ਹੁਣ ‘ਕੌਫੀ’ ਦੀ ਬਾਦਸ਼ਾਹਤ ’ਤੇ ਹੋਵੇਗੀ ਟਾਟਾ-ਅੰਬਾਨੀ ਵਿਚਾਲੇ ‘ਜੰਗ’, ਮੁਕੇਸ਼ ਅੰਬਾਨੀ ਨੇ ਵਰਤੇ ਵਿਦੇਸ਼ੀ ਹੱਥਕੰਡੇ

ਨਵੀਂ ਦਿੱਲੀ – ਰਿਲਾਇੰਸ ਇੰਡਸਟ੍ਰੀਜ਼ ਅਤੇ ਟਾਟਾ ਗਰੁੱਪ ਦਰਮਿਆਨ ਮੁੜ ‘ਜੰਗ’ ਸ਼ੁਰੂ ਹੋੋਣ ਵਾਲੀ ਹੈ। ਇਹ ਜੰਗ ਕੌਫੀ ਦੀ ਬਾਦਸ਼ਾਹਤ ਹਾਸਲ ਕਰਨ ਲਈ ਹੋਵੇਗੀ। ਇਸ ਲਈ ਮੁਕੇਸ਼ ਅੰਬਾਨੀ ਨੇ ਵਿਦੇਸ਼ੀ ਹੱਥਕੰਡੇ ਵਰਤੇ ਹਨ। ਦੇਸ਼ ’ਚ ਬ੍ਰਿਟਿਸ਼ ਆਰਗੈਨਿਕ ਕੌਫੀ ਚੇਨ ਪ੍ਰੇਟ ਏ ਮੈਂਗਰ ਦੀ ਪਹਿਲੀ ਦੁਕਾਨ ਖੋਲ੍ਹਣ ਲਈ ਮੁਕੇਸ਼ ਅੰਬਾਨੀ ਦੀ ਰਿਲਾਇੰਸ ਪਾਰਟਨਰ ਬਣ ਗਈ ਹੈ। ਇਸ ਦੀ ਪਹਿਲੀ ਦੁਕਾਨ ਮੁੰਬਈ ’ਚ ਹੋਵੇਗੀ। ਰਿਲਾਇੰਸ ਬ੍ਰਾਂਡਸ ਲਿਮਟਿਡ (ਆਰ. ਬੀ. ਐੱਲ.) ਅਤੇ ਪ੍ਰੇਟ ਏ ਮੈਂਗਰ ਵਲੋਂ ਜਾਰੀ ਹੋਏ ਸਾਂਝੇ ਬਿਆਨ ਮੁਤਾਬਕ ਮੁੰਬਈ ’ਚ ਖੁੱਲ੍ਹਣ ਵਾਲੀ ਦੁਕਾਨ 2,567 ਵਰਗ ਫੁੱਟ ’ਚ ਹੇਵੇਗੀ ਅਤੇ ਇਸ ਦਾ ਡਾਈਨਿੰਗ ਲੰਡਨ ਦੀ ਸ਼ਾਪ ਵਰਗਾ ਦੇਖਣ ਨੂੰ ਮਿਲੇਗਾ।

1986 ’ਚ ਲੰਡਨ ’ਚ ਸ਼ੁਰੂ ਹੋਇਆ ਪ੍ਰੇਟ ਏ ਮੈਂਗਰ ਹੁਣ ਯੂ. ਕੇ., ਯੂ. ਐੱਸ., ਹਾਂਗਕਾਂਗ, ਫ੍ਰਾਂਸ, ਦੁਬਈ, ਸਵਿੱਟਜ਼ਰਲੈਂਡ, ਬ੍ਰੇਸਲਜ਼, ਸਿੰਗਾਪੁਰ ਅਤੇ ਜਰਮਨੀ ਸਮੇਤ ਦੇਸ਼ਾਂ ’ਚ ਲਗਭਗ 550 ਦੁਕਾਨਾਂ ਨੂੰ ਆਪਰੇਟ ਕਰਦਾ ਹੈ। ਮੁੰਬਈ ’ਚ ਫਰੈੱਸ਼ ਫੂਡ ਅਤੇ ਆਰਗੈਨਿਕ ਕੌਫੀ ਲਵਰਸ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਖਾਣ ਲਈ ਇੱਥੇ ਆ ਸਕਦੇ ਹਨ ਅਤੇ ਘਰ ਲਈ ਵੀ ਪੈਕ ਕਰਵਾ ਸਕਦੇ ਹਨ।

ਇਸ ਦਰਮਿਆਨ ਟਾਟਾ ਗਰੁੱਪ ਨੇ ਅਮਰੀਕੀ ਕੌਫੀ ਚੇਨ ਸਟਾਰਬਕਸ ਨਾਲ ਸਾਂਝੇਦਾਰੀ ਕੀਤੀ ਹੈ। ਟਾਟਾ ਕੰਜਿਊਮਰ ਪ੍ਰੋਡਕਟ ਅਤੇ ਸਟਾਰਬਕਸ ਦਰਮਿਆਨ 50 : 50 ਜੁਆਇੰਟ ਵੈਂਚਰ ਨੇ ਵਿੱਤੀ ਸਾਲ 2022 ’ਚ 50 ਨਵੇਂ ਸਟੋਰ ਲਾਂਚ ਕੀਤੇ ਜੋ ਕੰਪਨੀ ਲਈ ਇਕ ਸਾਲ ’ਚ ਸਭ ਤੋਂ ਵੱਧ ਹੈ। ਟਾਟਾ ਸਟਾਰਬਕਸ ਇਸ ਸਪੇਸ ’ਚ ਸਭ ਤੋਂ ਇੰਪੈਕਟ ਪਲੇਅਰ ਹੈ ਅਤੇ ਇਸ ਦੇ 30 ਸ਼ਹਿਰਾਂ ’ਚ 275 ਸਟੋਰ ਹਨ।

Add a Comment

Your email address will not be published. Required fields are marked *