ਸਲਮਾਨ ਨਾਲ ‘ਬਿੱਗ ਬੌਸ 16’  ਨੂੰ ਹੋਸਟ ਕਰੇਗੀ ਸ਼ਹਿਨਾਜ਼ ਕੌਰ ਗਿੱਲ

ਮੁੰਬਈ : ਛੋਟੇ ਪਰਦੇ ਦਾ ਸਭ ਤੋਂ ਵਿਵਾਦਤ ਰਿਐਲਿਟੀ ਸ਼ੋਅ ‘ਬਿੱਗ ਬੌਸ’ ਆਪਣੇ 16ਵੇਂ ਸੀਜ਼ਨ ਨਾਲ ਵਾਪਸੀ ਕਰ ਰਿਹਾ ਹੈ। ਸ਼ੋਅ 1 ਅਕਤੂਬਰ ਨੂੰ ਆਨ ਏਅਰ ਹੋਣ ਜਾ ਰਿਹਾ ਹੈ। ਅਜਿਹੇ ਵਿਚ ਇਹ ਖ਼ਬਰਾਂ ਵੀ ਲਗਾਤਾਰ ਆ ਰਹੀਆਂ ਹਨ ਕਿ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਇਸ ਦੇ ਪਹਿਲੇ ਐਪੀਸੋਡ ਨੂੰ ਦਬੰਗ ਖ਼ਾਨ ਸਲਮਾਨ ਖ਼ਾਨ ਨਾਲ ਹੋਸਟ ਕਰਦੀ ਨਜ਼ਰ ਆਵੇਗੀ। ਹਾਲਾਂਕਿ ਖ਼ਬਰਾਂ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸ਼ਹਿਨਾਜ਼ ਗਿੱਲ ਪੂਰਾ ਸੀਜ਼ਨ ਵੀ ਸਲਮਾਨ ਨਾਲ ਹੋਸਟ ਕਰ ਸਕਦੀ ਹੈ ਪਰ ਇਸ ਗੱਲ ‘ਤੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤਾ ਜਾ ਸਕੀ ਹੈ। ਇਹ ਤਾਂ ਪੱਕਾ ਹੈ ਕਿ ਸ਼ਹਿਨਾਜ਼ ਗਿੱਲ ਪਹਿਲਾ ਐਪੀਸੋਡ ਸਲਮਾਨ ਨਾਲ ਜ਼ਰੂਰ ਹੋਸਟ ਕਰੇਗੀ।

ਦੱਸ ਦਈਏ ਕਿ ਪੰਜਾਬ ਦੀ ਕੈਟਰੀਨਾ ਕੈਫ਼ ਸ਼ਹਿਨਾਜ਼ ਗਿੱਲ ‘ਬਿੱਗ ਬੌਸ 13’ ਵਿਚ ਪ੍ਰਤੀਭਾਗੀ ਬਣ ਕੇ ਆਈ ਸੀ। ਇੱਥੇ ਉਸ ਨੇ ਆਪਣੇ ਚੁਲਬੁਲੇ ਅੰਦਾਜ਼ ਨਾਲ ਹਰ ਇਕ ਦਾ ਦਿਲ ਮੋਹ ਲਿਆ। ਇਸ ਦੇ ਨਾਲ-ਨਾਲ ਇਸੇ ਸ਼ੋਅ ਵਿਚ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਬਣੀ। ਕਿਹਾ ਜਾਂਦਾ ਹੈ ਕਿ ਸ਼ਹਿਨਾਜ਼ ਦੀ ਸਲਮਾਨ ਨਾਲ ਸਪੈਸ਼ਲ ਬੌਂਡਿੰਗ ਹੈ। ਇਹੀ ਕਾਰਨ ਹੈ ਕਿ ਭਾਈਜਾਨ ਸ਼ਹਿਨਾਜ਼ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਪਸੰਦ ਕਰਦੇ ਹਨ। ‘ਬਿੱਗ ਬੌਸ 13’ ਨੇ ਸ਼ਹਿਨਾਜ਼ ਨੂੰ ਪੰਜਾਬ ਦੀ ਸ਼ਾਨ ਤੋਂ ਹਿੰਦੁਸਤਾਨ ਦੀ ਜਾਨ ਬਣਾਇਆ। ਇੱਥੇ ਹੀ ਸ਼ਹਿਨਾਜ਼ ਨੂੰ ਜ਼ਬਰਦਸਤ ਪ੍ਰਸਿੱਧੀ ਮਿਲੀ। ਇਸ ਦੇ ਨਾਲ ਸਿਡਨਾਜ਼ ਦੀ ਜੋੜੀ ਨੇ ਫ਼ੈਨਜ਼ ਦਾ ਖੂਬ ਮਨੋਰੰਜਨ ਵੀ ਕੀਤਾ।

