ਭਾਰਤੀਆਂ ਨੇ ਅਪਣਾ ਡਾਲਰ ਖ਼ਰਚ ਵਧਾਇਆ, 6 ਅਰਬ ਡਾਲਰ ਭੇਜੇ ਵਿਦੇਸ਼

ਨਵੀਂ ਦਿੱਲੀ : ਭਾਰਤੀਆਂ ਨੇ ਅੰਤਰਰਾਸ਼ਟਰੀ ਯਾਤਰਾ, ਨਜ਼ਦੀਕੀ ਰਿਸ਼ਤੇਦਾਰਾਂ ਅਤੇ ਤੋਹਫ਼ਿਆਂ ‘ਤੇ ਖ਼ਰਚ ਕਰਨਾ ਵਧਾ ਦਿੱਤਾ ਹੈ। ਭਾਰਤੀਆਂ ਨੇ ਰਿਜ਼ਰਵ ਬੈਂਕ ਦੀ ਉਦਾਰੀਕਰਨ ਰੈਮਿਟੈਂਸ ਸਕੀਮ ਐੱਲ.ਆਰ.ਐੱਸ. ਦੇ ਅਧੀਨ ਵਿੱਤੀ ਸਾਲ 23 ਦੀ ਪਹਿਲੀ ਤਿਮਾਹੀ ਵਿਚ ਹੀ ਵਿਦੇਸ਼ ਵਿਚ ਪੈਸੇ ਭੇਜਣ ਦੀਆਂ ਗਤੀਵਿਧੀਆਂ ਨੇ ਜ਼ੋਰ ਫੜ ਲਿਆ ਹੈ। ਆਰ.ਬੀ.ਆਈ. ਵੱਲੋਂ ਜਾਰੀ ਕੀਤੀ ਅੰਕੜਿਆਂ ਤੋਂ ਜਾਣਕਾਰੀ ਮਿਲਦੀ ਹੈ ਕਿ ਇਸ ਯੋਜਨਾ ਅਧੀਨ  ਭਾਰਤੀਆਂ ਦੇ ਵਿਦੇਸ਼ ਧਨ ਭੇਜਣ ਵਾਲੀ ਰਾਸ਼ੀ ਵਿਚ 64.75 ਫ਼ੀਸਦੀ ਵਾਧਾ ਹੋਇਆ ਹੈ ਅਤੇ ਇਹ ਇਹ ਵਿੱਤੀ ਸਾਲ 22 ਦੀ ਪਹਿਲੀ ਤਿਮਾਹੀ ਦੇ 3.67 ਅਰਬ ਡਾਲਰ ਦੀ ਤੁਲਨਾ ‘ਚ ਵਧ ਕੇ 6.04 ਅਰਬ ਡਾਲਰ ਤੋਂ ਉੱਪਰ ਹੋ ਗਿਆ ਹੈ।

ਵਿੱਤੀ ਸਾਲ 23 ਵਿਚ ਪਹਿਲੀ ਤਿਮਾਹੀ ਨੂੰ ਬਾਹਰ ਭੇਜਿਆ ਗਿਆ ਧਨ ਵਿੱਤੀ ਸਾਲ 22 ਦੀ  ਚੌਥੀ ਤਿਮਾਹੀ  ਦੀ ਤੁਲਨਾ ਵਿਚ ਵੀ ਵੱਧ ਹੈ। ਉਸ ਸਮੇਂ ਐੱਲ.ਆਰ.ਐੱਸ ਦੇ ਤਹਿਤ 5.80 ਅਰਬ ਡਾਲਰ ਭੇਜੇ ਗਏ ਸਨ। ਆਰ.ਬੀ. ਆਈ. ਦੇ ਅਗਸਤ ਦੇ ਅੰਕੜਿਆਂ ਤੋਂ ਤਾ ਲੱਗਦਾ ਹੈ ਕਿ ਅਪ੍ਰੈਲ ਅਤੇ ਮਈ ਮਹੀਨੇ ਵਿਚ 2.03 ਅਰਬ ਡਾਲਰ ਅਤੇ ਜੂਨ ਵਿਚ 1.98 ਅਰਬ ਡਾਲਰ ਵਿਦੇਸ਼ ਭੇਜੇ ਗਏ ਸਨ।

