ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਨੂੰ ਪਰਦੇ ’ਤੇ ਦਰਸਾਉਣ ਵਾਲਾ ਇਕ ਦੂਰਦਰਸ਼ੀ ਨਿਰਮਾਤਾ ਹਰਸ਼ ਵਧਵਾ

ਚੰਡੀਗੜ੍ਹ – ਹਰਸ਼ ਵਧਵਾ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਵਧਵਾ ਪ੍ਰੋਡਕਸ਼ਨਜ਼ ਲਗਾਤਾਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਸਬੂਤ ਜੋ ਸਪੱਸ਼ਟ ਤੌਰ ’ਤੇ ਦੇਖਿਆ ਜਾ ਸਕਦਾ ਹੈ, ਹਰਸ਼ ਵਧਵਾ ਦੇ ਪ੍ਰੋਡਕਸ਼ਨ ਹਾਊਸ ਵਲੋਂ ਤਿਆਰ ਕੀਤੇ ਗਏ ਵਿਲੱਖਣ ਸੰਕਲਪਾਂ ਨੂੰ 19 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਅਦਾਕਾਰੀ ਦੇ ਜੋਸ਼ ਤੇ ਪੰਜਾਬੀ ਲੋਕ ਸੰਗੀਤ ਲਈ ਪਿਆਰ ਦੇ ਨਾਲ ਹਰਸ਼ ਵਧਵਾ ਨੇ ਵਧਵਾ ਪ੍ਰੋਡਕਸ਼ਨਜ਼ ਦਾ ਸਫ਼ਰ ਸ਼ੁਰੂ ਕੀਤਾ ਤੇ ਰੂਹਾਨੀ ਸੰਗੀਤ ਐਲਬਮਾਂ ਦਾ ਨਿਰਮਾਣ ਕਰਕੇ ਬੁਲੰਦੀਆਂ ’ਤੇ ਪਹੁੰਚੇ ਹਨ।

ਖ਼ੁਸ਼ੀ ਦੀ ਗੱਲ ਹੈ ਕਿ ਵਧਵਾ ਪ੍ਰੋਡਕਸ਼ਨਜ਼ ਆਉਣ ਵਾਲੀ ਫ਼ਿਲਮ ‘ਕਣਕਾਂ ਦੇ ਓਹਲੇ’ ਰਾਹੀਂ ਇਕ ਅਣਛੂਹੇ ਤੇ ਅਣਦੇਖੇ ਪ੍ਰਾਜੈਕਟ ਨੂੰ ਪੇਸ਼ ਕਰਨ ਜਾ ਰਹੇ ਹਨ। ਗੁਰਪ੍ਰੀਤ ਘੁੱਗੀ, ਤਾਨੀਆ ਤੇ ਬਾਲ ਕਲਾਕਾਰ ਕਿਸ਼ਟੂ ਕੇ. ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਇਹ ਬਿਲਕੁਲ ਨਵਾਂ ਸੰਕਲਪ ਹੈ ਜਿਸ ਨੂੰ ਕਦੇ ਵੀ ਕਿਸੇ ਨੇ ਪਰਦੇ ’ਤੇ ਨਹੀਂ ਦਿਖਾਇਆ ਹੈ ਤੇ ਸਾਨੂੰ ਹਰਸ਼ ਵਧਵਾ ’ਤੇ ਇਸ ਤਰ੍ਹਾਂ ਦੀ ਪਹਿਲ ਕਰਨ ’ਤੇ ਮਾਣ ਹੈ।

ਫ਼ਿਲਮ ਦਾ ਪੋਸਟਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਪਰ ਕਹਾਣੀ ਅਜੇ ਸਾਹਮਣੇ ਆਉਣੀ ਹੈ। ਫ਼ਿਲਮ ਦੀ ਕਹਾਣੀ ਨੂੰ ਲੈ ਕੇ ਦਰਸ਼ਕ ਪਹਿਲਾਂ ਹੀ ਅੰਦਾਜ਼ੇ ਲਗਾਉਣ ਲੱਗੇ ਹਨ। ਪੋਸਟਰ ’ਚ ਅਸੀਂ ਦੇਖ ਸਕਦੇ ਹਾਂ ਕਿ ਪਿੰਡ ਦਾ ਮਾਹੌਲ ਹੈ, ਛੋਟੀ ਬੱਚੀ ਤੇ ਇਕ ਵਿਅਕਤੀ ਦੇ ਵਿਚਕਾਰ ਵਿਸ਼ੇਸ਼ ਬੰਧਨ ਨੂੰ ਦਰਸਾਉਂਦੀ ਸੁੰਦਰ ਤਸਵੀਰ ਹੈ ਪਰ ਤਸਵੀਰ ਨੂੰ ਦੇਖ ਕੇ ਕਹਾਣੀ ਬਾਰੇ ਕਿਸੇ ਸਿੱਟੇ ’ਤੇ ਪਹੁੰਚਣਾ ਮੁਸ਼ਕਿਲ ਹੈ।

ਪੋਸਟਰ ਨੂੰ ਲੋਕਾਂ ਵਲੋਂ ਖ਼ੂਬਸੂਰਤ ਟਿੱਪਣੀਆਂ ਨਾਲ ਭਰਪੂਰ ਪਿਆਰ ਮਿਲ ਰਿਹਾ ਹੈ ਤੇ ਅਸੀਂ ਹਰਸ਼ ਵਧਵਾ ਨੂੰ ਇਸ ਵਿਲੱਖਣ ਸੰਕਲਪ ਨੂੰ ਸਾਹਮਣੇ ਲਿਆਉਣ ਤੇ ਅਜਿਹੇ ਅਣਛੂਹੇ ਵਿਸ਼ਿਆਂ ਦੇ ਲੇਖਕਾਂ ਦਾ ਸਮਰਥਨ ਕਰਨ ਲਈ ਵਧਾਈ ਦਿੰਦੇ ਹਾਂ। ਇਹ ਫ਼ਿਲਮ ਗੁਰਜਿੰਦ ਮਾਨ ਵਲੋਂ ਲਿਖੀ ਗਈ ਹੈ ਤੇ ਤਜਿੰਦਰ ਸਿੰਘ ਵਲੋਂ ਨਿਰਦੇਸ਼ਿਤ ਹੈ, ਜਿਸ ਨੂੰ ਵਧਵਾ ਪ੍ਰੋਡਕਸ਼ਨਜ਼ ਦੇ ਅਧੀਨ ਹਰਸ਼ ਵਧਵਾ ਵਲੋਂ ਨਿਰਮਿਤ ਕੀਤਾ ਗਿਆ ਹੈ। ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *