ਲਗਜ਼ਰੀ ਕਾਰ ‘ਚੋਂ ਜ਼ਬਤ ਹੋਏ 39 ਲੱਖ ਦੇ ਚਾਂਦੀ ਦੇ ਭਾਂਡੇ, ਪ੍ਰਡਿਊਸਰ ਬੋਨੀ ਕਪੂਰ ਨਾਲ ਜੁੜਿਆ ਕਨੈਕਸ਼ਨ

ਮੁੰਬਈ– ਕਰਨਾਟਕ ਚੋਣਾਂ ਦੇ ਵਿਚਾਲੇ ਫਿਲਮਮੇਕਰ ਬੋਨੀ ਕਪੂਰ ਕਾਨੂੰਨੀ ਸ਼ਿਕੰਜੇ ‘ਚ ਫੱਸਦੇ ਦਿਖ ਰਹੇ ਹਨ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਸਵੇਰੇ ਇਕ ਕਾਰ ‘ਚੋਂ 66 ਕਿਲੋ ਚਾਂਦੀ ਦੇ ਭਾਂਡੇ ਜ਼ਬਤ ਕੀਤੇ। ਇਨ੍ਹਾਂ ਭਾਂਡਿਆਂ ਦੀ ਕੀਮਤ 39 ਲੱਖ ਰੁਪਏ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕਾਰ ਬੋਨੀ ਕਪੂਰ ਦੀ ਹੈ। ਕਰਨਾਟਕ ਦੇ ਦਾਵਣਗੇਰੇ ਦੇ ਬਾਹਰੀ ਇਲਾਕੇ ‘ਚ ਹੇਬਾਲੂ ਟੋਲ ਦੇ ਕੋਲ ਚੈੱਕ ਪੋਸਟ ‘ਤੇ ਇਨ੍ਹਾਂ ਭਾਂਡਿਆਂ ਨੂੰ ਜ਼ਬਤ ਕੀਤਾ ਗਿਆ ਹੈ। 

ਰਿਪੋਰਟ ਮੁਤਾਬਕ ਚਾਂਦੀ ਦੇ ਭਾਂਡਿਆਂ ਨੂੰ ਇਕ ਬੀ.ਐੱਮ.ਡਬਲਿਊ ਕਾਰ ‘ਚੋਂ ਬਿਨਾਂ ਕਿਸੇ ਪੂਰੇ ਡਾਕੂਮੈਂਟ ਦੇ ਚੇਨਈ ਤੋਂ ਮੁੰਬਈ ਲਿਜਾਇਆ ਜਾ ਰਿਹਾ ਹੈ। ਭਾਂਡਿਆਂ ਨੂੰ ਪੰਜ ਡੱਬਿਆਂ ‘ਚ ਰੱਖਿਆ ਗਿਆ ਸੀ। ਕਾਰ ਤੋਂ ਚਾਂਦੀ ਦਾ ਜੋ ਸਾਮਾਨ ਬਰਾਮਦ ਹੋਇਆ ਹੈ, ਉਹ ਲਗਭਗ 66 ਕਿਲੋ ਦਾ ਹੈ। ਇਸ ‘ਚ ਚਾਂਦੀ ਦੀਆਂ ਪਲੇਟਾਂ, ਚਮਚੇ, ਕੌਲੀਆਂ, ਪਾਣੀ ਦੇ ਮੱਗੇ ਅਤੇ ਕਈ ਤਰ੍ਹਾਂ ਦੀਆਂ ਚੀਜਾਂ ਹਨ। ਇਨ੍ਹਾਂ ਨੂੰ ਕਾਰ ਦੇ ਬੂਟ ਸਪੇਸ ਤੋਂ ਬਰਾਮਦ ਕੀਤਾ ਗਿਆ ਹੈ। 

ਦੱਸਿਆ ਜਾ ਰਿਹਾ ਹੈ ਕਿ ਜਾਂਚ ਅਧਿਕਾਰੀਆਂ ਨੇ ਪੁਣੇ-ਬੈਂਗਲੁਰੂ ਹਾਈਵੇਅ ‘ਤੇ ਰੋਕਿਆ, ਜਿਸ ਨੂੰ ਹਰੀ ਸਿੰਘ ਨਾਂ ਦਾ ਵਿਅਕਤੀ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਸੁਲਤਾਨ ਖਾਨ ਨਾਂ ਦਾ ਵਿਅਕਤੀ ਵੀ ਮੌਜੂਦ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕਾਰ ਬੋਨੀ ਕਪੂਰ ਦੀ ਮਾਲਕੀ ਵਾਲੀ ਬੇਵਿਊ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਕੋਲ ਰਜਿਸਟਰਡ ਸੀ। ਜਾਂਚ ‘ਚ ਹਰੀ ਸਿੰਘ ਨੇ ਮੰਨਿਆ ਕਿ ਚਾਂਦੀ ਦੇ ਭਾਂਡੇ ਬਾਲੀਵੁੱਡ ਫਿਲਮਮੇਕਰ ਬੋਨੀ ਕਪੂਰ ਦੇ ਪਰਿਵਾਰ ਦੇ ਹਨ। ਚੋਣ ਅਧਿਕਾਰੀਆਂ ਨੇ ਸਬੰਧਤ ਦਸਤਾਵੇਜ਼ ਪੇਸ਼ ਨਾ ਕਰਨ ਕਾਰਨ ਚਾਂਦੀ ਦੀਆਂ ਵਸਤੂਆਂ ਜ਼ਬਤ ਕਰ ਲਈਆਂ ਹਨ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਉਹ ਚਾਂਦੀ ਦੇ ਭਾਂਡੇ ਨਿਰਮਾਤਾ ਬੋਨੀ ਕਪੂਰ ਦੇ ਪਰਿਵਾਰ ਦੇ ਹਨ ਵੀ ਜਾਂ ਨਹੀਂ। 

Add a Comment

Your email address will not be published. Required fields are marked *