ਅਮਰੀਕਾ ਦੌਰੇ ‘ਤੇ ਜਾਵੇਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ, WBG ਤੇ IMF ਦੀਆਂ ਮੀਟਿੰਗਾਂ ‘ਚ ਲੈਣਗੇ ਹਿੱਸਾ

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ 10 ਅਪ੍ਰੈਲ ਤੋਂ ਅਮਰੀਕਾ ਦੀ ਅਧਿਕਾਰਤ ਯਾਤਰਾ ਲਈ ਰਵਾਨਾ ਹੋਣਗੇ। ਸ਼ਨੀਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਯਾਤਰਾ ਦੌਰਾਨ ਉਹ ਵਿਸ਼ਵ ਬੈਂਕ ਸਮੂਹ ਤੇ ਕੌਮਾਂਤਰੀ ਮੁਦਰਾ ਕੋਸ਼ ਦੀ 2023 ਵਸੰਤ ਮੀਟਿੰਗਾਂ ਦੇ ਨਾਲ-ਨਾਲ ਜੀ 20 ਮੀਟਿੰਗਾਂ, ਨਿਵੇਸ਼ਕਾਂ, ਦੁਵੱਲੀਆਂ ਮੀਟਿੰਗਾਂ ਤੇ ਹੋਰ ਮੀਟਿੰਗਾਂ ਵਿਚ ਹਿੱਸਾ ਲੈਣਗੇ। 

ਇਹ ਮੀਟਿੰਗਾਂ ਵਾਸ਼ਿੰਗਟਨ ਡੀ.ਸੀ. ਵਿਚ WBG ਤੇ IMF ਹੈੱਡਕੁਆਰਟਰ ਵਿਚ 10 ਤੋਂ 16 ਅਪ੍ਰੈਲ ਤਕ ਹੋਣਗੀਆਂ। ਇਨ੍ਹਾਂ ਮੀਟਿੰਗਾਂ ਵਿਚ ਦੁਨੀਆ ਭਰ ਦੇ ਵਿੱਤ ਮੰਤਰੀ ਤੇ ਕੇਂਦਰੀ ਬੈਂਕਰ ਹਿੱਸਾ ਲੈਣਗੇ। ਭਾਰਤੀ ਵਿੱਤ ਮੰਤਰਾਲੇ ਦੇ ਵਫ਼ਦ ਦੀ ਅਗਵਾਈ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਕਰਨਗੇ ਤੇ ਇਸ ਵਿਚ ਵਿੱਤ ਮੰਤਰਾਲੇ ਤੇ ਆਰ.ਬੀ.ਆਈ. ਦੇ ਅਧਿਕਾਰੀ ਸ਼ਾਮਲ ਹੋਣਗੇ। 

ਵਿੱਤ ਮੰਤਰੀ ਸੀਤਾਰਮਨ ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ 12-13 ਅਪ੍ਰੈਲ 2023 ਨੂੰ ਸਾਂਝੇ ਤੌਰ ‘ਤੇ ਦੂਜੀ ਜੀ 20 FMCBG ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਜੀ 20 ਮੈਂਬਰਾਂ, 13 ਦੇਸ਼ਾਂ ਤੇ ਵੱਖ-ਵੱਖ ਕੌਮਾਂਤਰੀ ਤੇ ਖੇਤਰੀ ਸੰਗਠਨਾਂ ਦੇ ਤਕਰੀਬਨ 350 ਨੁਮਾਇੰਦੇ ਹਿੱਸਾ ਲੈਣਗੇ ਤੇ ਵਿਸ਼ਵਕ ਮੁੱਦਿਆਂ ਦੇ ਵਿਆਪਕ ਸਪੈਕਟਰਮ ਦੁਆਲੇ ਕੇਂਦਰਤ ਬਹੁਪੱਖੀ ਚਰਚਾਵਾਂ ਵਿਚ ਸ਼ਾਮਲ ਹੋਣਗੇ।

Add a Comment

Your email address will not be published. Required fields are marked *