟੈੱਕ ਕੰਪਨੀਆਂ ‘ਚ ਸਭ ਤੋਂ ਜ਼ਿਆਦਾ

ਮੁੰਬਈ- ਗਲੋਬਲ ਆਰਥਿਕ ਅਨਿਸ਼ਚਿਤਤਾ ਅਤੇ ਮੰਦੀ ਦੇ ਡਰ ਦੇ ਵਿਚਕਾਰ ਪਿਛਲੇ ਛੇ ਮਹੀਨਿਆਂ ‘ਚ ਪੂਰੀ ਦੁਨੀਆ ‘ਚ 760 ਕੰਪਨੀਆਂ ਨੇ 5.38 ਲੱਖ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਤਕਨੀਕੀ ਕੰਪਨੀਆਂ ਨੇ ਸਭ ਤੋਂ ਵੱਧ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ, ਜੋ ਕਿ ਕੁੱਲ ਛਾਂਟੀ ਦਾ ਤੀਜਾ ਹਿੱਸਾ ਹੈ। ਇਸ ਤੋਂ ਇਲਾਵਾ ਰੀਅਲ ਅਸਟੇਟ, ਕਮਿਊਨਿਕੇਸ਼ਨ, ਵਿੱਤੀ ਖੇਤਰ, ਸਿਹਤ ਸੰਭਾਲ ਅਤੇ ਊਰਜਾ ਸਮੇਤ ਹੋਰ ਸਾਰੇ ਖੇਤਰਾਂ ‘ਚ ਛਾਂਟੀ ਹੋਈ ਹੈ।
ਅੰਕੜਿਆਂ ਮੁਤਾਬਕ ਕੁੱਲ 5.38 ਲੱਖ ‘ਚੋਂ ਅੱਧਿਆਂ ਦੀ ਛਾਂਟੀ ਤਾਂ ਸਿਰਫ਼ 24 ਕੰਪਨੀਆਂ ਨੇ ਹੀ ਕੀਤੀ ਹੈ। ਇਸ ਦਾ ਸਭ ਤੋਂ ਘੱਟ ਅਸਰ ਊਰਜਾ ਖੇਤਰ ਦੀਆਂ ਕੰਪਨੀਆਂ ਦੇ ਕਰਮਚਾਰੀਆਂ ‘ਤੇ ਪਿਆ ਹੈ। ਇਸ ਖੇਤਰ ‘ਚ ਛੇ ਮਹੀਨਿਆਂ ‘ਚ ਸਿਰਫ਼ 4,000 ਨੌਕਰੀਆਂ ਗਈਆਂ ਹਨ।
ਇੱਕ ਹੋਰ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਵਿਟਜ਼ਰਲੈਂਡ ਦਾ ਸਭ ਤੋਂ ਵੱਡਾ ਬੈਂਕ ਯੂ.ਬੀ.ਐੱਸ ਵੀ 36,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਪਿਛਲੇ ਛੇ ਮਹੀਨਿਆਂ ‘ਚ ਵਿਸ਼ਵ ਪੱਧਰ ‘ਤੇ ਸਭ ਤੋਂ ਵੱਡੀ ਛਾਂਟੀ ਹੋਵੇਗੀ। ਵਿੱਤੀ ਖੇਤਰ ‘ਚ ਹੋਈ ਕੁੱਲ ਛਾਂਟੀ ਦਾ ਇਹ ਲਗਭਗ 29 ਫ਼ੀਸਦੀ ਹੈ। ਦਰਅਸਲ, ਯੂ.ਬੀ.ਐੱਸ ਨੇ ਸੰਕਟ ‘ਚ ਫਸੇ ਕ੍ਰੈਡਿਟ ਸੂਇਸ ਦੀ ਪਿਛਲੇ ਮਹੀਨੇ ਪ੍ਰਾਪਤੀ ਕੀਤੀ ਸੀ। ਇਸ ਦੇ ਨਾਲ ਹੀ ਯੂ.ਬੀ.ਐੱਸ. ਨੇ ਕਿਹਾ ਸੀ ਕਿ ਉਹ 2027 ਤੱਕ ਆਪਣੀ ਲਾਗਤ 8 ਅਰਬ ਡਾਲਰ ਤੱਕ ਘਟਾਏਗਾ। ਇਸ ‘ਚ ਛਾਂਟੀ ਵੀ ਸ਼ਾਮਲ ਹੋਵੇਗੀ।

