ਆਨਲਾਈਨ ਕਰਜ਼ਾ ਲੈਣ ਵਾਲੇ ਸਾਵਧਾਨ! ਪੁਲਸ ਨੇ ਠੱਗੀ ਦੇ ਮਾਮਲੇ ‘ਚ ਕਾਲ ਸੈਂਟਰ ਦੇ 18 ਮੁਲਾਜ਼ਮ ਕੀਤੇ ਕਾਬੂ

ਨਵੀਂ ਦਿੱਲੀ – ਦਿੱਲੀ ਪੁਲਸ ਨੇ ਇਕ ਵਿੱਤੀ ਕੰਪਨੀ ਦੀ ਆੜ ’ਚ ਚੀਨੀ ਐਪ ਦੇ ਜ਼ਰੀਏ ਘੱਟ ਵਿਆਜ਼ ’ਤੇ ਕਰਜ਼ਾ ਮੁਹੱਈਆ ਕਰਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ’ਚ ਈਸਟ ਆਫ ਕੈਲਾਸ਼ ਸਥਿਤ ਕਾਲ ਸੈਂਟਰ ਦੇ 18 ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਪਹਿਲਾਂ ਚੀਨੀ ਮੋਬਾਇਲ ਕਰਜ਼ਾ ਐਪਲੀਕੇਸ਼ਨ ‘ਡਾਓਲੇਸ’ ਦੇ ਜਰੀਏ ਲੋਕਾਂ ਨੂੰ ਬਹੁਤ ਘੱਟ ਵਿਆਜ ਦਰਾਂ ’ਤੇ ਛੋਟੀ ਮਿਆਦ ਦੇ ਕਰਜ਼ੇ ਦੀ ਪੇਸ਼ਕਸ਼ ਕਰਦੇ ਸਨ ਅਤੇ ਇਸ ਦੇ ਮਾਧਿਅਮ ਨਾਲ ਰਾਸ਼ੀ ਟਰਾਂਸਫਰ ਕਰਨ ਤੋਂ ਬਾਅਦ ਦਰਾਂ ’ਚ ਵਾਧਾ ਕਰਦੇ ਸਨ। ਇਸ ਤੋਂ ਬਾਅਦ ਲੋਕਾਂ ਨੂੰ ਬਹੁਤ ਜ਼ਿਆਦਾ ਵਿਆਜ ਦਰਾਂ ’ਤੇ ਕਰਜ਼ਾ ਚੁਕਾਉਣ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਕਰਜ਼ਾ ਚੁਕਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਤੋਂ ਹੋਰ ਜ਼ਿਆਦਾ ਰਾਸ਼ੀ ਦੀ ਮੰਗ ਕੀਤੀ ਜਾਂਦੀ ਸੀ।

ਮੁਲਜ਼ਮ ਲੋਕਾਂ ਨੂੰ ਧਮਕੀ ਦਿੰਦੇ ਸਨ ਕਿ ਉਹ ਉਨ੍ਹਾਂ ਦੀਆਂ ਨਕਲੀ ਤਸਵੀਰਾਂ ਨੂੰ ਆਨਲਾਈਨ ਪੋਸਟ ਕਰ ਕੇ ਉਨ੍ਹਾਂ ਨੂੰ ਬਦਨਾਮ ਕਰ ਦੇਣਗੇ। ਇਸ ਮਾਮਲੇ ਦਾ ਮੁੱਖ ਦੋਸ਼ੀ ਮੋਹਸਿਨ ਖਾਨ ਅਤੇ ਉਸ ਦੇ ਸਾਥੀ ਅਜੇ ਫਰਾਰ ਹਨ। ਪੁਲਸ ਉਨ੍ਹਾਂ ਨੂੰ ਫੜਣ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਪੁਲਸ ਨੇ 54 ਕੰਪਿਊਟਰ ਸਿਸਟਮ, 19 ਮੋਬਾਇਲ ਫੋਨ, 2 ਇੰਟਰਨੈੱਟ ਰਾਊਟਰ ਅਤੇ ਕਈ ਸਿਮ ਕਾਰਡ ਸੰਚਾਲਿਤ ਕਰਨ ਲਈ ਇਕ ਸਰਵਰ ਜ਼ਬਤ ਕੀਤਾ ਹੈ।

Add a Comment

Your email address will not be published. Required fields are marked *