ਰਾਹੁਲ ਨੇ ਭਾਰਤ ਜੋੜੋ ਯਾਤਰਾ ਰਾਹੀਂ ਜ਼ੋਰਦਾਰ ਬਿਰਤਾਂਤ ਸਿਰਜਿਆ: ਕਾਂਗਰਸ
April 8, 2023
ਨਵੀਂ ਦਿੱਲੀ:ਕਾਂਗਰਸ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਰਾਹੀਂ ਜ਼ੋਰਦਾਰ ਨਵਾਂ ਬਿਰਤਾਂਤ ਸਿਰਜਿਆ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਹੁਣ ਲੋਕਾਂ ਦਾ ਧਿਆਨ ਵੰਡਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਤਿੰਨ ਅਹਿਮ ਮੁੱਦੇ ਉਭਾਰ ਗਏ ਸਨ ਜਿਨ੍ਹਾਂ ’ਚ ਆਰਥਿਕ ਨਾਬਰਾਬਰੀ ਅਤੇ ਮਹਿੰਗਾਈ ਦੇ ਮੁੱਦੇ ਸ਼ਾਮਲ ਹਨ। ਉਨ੍ਹਾਂ 2013 ਅਤੇ 2023 ’ਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਸਬੰਧੀ ਇਕ ਚਾਰਟ ਵੀ ਸਾਂਝਾ ਕੀਤਾ ਹੈ।

