ਵਿੱਤੀ ਸਾਲ 23 ‘ਚ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਦੇ ਬਾਵਜੂਦ ਖੁੱਲ੍ਹੇ 2.5 ਕਰੋੜ ਨਵੇਂ ਡੀਮੈਟ ਖਾਤੇ

ਨਵੀਂ ਦਿੱਲੀ– ਸਾਲ 2023 ‘ਚ 20 ਲੱਖ ਮਹੀਨਾਵਾਰ ਦੀ ਔਸਤ ਨਾਲ ਲਗਭਗ 2.5 ਕਰੋੜ ਡੀਮੈਟ ਖਾਤੇ ਖੁੱਲ੍ਹੇ। ਬਾਜ਼ਾਰ ‘ਚ ਸੁਸਤ ਰਿਟਰਨ ਅਤੇ ਉਤਰਾਅ-ਚੜ੍ਹਾਅ ਜਾਰੀ ਰਹਿਣ ਦੇ ਬਾਵਜੂਦ ਅਜਿਹਾ ਹੋਇਆ। ਦੋ ਡਿਪਾਜ਼ਿਟਰੀਆਂ ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ (ਸੀ.ਡੀ.ਐੱਸ.ਐੱਲ) ਅਤੇ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ (ਐੱਨ.ਐੱਸ.ਡੀ.ਐੱਲ) ਦੇ ਕੋਲ ਡੀਮੈਟ ਖਾਤਿਆਂ ਦੀ ਗਿਣਤੀ ਪਿਛਲੇ 12 ਮਹੀਨਿਆਂ ‘ਚ 27 ਫ਼ੀਸਦੀ ਵਧੀ ਹੈ ਅਤੇ ਕੁੱਲ ਡੀਮੈਟ ਖਾਤਿਆਂ ਦੀ ਗਿਣਤੀ 8.97 ਕਰੋੜ ਤੋਂ 11.44 ਕਰੋੜ ਹੋ ਗਈ ਹੈ। ਵਿੱਤੀ ਸਾਲ 23 ‘ਚ ਬੈਂਚਮਾਰਕ ਨਿਫਟੀ ‘ਚ 0.6 ਫ਼ੀਸਦੀ ਦੀ ਗਿਰਾਵਟ ਆਈ ਜਦੋਂ ਕਿ ਮਿਡਕੈਪ ‘ਚ ਮਾਮੂਲੀ 1.2 ਫ਼ੀਸਦੀ ਅਤੇ ਸਮਾਲਕੈਪ ਸੂਚਕਾਂਕ ‘ਚ 13.8 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਗਲੋਬਲ ਕੇਂਦਰੀ ਬੈਂਕਾਂ ਦੁਆਰਾ ਲਗਾਤਾਰ ਵਿਆਜ ਦਰਾਂ ‘ਚ ਵਾਧੇ, ਰੂਸ-ਯੂਕ੍ਰੇਨ ਯੁੱਧ, ਉੱਚ ਮੁਦਰਾਸਫੀਤੀ ਅਤੇ ਵਿਕਸਤ ਦੇਸ਼ਾਂ ‘ਚ ਬੈਂਕਿੰਗ ਸੰਕਟ ਨੇ ਪਿਛਲੇ ਵਿੱਤੀ ਸਾਲ ‘ਚ ਅਸਥਿਰਤਾ ‘ਚ ਵਾਧਾ ਕੀਤਾ ਹੈ। ਇੱਥੋਂ ਤੱਕ ਕਿ ਸ਼ੁਰੂਆਤੀ ਜਨਤਕ ਨਿਰਗਮਾਂ (ਆਈ.ਪੀ.ਓ) ਦੀ ਸੰਖਿਆ ਵੀ ਵਿੱਤੀ ਸਾਲ 23 ‘ਚ ਘਟੀ,  ਜਿਸ ਨੂੰ ਨਿਵੇਸ਼ਕਾਂ ਦੇ ਆਕਰਸ਼ਿਤ ਦਾ ਕੇਂਦਰ ਮੰਨਿਆ ਜਾਂਦਾ ਹੈ। ਵਿੱਤੀ ਸਾਲ 22 ‘ਚ 53 ਕੰਪਨੀਆਂ ਨੇ ਆਈ.ਪੀ.ਓ. ਰਾਹੀਂ 1.11 ਲੱਖ ਕਰੋੜ ਰੁਪਏ ਇਕੱਠੇ ਕੀਤੇ ਸਨ ਜਦੋਂ ਕਿ ਵਿੱਤੀ ਸਾਲ 23 ‘ਚ 37 ਕੰਪਨੀਆਂ ਨੇ ਆਈ.ਪੀ.ਓ. ਰਾਹੀਂ 52,115 ਕਰੋੜ ਰੁਪਏ ਇਕੱਠੇ ਕੀਤੇ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਨਵੇਂ ਗਾਹਕਾਂ ਲਈ ਅਸਥਿਰਤਾ ਕੋਈ ਵੱਡੀ ਰੁਕਾਵਟ ਨਹੀਂ ਰਹੀ ਹੈ। ਮਾਹਰਾਂ ਦੇ ਅਨੁਸਾਰ ਅਸਥਿਰਤਾ ਉਨ੍ਹਾਂ ਗਾਹਕਾਂ ਨੂੰ ਪ੍ਰਭਾਵਤ ਕਰਦੀ ਹੈ ਜੋ ਪਹਿਲਾਂ ਹੀ ਮਾਰਕੀਟ ‘ਚ ਹਨ ਅਤੇ ਉਹ ਨਵੇਂ ਗਾਹਕ ਨਹੀਂ ਹਨ। ਸੈਂਟੀਮੈਂਟ, ਹਾਲਾਂਕਿ ਨਵੇਂ ਗਾਹਕਾਂ ‘ਤੇ ਵਧੇਰੇ ਪ੍ਰਭਾਵ ਪਾਉਂਦੀ ਹੈ।