ਐੱਲ.ਆਰ.ਐੱਸ ਦੇ ਤਹਿਤ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਕੁਲ ਭੇਜੇ ਗਏ 6.04 ਅਰਬ ਡਾਲਰਾਂ ਵਿਚੋਂ 2.92 ਅਰਬ ਡਾਲਰ ਅੰਤਰ ਰਾਸ਼ਟਰੀ ਯਾਤਰਾਵਾਂ ‘ਤੇ ਖਰਚ ਕੀਤਾ ਗਿਆ ਹੈ।  ਐੱਲ.ਆਰ.ਐੱਸ ਦੇ ਤਹਿਤ ਬਾਹਰ ਭੇਜੀ ਕੁਲ  ਰਾਸ਼ੀ ਵਿਚ 48 ਫ਼ੀਸਦੀ ਹਿੱਸਾ  ਯਾਤਰਾਵਾਂ ਦਾ ਹੈ।ਇੱਕ ਸਾਲ ਪਹਿਲਾਂ  ਇੰਨੇ ਸਮੇਂ ਵਿਚ ਭੀਰਤੀਆਂ ਨੇ ਅੰਤਰਾਸ਼ਟਰੀ ਯਾਤਰਾਵਾਂ ‘ਤੇ 8,564.3  ਲੱਖ ਡਾਲਰ ਦੇ ਕਰੀਬ ਖਰਚ ਕੀਤੇ ਸਨ ਕਿਉਂਕਿ ਉਸ ਸਮੇਂ ਕੋਵਿਡ 19 ਕਰਕੇ ਅੰਤਰਾਸ਼ਟਰੀ ਉਡਾਨਾਂ ਦੇ ਰੋਕ ਲੱਗੀ ਹੋਈ ਸੀ। ਰਿਸ਼ਤੇਦਾਰਾਂ ਨੂੰ ਭੇਜਿਆ ਗਿਆ ਧਨ ਯਾਤਰਾਵਾਂ ਦੇ ਖ਼ਰਚ ਤੋਂ ਬਾਅਦ ਦੂਸਰੇ ਸਥਾਨ ‘ਤੇ ਹੈ। ਇਸ ਤਰਾਂ ਭਾਰਤੀਆਂ ਨੇ ਵਿੱਤੀ ਸਾਲ 23 ਦੀ ਪਹਿਲੀ ਤਿਮਾਹੀ ਵਿਚ 1 ਅਰਬ ਡਾਲਰ ਤੋਂ ਜਿਆਦਾ ਭੇਜੇ ਹਨ। ਤੋਫ਼ਿਆਂ ਵਜੋਂ ਭੇਜਿਆ ਗਿਆ ਧਨ ਤੀਜਾ ਵੱਡਾ ਸੈਗਮੇਂਟ ਹੈ ਇਸ ਦੇ ਤਹਿਤ ਪਹਿਲੀ ਤਿਮਾਹੀ ਵਿਚ ਕਰੀਬ 7,706.6 ਲੱਖ ਡਾਲਰ ਭੇਜੇ ਗਏ ਹਨ ਜਦ ਕਿ ਪਿਛਲੇ ਸਾਲ ਇੰਨੇ ਸਮੇਂ ਵਿਚ ਹੀ 4,891.5 ਲੱਖ ਡਾਲਰ ਭੇਜੇ ਗਏ ਸਨ।

ਵਿਦੇਸ਼ ਵਿਚ ਸਿੱਖਿਆ ਤੇ ਵੱਡਾ ਖਰਚ ਇੱਕ ਹੋਰ ਵੱਡਾ ਖੇਤਰ ਹੈ ਜਿਸ ਵਿਚ ਭਾਰਤੀਆਂ ਨੇ ਅਪ੍ਰੈਲ-ਜੂਨ ਤਿਮਾਹੀ ਵਿਚ  7,384.2 ਲੱਖ ਡਾਲਰ ਦੇ ਕਰੀਬ ਖ਼ਰਚ ਕੀਤਾ ਹੈ ਜਦਕਿ ਇੱਕ ਸਾਲ ਪਹਿਲਾ ਇਹ ਖਰਚ 1.16 ਲੱਕ ਅਰਬ ਡਾਲਰ ਸੀ।2004 ਵਿਚ ਸ਼ੁਰੂ ਕੀਤੀ ਗਈ ਇਸ ਸਕੀਮ ਅਧੀਨ ਸਾਰੇ ਭਾਰਤੀਆਂ  ਨੂੰ ਵਿੱਤੀ ਸਾਲ ਵਿਚ 2,50,000 ਡਾਲਰ ਭੇਜਣ ਦੀ ਇਜਾਜ਼ਤ ਹੈ। ਇਹ ਸਕੀਮ 2004 ਵਿਚ ਸ਼ੁਰੂ ਕੀਤੀ ਗਈ ਸੀ ਜਿਸ ਦੀ ਸੀਮਾਂ 25,000 ਡਾਲਰ ਸੀ। ਅਰਥਿਕ ਸਥਿਤੀਆਂ ਨੂੰ ਦੇਖਦੇ ਹੋਏ ਇਸ ਦੀ  ਸੀਮਾਂ ਵਿਚ ਵਾਧਾ ਕੀਤਾ ਗਿਆ। ਵਿਤੀ ਸਾਲ 21 ਦੌਰਨ ਇਸ ਸਕੀਮ ਅਧੀਨ ਭੇਜੇ ਜਾਣ ਵਾਲੇ ਧਨ ਵਿਚ ਕਮੀ ਦੇਖਣ ਨੂ ਮਿਲੀ ਸੀ ਕਿਉਂਕਿ ਮਹਾਮਾਰੀ ਕਾਰਨ ਅੰਤਰ ਰਾਸ਼ਟਰੀ ਉਡਾਨਾ ਲੰਬੇ ਸਮੇਂ ਤੱਕ ਬੰਦ ਰਹੀਆਂ ਸਨ।

ਵਿਤੀ ਸਾਲ 22ਵਿਚ ਕਈ ਦੇਸ਼ਾਂ ਦੁਆਰਾ ਕੋਵਿਡ ਨਾਲ ਸੰਬੰਧਿਤ ਪ੍ਰਤੀਬੰਧ ਢਿੱਲੇ ਕਰ ਦਿੱਤੇ ਗਏ। ਅੰਤਰ ਰਾਸ਼ਟਰੀ ਯਾਤਰਾਵਾਂ ਸ਼ੁਰੂ ਹੋ ਗਈਆਂ ਜਿਸ ਕਾਰਨ  ਐੱਲ.ਆਰ.ਐੱਸ ਦੇ ਤਹਿਤ ਭਾਰਤ ਨੇ 19.6 ਅਰਬ ਡਾਲਰ ਵਿਦੇਸ਼ ਭੇਜੇ ਗਏ ਜੋ ਹੁਣ ਤੱਕ ਦਾ ਸਭ ਤੋਂ ਵੱਧ ਸੀ।

Add a Comment

Your email address will not be published. Required fields are marked *