ਫੇਡੇਕਸ ਨੇ ਇਸ ਸਮੇਂ ਦੌਰਾਨ ਕੁੱਲ 12,000 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਇਹ ਲੌਜਿਸਟਿਕ ਸੈਕਟਰ ‘ਚ ਕੁੱਲ ਛਾਂਟੀ ਦਾ ਚਾਰ ਫ਼ੀਸਦੀ ਹਿੱਸਾ ਹੈ। ਮਾਈਕ੍ਰੋਸਾਫਟ ਨੇ 11,120 ਕਰਮਚਾਰੀਆਂ ਨੂੰ ਕੱਢਿਆ। ਇਹ ਤਕਨੀਕੀ ਖੇਤਰ ‘ਚ ਕੁੱਲ ਛਾਂਟੀ ਦਾ ਪੰਜ ਫ਼ੀਸਦੀ ਹੈ।
ਆਈਕੀਆ ਨੇ ਰਿਟੇਲ ‘ਚ ਕੁੱਲ ਛਾਂਟੀ ਦਾ ਇਹ ਫ਼ੀਸਦੀ ਭਾਵ 10,000 ਲੋਕਾਂ ਨੂੰ ਬਾਹਰ ਕੱਢਿਆ।
ਸਿਹਤ ਖੇਤਰ ‘ਚ ਫਿਲਿਪਸ ਨੇ 13 ਫ਼ੀਸਦੀ ਯਾਨੀ ਕਿ 10,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਫ਼ੀਸਦੀ ਦੇ ਰੂਪ ‘ਚ, ਯੂ.ਬੀ.ਐੱਸ.-ਕ੍ਰੈਡਿਟ ਸੂਇਸ ਸਭ ਤੋਂ ਅੱਗੇ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਲਗਾਤਾਰ ਵਧਦੀ ਮਹਿੰਗਾਈ ਨੂੰ ਰੋਕਣ ਲਈ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਵਿਆਜ ਦਰ ਦੇ ਮੋਰਚੇ ‘ਤੇ ਸਖ਼ਤ ਰੁਖ਼ ਅਪਣਾਇਆ ਹੈ। ਇਸ ਦਾ ਸਿੱਧਾ ਅਸਰ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਅਤੇ ਕੰਪਨੀਆਂ ਦੀ ਕਮਾਈ ‘ਤੇ ਪਿਆ ਹੈ। ਆਮਦਨ ਘਟਣ ਦੇ ਬਾਵਜੂਦ ਆਪਣੀਆਂ ਲਾਗਤਾਂ ਨੂੰ ਘਟਾਉਣ ਅਤੇ ਮੁਨਾਫੇ ਨੂੰ ਸਥਿਰ ਰੱਖਣ ਲਈ ਕੰਪਨੀਆਂ ਨੇ ਛਾਂਟੀ ਦਾ ਰਾਹ ਅਪਣਾਇਆ ਹੈ। ਖ਼ਾਸ ਕਰਕੇ ਤਕਨੀਕੀ ਕੰਪਨੀਆਂ ਨੇ।
-ਗਲੋਬਲ ਮੰਦੀ ਦੇ ਵਿਚਕਾਰ ਸਭ ਤੋਂ ਪਹਿਲਾਂ ਇਨ੍ਹਾਂ ਤਕਨੀਕੀ ਕੰਪਨੀਆਂ ਨੇ ਛਾਂਟੀ ਸ਼ੁਰੂ ਕਰਨ ਵਾਲੀਆਂ ਸਨ ਕਿਉਂਕਿ ਕੋਰੋਨਾ ਦੇ ਸਮੇਂ ਦੌਰਾਨ ਉਨ੍ਹਾਂ ਨੇ ਉੱਚ ਤਨਖਾਹਾਂ ‘ਤੇ ਬਹੁਤ ਜ਼ਿਆਦਾ ਭਰਤੀਆਂ ਕਰ ਲਈਆਂ ਸਨ।
ਇਸ ਸਾਲ ਦੇ ਅਨੁਮਾਨਾਂ ‘ਤੇ ਮਾਹਰਾਂ ਨੇ ਕਿਹਾ ਕਿ ਸਥਿਤੀ ਅਜੇ ਵੀ ਸੁਧਰੀ ਨਹੀਂ ਹੈ। ਇਸ ਲਈ ਕੰਪਨੀਆਂ ਅੱਗੇ ਹੋਰ ਛਾਂਟੀ ਕਰ ਸਕਦੀਆਂ ਹਨ। ਇਸ ਦਾ ਅਸਰ ਭਾਰਤ ‘ਤੇ ਵੀ ਪਵੇਗਾ।

Add a Comment

Your email address will not be published. Required fields are marked *