ਚੂੜੀਵਾਲਾ ਸਿਕਿਓਰਿਟੀਜ਼  ਦੇ ਮੈਨੇਜਿੰਗ ਡਾਇਰੈਕਟਰ ਅਲੋਕ ਚੂਰੀਵਾਲਾ ਨੇ ਕਿਹਾ, “ਸਾਡੇ ਕੋਲ ਇੱਕ ਨੌਜਵਾਨ ਆਬਾਦੀ ਹੈ ਜੋ ਨਿਵੇਸ਼ ਦੀ ਮੰਜ਼ਲ ਦੀ ਤਲਾਸ਼ ਕਰ ਰਹੀ ਹੈ ਅਤੇ ਅਸਥਿਰਤਾ ‘ਚ ਗਿਰਾਵਟ ਦੇ ਕਾਰਨ ਸ਼ੇਅਰ ਦੀਆਂ ਕੀਮਤਾਂ ‘ਚ ਕਮੀ ਉਨ੍ਹਾਂ ਨੂੰ ਸਸਤੀਆਂ ਦਰਾਂ ‘ਤੇ ਸ਼ੇਅਰ ਖਰੀਦਣ ਦਾ ਮੌਕਾ ਦਿੰਦੀ ਹੈ। ਇਸ ਤੋਂ ਇਲਾਵਾ ਦੇਸ਼ ‘ਚ ਬਹੁਤ ਸਾਰੇ ਖੇਤਰ ਹਨ ਜਿੱਥੇ ਲੋਕ ਮਿਊਚੁਅਲ ਫੰਡਾਂ ਰਾਹੀਂ ਆਉਂਦੇ ਹਨ ਅਤੇ ਉਹ ਵਰਗ ਬਿਹਤਰ ਜਾਗਰੂਕਤਾ ਦੇ ਵਿਚਕਾਰ ਸਿੱਧਾ ਨਿਵੇਸ਼ ਕਰਨ ਲਈ ਤਿਆਰ ਹੋਵੇਗਾ। 5 ਪੈਸਾ ਕੈਪੀਟਲ ਦੇ ਪ੍ਰਕਾਸ਼ ਗਗਦਾਨੀ ਨੇ ਕਿਹਾ ਕਿ ਕਾਫ਼ੀ ਨੌਜਵਾਨ ਹਰ ਸਾਲ ਵਰਕਫੋਰਸ ਨਾਲ ਜੁੜਦੇ ਹਨ। ਜੋ ਨਵੇਂ ਸਿਰੇ ਤੋਂ ਸ਼ੁਰੂਆਤ ਕਰਦੇ ਹਨ ਉਨ੍ਹਾਂ ਲਈ ਇਹ ਸਾਫ਼-ਸੁਥਰਾ ਹੈ। ਅਸੀਂ ਹਰ ਮਹੀਨੇ 15 ਤੋਂ 20 ਲੱਖ ਡੀਮੈਟ ਖਾਤੇ ਖੋਲ੍ਹ ਰਹੇ ਹਾਂ।

Add a Comment

Your email address will not be published. Required fields are marked *