ਜੇਕਰ ਸ਼ਹਿਨਾਜ਼ ਗਿੱਲ ਦੇ ਸਲਮਾਨ ਨਾਲ ‘ਬਿੱਗ ਬੌਸ’ ਹੋਸਟ ਕਰਨ ਦੀਆਂ ਖ਼ਬਰਾਂ ਸੱਚੀਆਂ ਹਨ ਤਾਂ ਫ਼ਿਰ ‘ਬਿੱਗ ਬੌਸ’ ਦਾ 16ਵਾਂ ਸੀਜ਼ਨ ਹੋਰ ਵੀ ਮਜ਼ੇਦਾਰ ਹੋਣ ਵਾਲਾ ਹੈ। ਹਾਲਾਂਕਿ ਸ਼ੋਅ ਦੇ ਮੇਕਰਜ਼ ਵੱਲੋਂ ਹਾਲੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਇਹ ਗੱਲ ਤਾਂ ਪੱਕੀ ਹੈ ਕਿ ਸ਼ਹਿਨਾਜ਼ ਪਹਿਲੇ ਐਪੀਸੋਡ ਨੂੰ ਸਲਮਾਨ ਨਾਲ ਜ਼ਰੂਰ ਹੋਸਟ ਕਰੇਗੀ।

PunjabKesari

ਵਰਕਫ਼ਰੰਟ ਦੀ ਗੱਲ ਕੀਤੀ ਜਾਏ ਤਾਂ ਸ਼ਹਿਨਾਜ਼ ਕੋਲ ਕਈ ਵੱਡੇ ਬਾਲੀਵੁੱਡ ਪ੍ਰਾਜੈਕਟ ਹਨ। ਉਹ ਸਲਮਾਨ ਦੀ ਫ਼ਿਲਮ `ਕਭੀ ਈਦ ਕਭੀ ਦੀਵਾਲੀ` (ਜਿਸ ਦਾ ਨਾਂ ਬਦਲ ਕੇ ਕਿਸੀ ਕਾ ਭਾਈ ਕਿਸੀ ਕੀ ਜਾਨ ਰੱਖ ਦਿਤਾ ਗਿਆ ਹੈ) ਵਿਚ ਨਜ਼ਰ ਆਉਣ ਵਾਲੀ ਹੈ। ਇਹ ਸਲਮਾਨ ਦੇ ਹੋਮ ਪ੍ਰੋਡਕਸ਼ਨ ਦੀ ਫ਼ਿਲਮ ਹੈ। ਇਸ ਦੇ ਨਾਲ ਨਾਲ ਸ਼ਹਿਨਾਜ਼ ਜੌਨ ਅਬਰਾਹਮ ਨਾਲ ਫ਼ਿਲਮ 100 ਪਰਸੈਂਟ ਵਿਚ ਵੀ ਐਕਟਿੰਗ ਕਰਦੀ ਨਜ਼ਰ ਆਵੇਗੀ।

Add a Comment

Your email address will not be published. Required fields are marked *