ਅਮੀਸ਼ਾ ਪਟੇਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ

ਮੁੰਬਈ :  ਸੁਪਰੀਮ ਕੋਰਟ ਨੇ ਝਾਰਖੰਡ ਦੀ ਇੱਕ ਹੇਠਲੀ ਅਦਾਲਤ ਵੱਲੋਂ ਜਾਰੀ ਸੰਮਨ ਦੇ ਸਬੰਧ ਵਿਚ ਧੋਖਾਧੜੀ ਅਤੇ ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਦੇ ਅਪਰਾਧਾਂ ਲਈ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਵਿਰੁੱਧ ਅਪਰਾਧਿਕ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਜਸਟਿਸ ਬੀ. ਆਰ. ਗਵਈ ਅਤੇ ਜਸਟਿਸ ਪੀ. ਐੱਸ. ਨਰਸਿਮਹਾ ਦੀ ਬੈਂਚ ਨੇ ਅਦਾਕਾਰ ਵੱਲੋਂ ਦਾਇਰ ਪਟੀਸ਼ਨ ‘ਤੇ ਝਾਰਖੰਡ ਸਰਕਾਰ ਨੂੰ ਨੋਟਿਸ ਜਾਰੀ ਕੀਤਾ ।

ਚੈੱਕ ਬਾਊਂਸ ਹੋਣ ‘ਤੇ ਕਾਰਵਾਈ ਜਾਰੀ ਰਹੇਗੀ
ਹਾਲਾਂਕਿ, ਸਿਖਰਲੀ ਅਦਾਲਤ ਨੇ ਕਿਹਾ ਕਿ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 (ਚੈੱਕ ਬਾਊਂਸ) ਦੇ ਤਹਿਤ ਸਜ਼ਾ ਯੋਗ ਅਪਰਾਧਾਂ ਦੀ ਕਾਰਵਾਈ ਕਾਨੂੰਨ ਦੇ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਕਿਹਾ, “ਭਾਰਤੀ ਦੰਡ ਵਿਧਾਨ, 1860 ਦੀ ਧਾਰਾ 406 (ਭਰੋਸੇ ਦੀ ਅਪਰਾਧਿਕ ਉਲੰਘਣਾ) ਅਤੇ 420 (ਧੋਖਾਧੜੀ) ਦੇ ਅਧੀਨ ਸਜ਼ਾ ਯੋਗ ਅਪਰਾਧਾਂ ਦੇ ਸਬੰਧ ਵਿਚ ਹੀ ਨੋਟਿਸ ਜਾਰੀ ਕਰੋ। ਅਗਲੇ ਹੁਕਮਾਂ ਤੱਕ, ਭਾਰਤੀ ਦੰਡ ਦੀ ਧਾਰਾ 406 ਅਤੇ 420 ਦੇ ਤਹਿਤ ਕਾਰਵਾਈ ‘ਤੇ ਰੋਕ ਰਹੇਗੀ।” ਬੈਂਚ ਨੇ ਕਿਹਾ, “ਹਾਲਾਂਕਿ, ਅਸੀਂ ਸਪੱਸ਼ਟ ਕਰਦੇ ਹਾਂ ਕਿ ਜਿੱਥੇ ਤੱਕ ਨੇਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 (ਚੈੱਕ ਬਾਊਂਸ) ਦੇ ਤਹਿਤ ਸਜ਼ਾ ਯੋਗ ਅਪਰਾਧਾਂ ਦਾ ਸਬੰਧ ਹੈ, ਕਾਰਵਾਈ ਕਾਨੂੰਨ ਦੇ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ।”

ਇਹ ਹੈ ਪੂਰਾ ਮਾਮਲਾ 
ਸਿਖਰਲੀ ਅਦਾਲਤ ਦਾ ਇਹ ਹੁਕਮ ਪਟੇਲ ਵੱਲੋਂ ਝਾਰਖੰਡ ਹਾਈ ਕੋਰਟ ਦੇ 5 ਮਈ, 2022 ਦੇ ਹੁਕਮ ਦੇ ਵਿਰੁੱਧ ਦਾਇਰ ਕੀਤੀ ਗਈ ਇੱਕ ਅਪੀਲ ‘ਤੇ ਆਇਆ, ਜਿਸ ਵਿਚ ਉਸ ਵਿਰੁੱਧ ਸ਼ਿਕਾਇਤ ਦੇ ਸਬੰਧ ਵਿਚ ਰਾਂਚੀ ਦੀ ਇੱਕ ਹੇਠਲੀ ਅਦਾਲਤ ਦੇ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਨਿਰਮਾਤਾ ਅਜੈ ਕੁਮਾਰ ਸਿੰਘ ਦੀ ਸ਼ਿਕਾਇਤ ‘ਤੇ ਅਦਾਲਤ ਨੇ ਭਾਰਤੀ ਦੰਡਾਵਲੀ ਦੀ ਧਾਰਾ 406, 420, 34 ਅਤੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 138 ਦੇ ਤਹਿਤ ਅਪਰਾਧਾਂ ਦਾ ਨੋਟਿਸ ਲਿਆ ਹੈ। ਸ਼ਿਕਾਇਤ ਦੇ ਅਨੁਸਾਰ, ਸਿੰਘ ਨੇ ਫ਼ਿਲਮ ਦੇਸੀ ਮੈਜਿਕ ਦੇ ਨਿਰਮਾਣ ਲਈ ਅਦਾਕਾਰ ਦੇ ਬੈਂਕ ਖਾਤੇ ਵਿਚ 2.5 ਕਰੋੜ ਰੁਪਏ ਟਰਾਂਸਫਰ ਕੀਤੇ। ਹਾਲਾਂਕਿ, ਪਟੇਲ ਨੇ ਵਾਅਦੇ ਮੁਤਾਬਕ, ਫ਼ਿਲਮ ਨੂੰ ਅੱਗੇ ਨਹੀਂ ਵਧਾਇਆ ਅਤੇ ਪੈਸੇ ਵਾਪਸ ਨਹੀਂ ਕੀਤੇ। ਹਾਈ ਕੋਰਟ ਨੇ ਕਿਹਾ ਸੀ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਸਾਰੇ ਦੋਸ਼ੀ ਵਿਚਾਰ ਅਧੀਨ ਰਕਮ ਵਾਪਸ ਕਰਨ ਲਈ ਜਵਾਬਦੇਹ ਹਨ।

Add a Comment

Your email address will not be published. Required fields are marked *