ਮਿਊਜ਼ਿਕ ਕੰਸਰਟ ‘ਚ ਭਗਦੜ ਕਾਰਨ 2 ਕੁੜੀਆਂ ਸਣੇ 4 ਨੌਜਵਾਨਾਂ ਦੀ ਹੋਈ ਮੌਤ

ਕੇਰਲ ਦੀ ਕੋਚੀ ਯੂਨੀਵਰਸਿਟੀ (CUSAT) ਵਿਚ ਇਕ ਸੰਗੀਤ ਸਮਾਰੋਹ ਦੌਰਾਨ ਮਚੀ ਭਗਦੜ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਘਟਨਾ ‘ਚ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਯੂਨੀਵਰਸਿਟੀ ਵਿੱਚ ਇਹ ਭਗਦੜ ਉਸ ਸਮੇਂ ਮਚ ਗਈ ਜਦੋਂ ਨਿਕਿਤਾ ਗਾਂਧੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਕੈਂਪਸ ਦੇ ਓਪਨ ਏਅਰ ਆਡੀਟੋਰੀਅਮ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਓਪਨ ਆਡੀਟੋਰੀਅਮ ‘ਚ ਪ੍ਰੋਗਰਾਮ ਚੱਲ ਰਿਹਾ ਸੀ ਕਿ ਬਾਰਿਸ਼ ਸ਼ੁਰੂ ਹੋ ਗਈ, ਜਿਸ ਕਾਰਨ ਲੋਕ ਆਡੀਟੋਰੀਅਮ ਵੱਲ ਭੱਜੇ। ਕੁਝ ਦੇਰ ਵਿਚ ਹੀ ਉਥੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ।

ਮਰਨ ਵਾਲੇ ਵਿਦਿਆਰਥੀਆਂ ਵਿੱਚ ਦੋ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਹਨ। ਮ੍ਰਿਤਕ ਵਿਦਿਆਰਥੀਆਂ ਵਿਚ ਦੋ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਹਨ, ਜਦਕਿ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਭਗਦੜ ਵਿਚ ਕਈ ਵਿਦਿਆਰਥੀ ਬੇਹੋਸ਼ ਹੋ ਗਏ ਸਨ। ਘਟਨਾ ‘ਚ ਜਾਨ ਗਵਾਉਣ ਵਾਲੇ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਕਲਾਮਸੇਰੀ ਮੈਡੀਕਲ ਕਾਲਜ ‘ਚ ਰੱਖਿਆ ਗਿਆ ਹੈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਦੇ ਅਨੁਸਾਰ, ਦੋ ਵਿਦਿਆਰਥੀ ਅਤੇ ਦੋ ਵਿਦਿਆਰਥਣਾਂ ਦੀ ਮੌਤ ਹੋ ਗਈ, ਜਦੋਂ ਕਿ 60 ਤੋਂ ਵੱਧ ਲੋਕ ਕਲਾਮਾਸੇਰੀ ਮੈਡੀਕਲ ਕਾਲਜ ਹਸਪਤਾਲ ਅਤੇ ਕੁਝ ਹੋਰ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਜਾਰਜ ਨੇ ਦੱਸਿਆ ਕਿ ਚਾਰ ਹੋਰ ਵਿਦਿਆਰਥੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Add a Comment

Your email address will not be published. Required fields are marked *